ਰਾੜਾ ਸਾਹਿਬ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਪ੍ਰਲੋਕ ਸਿਧਾਰੇ

ਪੰਜਾਬ


ਪਟਿਆਲਾ, 25 ਅਗਸਤ,ਬੋਲੇ ਪੰਜਾਬ ਬਿਉਰੋ:
ਰਾੜਾ ਸਾਹਿਬ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਬੀਤੀ ਰਾਤ ਪ੍ਰਲੋਕ ਸਿਧਾਰ ਗਏ। ਖ਼ਾਸ ਗੱਲ ਇਹ ਹੈ ਕਿ ਠੀਕ 50 ਸਾਲ ਪਹਿਲਾਂ ਇਸੇ ਦਿਨ ਵੱਡੇ ਬਾਬਾ ਈਸ਼ਰ ਸਿੰਘ ਨੇ ਵੀ ਆਪਣਾ ਸਰੀਰ ਤਿਆਗਿਆ ਸੀ।
ਜਾਣਕਾਰੀ ਮੁਤਾਬਕ, ਗੁਰਦੁਆਰਾ ਰਾੜਾ ਸਾਹਿਬ ਵਿਖੇ ਹੋ ਰਹੇ ਤਿੰਨ ਦਿਨਾਂ ਸਲਾਨਾ ਬਰਸੀ ਸਮਾਗਮਾਂ ਦੌਰਾਨ 25 ਅਗਸਤ ਦੀ ਰਾਤ ਨੂੰ ਰੈਣ ਸੁਬਾਈ ਕੀਰਤਨ ਦਰਬਾਰ ਵਿੱਚ ਬਾਬਾ ਬਲਜਿੰਦਰ ਸਿੰਘ ਨੇ ਇਲਾਹੀ ਬਾਣੀ ਦੇ ਵਿਖਿਆਨ ਉਪਰੰਤ ਆਪਣਾ ਪੰਜ ਭੌਤਿਕ ਸਰੀਰ ਤਿਆਗ ਦਿੱਤਾ।
ਬਾਬਾ ਬਲਜਿੰਦਰ ਸਿੰਘ ਨੇ ਸਿਰਫ਼ ਧਾਰਮਿਕ ਪ੍ਰਚਾਰ ਹੀ ਨਹੀਂ ਕੀਤਾ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਅਤੇ ਹੋਰ ਅਨੇਕਾਂ ਸਿੱਖ ਪੋਥੀਆਂ ਨੂੰ ਡਿਜੀਟਲ ਕਰਵਾ ਕੇ ਆਨਲਾਈਨ ਉਪਲਬਧ ਕਰਵਾਇਆ। ਇਸ ਮਹਾਨ ਯੋਗਦਾਨ ਨਾਲ ਨੌਜਵਾਨ ਪੀੜ੍ਹੀ ਤੇ ਵਿਦੇਸ਼ਾਂ ਵਿਚ ਬੈਠੀ ਸਿੱਖ ਸੰਗਤ ਨੂੰ ਸਿੱਖ ਫ਼ਲਸਫ਼ੇ ਨਾਲ ਜੋੜਨ ਦਾ ਬੇਮਿਸਾਲ ਕਾਰਜ ਹੋਇਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।