ਦੋਆਬਾ ਕਾਲਜ ਪ੍ਰਮੋਸ਼ਨ ਲਈ ਪਹੁੰਚੀ ਫਿਲਮ “ਮੁੱਕ ਗਈ ਫੀਮ ਡੱਬੀ ਚੋਂ ਯਾਰੋ” ਦੀ ਸਟਾਰ ਕਾਸਟ 

ਚੰਡੀਗੜ੍ਹ ਪੰਜਾਬ ਮਨੋਰੰਜਨ

ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਸਮੇਂ ਦੀ ਮੁੱਖ ਲੋੜ – ਗਿੱਲ

22 ਅਗਸਤ  ( ) ਮੋਹਾਲੀ / ਖਰੜ ,ਬੋਲੇ ਪੰਜਾਬ ਬਿਊਰੋ;

ਪੰਜਾਬੀ ਸਿਨੇਮਾ ਜਗਤ ਵਿੱਚ ਮਿਤੀ 29 ਅਗਸਤ ਨੂੰ ਵੱਡੇ ਪੱਧਰ ਤੇ ਰਿਲੀਜ਼ ਹੋਣ ਜਾ ਰਹੀ ਫਿਲਮ “ਮੁੱਕ ਗਈ ਫੀਮ ਡੱਬੀ ਚੋ ਯਾਰੋ” ਦੀ ਪੂਰੀ ਸਟਾਰ ਕਾਸਟ ਫਿਲਮ ਦੀ ਪ੍ਰਮੋਸ਼ਨ ਲਈ ਦੋਆਬਾ ਗਰੁੱਪ ਆਫ ਕਾਲਜਿਜ਼ ਪੁੱਜੀ।ਇਸ ਮੌਕੇ ਕਾਲਜ ਸਟਾਫ ਵੱਲੋਂ ਉਹਨਾਂ ਦਾ ਭਰਵਾ ਸਵਾਗਤ ਕੀਤਾ ਗਿਆ।ਇਸ ਫ਼ਿਲਮ ਵਿੱਚ ਧੀਰਜ ਕੁਮਾਰ ਅਤੇ ਸੀਰਤ ਮਸਤ ਮੁੱਖ ਭੂਮਿਕਾ ਨਿਭਾ ਰਹੇ ਹਨ।ਇਸ ਤੋਂ ਇਲਾਵਾ ਨਿਰਮਲ ਰਿਸ਼ੀ,ਮਹੇਸ਼ ਮੰਜਰੇਕਰ,ਪ੍ਰਕਾਸ਼ ਗਾਦੂ,ਦੀਦਾਰ ਗਿੱਲ. ਨੇਹਾ ਆਦਿ ਕਲਾਕਾਰਾਂ ਨੇ ਵੀ ਬਾਕਮਾਲ ਅਦਾਕਾਰੀ ਕੀਤੀ ਹੈ। ਇਸ ਮੌਕੇ ਫਿਲਮ ਦੇ ਮੁੱਖ ਐਕਟਰ ਧੀਰਜ ਕੁਮਾਰ ਨੇ ਵਿਦਿਆਰਥੀਆਂ ਨੂੰ ਕਿਹਾ ਕੀ ਉਹਨਾਂ ਦੀ ਪੂਰੀ ਟੀਮ ਵੱਲੋਂ ਬੜੀ ਮਿਹਨਤ ਨਾਲ ਇਹ ਫਿਲਮ ਬਣਾਈ ਗਈ ਹੈ।ਇਹ ਇੱਕ ਕਮੇਡੀ ਫਿਲਮ ਹੈ।ਜਿਹੜੀ ਤੁਹਾਨੂੰ ਇੱਕ ਮੈਸੇਜ ਵੀ ਦੇਵੇਗੀ।ਉਹਨਾਂ ਕਿਹਾ ਕੀ ਫਿਲਮ ਤੁਹਾਡਾ ਪੂਰਾ ਪੈਸਾ ਵਸੂਲ ਕਰਵਾਏਗੀ।ਇਸ ਲਈ ਸਾਰੇ 29 ਅਗਸਤ ਨੂੰ ਫਿਲਮ ਵੇਖਣ ਜਰੂਰ ਪੁੱਜੋ।ਇਸ ਮੌਕੇ ਫਿਲਮ ਦੀ ਹੀਰੋਇਨ ਸੀਰਤ ਮਸਤ ਨੇ ਕਿਹਾ ਕਿ ਇਹ ਉਨਾਂ ਦੀ ਪਹਿਲੀ ਪੰਜਾਬੀ ਫਿਲਮ ਹੈ।ਉਹਨਾਂ ਨੂੰ ਨਿਰਮਲ ਰਿਸ਼ੀ ਵਰਗੇ ਦਿਗਜ ਕਲਾਕਾਰਾਂ ਨਾਲ ਕੰਮ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ।ਕਾਲਜ ਤੇ ਵਿਦਿਆਰਥੀਆਂ ਵਿੱਚ ਵੀ ਫਿਲਮ ਦੇ ਕਲਾਕਾਰਾਂ ਨੂੰ ਵੇਖਣ ਲਈ ਪੂਰਾ ਉਤਸਾਹ ਪਾਇਆ ਗਿਆ। ਅੰਤ ਵਿੱਚ ਦੋਆਬਾ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਵੱਲੋਂ ਫਿਲਮ ਕੀ ਪੂਰੀ ਸਟਾਰ ਕਾਸਟ ਨੂੰ ਸਨਮਾਨਿਤ ਕੀਤਾ ਗਿਆ।

ਪ੍ਰੋਗਰਾਮ ਦੇ ਅਖੀਰ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ  ਮੈਡਮ ਮਨਿੰਦਰਪਾਲ ਕੌਰ ਗਿੱਲ ਡੀਨ ਸਟੂਡੈਂਟ ਵੈੱਲਫੇਅਰ ਨੇ ਕਿਹਾ ਕਿ ਅਜੋਕੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਫਿਲਮ ਇੱਕ ਵਧੀਆ ਸੰਦੇਸ਼ ਦਿੰਦੀ ਹੈ । ਉਨ੍ਹਾਂ ਕਿਹਾ ਕਿ ਬੇਹੱਦ ਜਰੂਰੀ ਹੋ ਜਾਂਦਾ ਹੈ ਕਿ ਨੌਜਵਾਨ ਪੀੜੀ ਵਿਚਲੀ ਊਰਜਾ ਨੂੰ ਸਹੀ ਦਿਸ਼ਾ ਵੱਲ ਲਜਾਇਆ ਜਾਵੇ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਹਰਪ੍ਰੀਤ ਰਾਏ ਡਾਇਰੈਕਟਰ ਟਰੇਨਿੰਗ ਐਂਡ ਪਲੇਸਮੈਂਟ , ਡਾਕਟਰ ਪ੍ਰੀਤ ਮਹਿੰਦਰ ਪ੍ਰਿੰਸੀਪਲ ਦੁਆਬਾ ਕਾਲਜ ਆਫ ਫਾਰਮੇਸੀ,  ਦੋਆਬਾ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ: ਸੁਖਜਿੰਦਰ ਸਿੰਘ,  ਦੋਆਬਾ ਇੰਸਟੀਚਿਊਟ ਐਂਡ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਪ੍ਰਿੰਸੀਪਲ ਡਾ. ਸੰਦੀਪ ਸ਼ਰਮਾ  ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।