ਫਤਿਹਗੜ੍ਹ ਸਾਹਿਬ ,24, ਅਗਸਤ (ਮਲਾਗਰ ਖਮਾਣੋਂ);
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬ੍ਰਾਂਚ ਸ੍ਰੀ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਉਪ ਮੰਡਲ ਇੰਜੀਨੀਅਰ ਨੰਬਰ ਦੋ ਫਤਿਹਗੜ੍ਹ ਸਾਹਿਬ ਗਗਨਦੀਪ ਸਿੰਘ ਵਿਰਕ ਨਾਲ ਹੋਈ ਉਪ ਮੰਡਲ ਦਫਤਰ ਵਿਖੇ ਹੋਈ ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਬਰਾਂਚ ਜਨਰਲ ਸਕੱਤਰ ਦੀਦਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਯੂਨੀਅਨ ਆਗੂਆਂ ਵੱਲੋਂ ਵਾਟਰ ਸਪਲਾਈ ਸਕੀਮਾਂ ਦੀ ਰਿਪੇਅਰ ,ਸਪੈਸ਼ਲ ਜੋਇੰਟ ਐਸਐਨ ਦੀਆਂ ਸ਼ਿਕਾਇਤਾਂ, ਸੇਵਾ ਮੁਕਤ ਹੋ ਰਹੇ ਮੁਲਾਜ਼ਮਾਂ ਦੇ ਸਮਾਗਮ, ਲੁੜੀਂਦੇ ਫਰਨੀਚਰ ,ਰੈਵਨਿਊ ਦੇ ਬਕਾਏ ,ਰੈਵਨਿਊ ਕੰਡਕਟਰਾਂ ਦੇ 4% ਆਦਿ ਮੰਗਾਂ ਤੇ ਚਰਚਾ ਕੀਤੀ ਗਈ ।ਮੀਟਿੰਗ ਵਿੱਚ ਉਪ ਮੰਡਲ ਇੰਜੀਨੀਅਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬਲਾਕ ਖਮਾਣੋਂ ਦੀਆਂ ਕਈ ਸਕੀਮਾਂ ਨੂੰ ਪੰਦਰਵੇਂ ਵਿੱਤ ਕਮਿਸ਼ਨ ਵੱਲੋਂ ਫੰਡ ਜਾਰੀ ਹੋਏ ਹਨ। ਜਿਸ ਮੁਤਾਬਕ ਸਕੀਮਾਂ ਦੀ ਰਿਪੇਅਰ ਕਰਵਾਈ ਜਾਵੇਗੀ ਅਤੇ ਸੰਬੰਧਿਤ ਬਲਾਕ ਪੰਚਾਇਤ ਅਫਸਰ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਸਬ ਡਵੀਜ਼ਨ ਨਾਲ ਸੰਬੰਧਿਤ ਸੇਵਾ ਮੁਕਤ ਹੋ ਰਹੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਐਸ ਐਨ ਦੀਆਂ ਨਿੱਜੀ ਕਨੈਕਸ਼ਨ ਦੀਆਂ ਸ਼ਿਕਾਇਤਾਂ ਦੀ ਪੂਰੀ ਪੜਤਾਲ ਕਰਨ ਉਪਰੰਤ ਕਰਵਾਈ ਕੀਤੀ ਜਾਵੇਗੀ, ਬਲਾਕ ਖਮਾਣੋਂ ਦੀਆਂ ਵੱਖ ਵੱਖ ਸਕੀਮਾਂ ਤੇ 40 ਕੁਰਸੀਆਂ ਜਾਰੀਆਂ ਕੀਤੀਆਂ ਜਾ ਚੁੱਕੀਆਂ ਹਨ, ਰੈਵਨਿਊ ਦੇ ਬਕਾਏ ਸਬੰਧੀ ਲੋਕ ਅਦਾਲਤਾਂ ਰਾਹੀਂ ਸੰਪਰਕ ਕੀਤਾ ਜਾ ਰਿਹਾ। ਮੀਟਿੰਗ ਵਿੱਚ ਉਪ ਮੰਡਲ ਕਲਰਕ ਦਿਲਬਰ ਸਿੰਘ ਤੋਂ ਇਲਾਵਾ ਤਰਲੋਚਨ ਸਿੰਘ ਮੁਲਾਗਰ ਸਿੰਘ ਖਮਾਣੋ ,ਸੁਖ ਰਾਮ ਕਾਲੇਵਾਲ ,ਜਸਵੀਰ ਸਿੰਘ ਆਦਿ ਆਗੂ ਹਾਜਰ ਸਨ












