ਲੁਧਿਆਣਾ ‘ਚ ਲੋਕਾਂ ਵੱਲੋਂ ਚੋਰ ਦਾ ਕੁਟਾਪਾ, ਕੀਤਾ ਪੁਲਿਸ ਹਵਾਲੇ

ਪੰਜਾਬ


ਲੁਧਿਆਣਾ, 20 ਅਗਸਤ,ਬੋਲੇ ਪੰਜਾਬ ਬਿਊਰੋ:
ਸ਼ਿਮਲਾਪੁਰੀ ਇਲਾਕੇ ਦੇ ਲੋਕਾਂ ਨੇ ਇੱਕ ਚੋਰ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਉਸਦੀ ਕੁੱਟਮਾਰ ਕੀਤੀ। ਇਹ ਘਟਨਾ ਬਾਗੀ ਸਟੈਂਡ ਨੇੜੇ ਸਥਿਤ ਇੱਕ ਮੋਬਾਈਲ ਦੁਕਾਨ ਵਿੱਚ ਚੋਰੀ ਦੀ ਹੈ।
ਜਾਣਕਾਰੀ ਅਨੁਸਾਰ, ਨੌਜਵਾਨ ਨੇ ਬੀਤੇ ਦਿਨੀ ਦੁਕਾਨ ਤੋਂ ਮੋਬਾਈਲ ਚੋਰੀ ਕੀਤਾ ਸੀ। ਇਸ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਦੁਕਾਨਦਾਰ ਨੂੰ ਮੰਗਲਵਾਰ ਨੂੰ ਸਾਮਾਨ ਗਾਇਬ ਹੋਣ ਦਾ ਪਤਾ ਲੱਗਾ। ਇਸ ਤੋਂ ਬਾਅਦ ਦੁਕਾਨਦਾਰ ਇੰਦਰ ਸਿੰਘ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ਵਿੱਚ ਦੋਸ਼ੀ ਸਾਫ਼ ਦਿਖਾਈ ਦੇ ਰਿਹਾ ਸੀ। ਮੰਗਲਵਾਰ ਸ਼ਾਮ 6 ਵਜੇ ਦੇ ਕਰੀਬ, ਦੋਸ਼ੀ ਜੈਨ ਦੀ ਦੁਕਾਨ ਦੇ ਨੇੜੇ ਦਿਖਾਈ ਦਿੱਤਾ। ਜਦੋਂ ਦੁਕਾਨਦਾਰ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜਣ ਲੱਗਾ, ਪਰ ਨੇੜੇ ਮੌਜੂਦ ਲੋਕਾਂ ਦੀ ਮਦਦ ਨਾਲ ਉਸਨੂੰ ਫੜ ਲਿਆ ਗਿਆ। ਗੁੱਸੇ ਵਿੱਚ ਆਏ ਲੋਕਾਂ ਨੇ ਦੋਸ਼ੀ ਨੂੰ ਮੌਕੇ ‘ਤੇ ਹੀ ਕੁੱਟਿਆ ਅਤੇ ਬਾਅਦ ਵਿੱਚ ਉਸਨੂੰ ਡਾਬਾ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।