ਚੰਬਾ, 18 ਅਗਸਤ,ਬੋਲੇ ਪੰਜਾਬ ਬਿਉਰੋ;
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਮਣੀਮਹੇਸ਼ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰਿਆ। ਸੁੰਦਰਾਸੀ ਪੜਾਅ ਨੇੜੇ ਪਹਾੜ ਤੋਂ ਪੱਥਰ ਡਿੱਗਣ ਨਾਲ ਪੈਦਲ ਜਾ ਰਹੇ ਦੋ ਸ਼ਰਧਾਲੂਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਹਡਸਰ-ਮਣੀਮਹੇਸ਼ ਯਾਤਰਾ ਮਾਰਗ ’ਤੇ ਵਾਪਰਿਆ, ਜਿੱਥੇ 13 ਕਿਲੋਮੀਟਰ ਦੀ ਪੈਦਲ ਯਾਤਰਾ ਸ਼ੁਰੂ ਹੁੰਦੀ ਹੈ।
ਮ੍ਰਿਤਕਾਂ ਦੀ ਪਛਾਣ ਸਵਰਨ ਸਿੰਘ (ਪੁੱਤਰ ਸਰਵਨ ਸਿੰਘ) ਨਿਵਾਸੀ ਗੋਲਵਾਲ ਗੋਗਰਾ, ਹੁਸ਼ਿਆਰਪੁਰ (ਪੰਜਾਬ) ਤੇ ਸ਼ੇਖਰ ਚੰਦਰ (ਪੁੱਤਰ ਦੇਸਰਾਜ) ਪਿੰਡ ਬਰੋਟਾ, ਠਾਕੁਰਦਵਾਰਾ ਇੰਦੌਰਾ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ।
ਗੌਰਤਲਬ ਹੈ ਕਿ ਇਸ ਸਾਲ ਮਣੀਮਹੇਸ਼ ਯਾਤਰਾ ਦੌਰਾਨ ਹੁਣ ਤੱਕ ਸੱਤ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ।














