ਸੀਜੀਸੀ ਝੰਜੇਰੀ ਹੁਣ ਸੀਜੀਸੀ ਯੂਨੀਵਰਸਿਟੀ ਬਣੀ

ਐਜੂਕੇਸ਼ਨ ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 19 ਅਗਸਤ ,ਬੋਲੇ ਪੰਜਾਬ ਬਿਊਰੋ;

ਚੰਡੀਗੜ੍ਹ ਗਰੁੱਪ ਆਫ਼ ਕਾਲਜਜ਼, ਝੰਜੇਰੀ ਨੇ ਅੱਜ ਰਸਮੀ ਤੌਰ ‘ਤੇ
ਆਪਣੇ ਵਿਦਿਅਕ ਅਦਾਰੇ ਨੂੰ ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਜੋਂ
ਨਵੇਂ ਰੂਪ ‘ਚ ਪਦਉੱਨਤ ਹੋਣ ਦਾ ਐਲਾਨ ਕੀਤਾ। ਇਹ ਐਲਾਨ ਜੇਡਬਲਯੂ ਮੈਰੀਅਟ, ਚੰਡੀਗੜ੍ਹ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ।
ਫਾਊਂਡਰ ਚਾਂਸਲਰ ਤੇ ਸਮਾਜਸੇਵੀ ਰਸ਼ਪਾਲ ਸਿੰਘ ਧਾਲੀਵਾਲ ਨੇ ਇਸ ਮੌਕੇ ਕਿਹਾ ਕਿ ਇਹ ਯੂਨੀਵਰਸਿਟੀ ਸਮਾਜ ਸੇਵਾ ਲਈ ਵਚਨਬੱਧਤਾ ਹੋਏਗੀ। ਮੇਰਾ ਮੰਨਣਾ ਹੈ ਕਿ ਗੁਣਵੱਤਾ ਵਾਲੀ ਸਿੱਖਿਆ ਹਰੇਕ ਵਿਅਕਤੀ ਦਾ ਅਧਿਕਾਰ ਹੋਣਾ ਚਾਹੀਦਾ ਹੈ। ਸੀਜੀਸੀ ਯੂਨੀਵਰਸਿਟੀ, ਮੋਹਾਲੀ ਦਾ ਮਕਸਦ ਇਹੀ ਹੋਏਗਾ ਕਿ ਹਰੇਕ ਵਿਦਿਆਰਥੀ ਨੂੰ ਇੱਥੇ ਸਿੱਖਣ, ਵਿਕਸਿਤ ਹੋਣ ਅਤੇ ਮਾਣ-ਯੋਗ ਜੀਵਨ ਦੀ ਤਲਾਸ਼ ਦਾ ਮੌਕਾ ਮਿਲੇਗਾ।ਇਹ ਯੂਨੀਵਰਸਿਟੀ ਐਮਐਸਐਮਈ ਖੇਤਰ ਨੂੰ ਵੀ ਡਿਜੀਟਲ ਅਤੇ ਮਾਰਕੀਟਿੰਗ ਸਹਾਇਤਾ ਪ੍ਰਦਾਨ ਕਰੇਗੀ, ਜੋ ਵਿਦਿਆਰਥੀਆਂ ਦੀਆਂ ਟੀਮਾਂ ਵੱਲੋਂ ਚਲਾਈ ਜਾਵੇਗੀ।
ਅਮਰੀਕੀ ਤਜਰਬੇ ਤੋਂ ਪ੍ਰੇਰਿਤ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਸਾਡੇ ਕਾਲਜਾਂ ਤੋਂ ਯੂਨੀਵਰਸਿਟੀ ਵਾਲੀ ਇਹ ਤਬਦੀਲੀ ਉਦਯੋਗ ਨਾਲ ਜੁੜੇ ਸਿੱਖਿਆ ਮਾਡਲ ਵੱਲ ਵੱਡਾ ਕਦਮ ਸਾਬਤ ਹੋਏਗੀ। ਇਥੇ ਸਿੱਖਣ ਦੀ 50:50 ਮਾਡਲ ਵਾਲੀ ਵਿਧੀ ਅਪਣਾਈ ਜਾਏਗੀ ਜਿੱਥੇ ਅਧਿਆਪਕਾਂ ਅਤੇ ਉਦਯੋਗਕ ਮਾਹਿਰਾਂ ਦਾ ਭੂਮਿਕਾ ਬਰਾਬਰ ਹੋਏਗੀ। ਸੰਸਥਾ ਦਾ ਪਾਠ ਕਰਮ ਜੀਵਨ ਜਾਂਚ, ਉਦਯੋਗਕ ਅਨੁਭਵ ਅਤੇ ਕਾਰਪੋਰੇਟਾਂ ਨਾਲ ਮਿਲ ਕੇ ਬਣਾਏ ਗਏ ਸਰਟੀਫਿਕੇਸ਼ਨ ‘ਤੇ ਆਧਾਰਿਤ ਹੋਏਗਾ। ਸਾਡਾ ਵਿਦਿਅਕ ਉਦੇਸ਼ ਵਿਦਿਆਰਥੀਆਂ ਨੂੰ ਸਿਰਫ ਨੌਕਰੀ ਲਈ ਨਹੀਂ, ਸਗੋਂ ਲੀਡਰਸ਼ਿਪ ਲਈ ਤਿਆਰ ਕਰਨਾ ਹੋਏਗਾ।
ਆਪਣੇ ਵਿਦਿਆਰਥੀਆਂ ਲਈ ਅਸੀਂ 75,000 ਤੋਂ 1,00,000 ਰੁਪਏ ਇੰਟਰਨਸ਼ਿਪ ਵਜ਼ੀਫਾ ਦੇਣ ਦੀ ਯੋਜਨਾ ਵੀ ਬਣਾ ਰਹੇ ਹਾਂ।
ਵਿਦਿਅਕ ਬਦਲਾਓ ਵਾਲੇ ਇਸ ਮੌਕੇ
ਅਕਾਦਮਿਕ ਅਤੇ ਉਦਯੋਗਕ ਖੇਤਰ ਦੀਆਂ ਹਸਤੀਆਂ ਨੇ ਵੀ ਸ਼ਿਰਕਤ ਕੀਤੀ
ਜਿਨ੍ਹਾਂ ਵਿੱਚ ਡਾਕਟਰ ਸੁਸ਼ੀਲ ਪਰਾਸ਼ਰ
ਗਗਨ ਅਗਰਵਾਲ, ਅਮਿਤ ਚੌਧਰੀ ਅਨੰਦ ਅਖੌਰੀ, ਆਸੂਤੋਸ਼ ਕੁਮਾਰ
ਹਰਸ਼ ਛਾਬੜਾ ਤੇ ਅਹਿਮਦ ਖਾਲਿਦ ਆਦਿ ਸ਼ਾਮਲ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।