ਉਪ ਮੰਡਲ ਇੰਜੀਨੀਅਰ ਮੁਕਤਸਰ ਵੱਲੋਂ ਮੁਲਾਜ਼ਮਾਂ ਤੇ ਠੇਕਾ ਕਾਮਿਆਂ ਦੇ ਜਬਰੀ ਮੈਡੀਕਲ ਤੇ ਡੋਪ ਟੈਸਟ ਕਰਾਉਣ ਦੀ ਨਿਖੇਧੀ ।

ਪੰਜਾਬ

ਵਿਭਾਗੀ ਮੁਖੀ ਵੱਲੋਂ ਜਾਰੀ ਨੋਟੀਫਿਕੇਸ਼ਨਾਂ ਨੂੰ ਲਾਗੂ ਕਰਨ ਦੀ ਮੰਗ


ਮੋਰਿੰਡਾ, 16, ਅਗਸਤ,ਬੋਲੇ ਪੰਜਾਬ ਬਿਊਰੋ;

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਨੰਬਰ ਚਾਰ ਮੁਕਤਸਰ ਸਾਹਿਬ ਵੱਲੋਂ ਫੀਲਡ ਦੇ ਰੈਗੂਲਰ ਅਤੇ ਠੇਕਾ ਮੁਲਾਜ਼ਮਾਂ ਦੇ ਦੁਆਰਾ ਮੈਡੀਕਲ ਅਤੇ ਡੋਪ ਟੈਸਟ ਕਰਾਉਣ ਸਬੰਧੀ ਸਿਵਲ ਸਰਜਨ ਮੁਕਤਸਰ ਸਾਹਿਬ ਨੂੰ ਪੱਤਰ ਲਿਖ ਕੇ ਮੁਲਾਜ਼ਮ ਵਿਰੋਧੀ ਹੋਣ ਦਾ ਸਬੂਤ ਦਿੱਤਾ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਪੀ ਡਬਲਿਊ ਡੀ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਮਲਾਗਰ ਸਿੰਘ ਖਮਾਣੋ, ਮਨਜੀਤ ਸਿੰਘ ਸੰਗਤਪੁਰਾ, ਸੁਖਨੰਦਨ ਸਿੰਘ ਮਹਣੀਆ, ਦਵਿੰਦਰ ਸਿੰਘ ਸਰਬਜੀਤ ਸਿੰਘ ਭੁੱਲਰ, ਕੋ ਕਨਵੀਨਰ ਮਹਿਮਾ ਸਿੰਘ ਧਨੌਲਾ ,ਬਿਕਰ ਸਿੰਘ ਮਾਖਾ ,ਮੁਕੇਸ਼ ਕੰਡਾ ਨੇ ਦੱਸਿਆ ਕਿ ਸਬੰਧਤ ਅਧਿਕਾਰੀ ਵੱਲੋਂ ਮਨ ਮਰਜ਼ੀ ਕਰਦਿਆਂ ਵਰਕਰਾਂ ਨੂੰ ਸਿਖਾਉਣ ਲਈ ਗੈਰ ਸੰਵਿਧਾਨਕ, ਹਿਟਲਰ ਸ਼ਾਹੀ ਕਦਮ ਚੁੱਕਿਆ ਹੈ। ਜਦੋਂ ਕਿ ਪੰਜਾਬ ਸਰਕਾਰ ਅਤੇ ਵਿਭਾਗੀ ਮੁਖੀ ਵੱਲੋਂ ਇਹੋ ਜਿਹੀਆਂ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਹਨ,ਜਦੋਂ ਕਿ ਸਮੁੱਚੇ ਰੈਗੂਲਰ ਮੁਲਾਜ਼ਮਾਂ ਦਾ ਪਹਿਲਾਂ ਹੀ ਮੈਡੀਕਲ ਹੋ ਚੁੱਕਿਆ ਹੈ। ਅਤੇ ਡੋਪ ਟੈਸਟ ਦੀ ਫੀਸ 1500 ਰੁਪਏ ਹੈ ਇਨ੍ਹਾਂ ਆਗੂਆਂ ਨੇ ਚੇਤਾਵਨੀ ਕਿ ਜੇਕਰ ਸੰਬੰਧਿਤ ਉਪ ਮੰਡਲ ਇੰਜੀਨੀਅਰ ਨੇ ਮੁਲਾਜ਼ਮ ਵਿਰੋਧੀ ਰਵਈਆ ਜਾਰੀ ਰੱਖਿਆ ਤਾਂ ਇਸ ਉਪ ਮੰਡਲ ਇੰਜੀਨੀਅਰ ਦੇ ਸਮੁੱਚੇ ਪੰਜਾਬ ਵਿੱਚ ਅਰਥੀ ਫੂਕ ਮੁਜਾਰੇ ਕੀਤੇ ਜਾਣਗੇ ਇਹਨਾਂਊ ਆਗੂਆਂ ਨੇ ਕਿਹਾ ਕਿ ਵਿਭਾਗੀ ਮੁਖੀ ਵੱਲੋਂ ਫੀਲਡ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਸਬੰਧੀ ਫੀਲਡ ਮੁਲਾਜ਼ਮਾ ਦੀ ਵਾਟਰ ਵਰਕਸਾਂ ਤੇ ਤੈਨਾਤੀ ਨੂੰ ਪਹਿਲ ਦੇਣ ਸਬੰਧੀ ਦੋ ਵਾਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਨੂੰ ਅੱਜ ਤੱਕ ਸੰਬੰਧਿਤ ਅਧਿਕਾਰੀਆਂ ਵੱਲੋਂ ਲਾਗੂ ਤਾਂ ਕੀ ਕਰਨਾ ਸਗੋਂ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਗਿਆ ਹੈ, ਜਿਸ ਕਾਰਨ ਪੇਂਡੂ ਵਾਟਰ ਸਪਲਾਈ ਸਕੀਮਾਂ ਦੀ ਜਿੱਥੇ ਦਿਨੋ ਦਿਨ ਹਾਲਤ ਨਿਘਰਦੀ ਜਾ ਰਹੀ ਹੈ ਉੱਥੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬੁਨਿਆਦੀ ਸਹੂਲਤਾਂ ਬਿਮਾਰ ਹੋ ਰਹੀਆਂ ਹਨ, ਇਹਨਾਂ ਕਿਹਾ ਕਿ ਫੀਲਡ ਮੁਲਾਜ਼ਮਾਂ ਨੂੰ ਸਬੰਧਤ ਅਧਿਕਾਰੀ ਆਪਣੇ ਸੇਵਾ ਲਈ ਆਪਣੇ ਦਫਤਰਾਂ ਵਿੱਚ ਹੀ ਤੈਨਾਤ ਕਰ ਲੈਂਦੇ ਹਨ, ਇਹਨਾਂ ਆਗੂਆਂ ਨੇ ਵਿਭਾਗੀ ਮੁਖੀ ਸਮੇਤ ਵਿਭਾਗ ਦੇ ਕੈਬਨਿਟ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਮੁਲਾਜ਼ਮ ਵਿਰੋਧੀ ਪੱਤਰ ਲਿਖਣ ਵਾਲੇ ਅਤੇ ਵਿਭਾਗ ਦਾ ਅਕਸ ਖਰਾਬ ਕਰਨ ਵਾਲੇ ਉਪ ਮੰਡਲ ਇੰਜੀਨੀਅਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਵਿਭਾਗੀ ਮੁਖੀ ਵੱਲੋਂ ਜਾਰੀ ਪੱਤਰਾਂ ਨੂੰ ਲਾਗੂ ਕੀਤਾ ਜਾਵੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।