ਨੂਰਪੁਰ ਬੇਦੀ, 22 ਅਗਸਤ,ਬੋਲੇ ਪੰਜਾਬ ਬਿਊਰੋ;
ਨੂਰਪੁਰ ਬੇਦੀ ਦੇ ਨੇੜਲੇ ਪਿੰਡ ਨੋਧੇਮਾਜਰਾ ’ਚ ਬੀਤੀ ਦੇਰ ਰਾਤ ਦਹਿਸ਼ਤ ਮਚ ਗਈ, ਜਦੋਂ ਇੱਕ ਮਹਿਲਾ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ।
ਮ੍ਰਿਤਕ ਮਹਿਲਾ ਦੀ ਪਛਾਣ ਮਨਜਿੰਦਰ ਕੌਰ (ਪਤਨੀ ਕੁਲਦੀਪ ਸਿੰਘ, ਨਿਵਾਸੀ ਸਿੰਬਲ ਮਾਜਰਾ) ਵਜੋਂ ਹੋਈ ਹੈ। ਮਨਜਿੰਦਰ ਕੌਰ ਆਪਣੇ ਪੇਕੇ ਪਿੰਡ ਨੋਧੇਮਾਜਰਾ ਗਈ ਹੋਈ ਸੀ, ਜਿੱਥੇ ਉਸ ਨੂੰ ਰਾਤ ਦੇ ਸਮੇਂ ਅਣਪਛਾਤੇ ਹਮਲਾਵਰਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ।
ਪਿੰਡ ਵਾਸੀਆਂ ਦੇ ਅਨੁਸਾਰ, ਮਨਜਿੰਦਰ ਕੌਰ ਦੀ ਲਾਸ਼ ਘਰ ਤੋਂ ਕੁਝ ਹੀ ਦੂਰ ਖੇਤਾਂ ਵਿੱਚ ਖੂਨ ਨਾਲ ਲਥਪਥ ਮਿਲੀ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।












