ਤੀਜ ਫੈਸਟੀਵਲ ਨੇਪਾਲੀ ਸੱਭਿਆਚਾਰ ਦੀ ਅਮੀਰ ਪੇਸ਼ਕਾਰੀ : ਕੁਲਵੰਤ ਸਿੰਘ

ਪੰਜਾਬ

ਨੇਪਾਲੀ ਏਕਤਾ ਮੰਚ ਵੱਲੋਂ ਕਰਵਾਏ ਫੈਸਟੀਵਲ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ 31 ਹਜ਼ਾਰ ਦੇਣ ਦਾ ਐਲਾਨ

ਮੋਹਾਲੀ 27 ਅਗਸਤ,ਬੋਲੇ ਪੰਜਾਬ ਬਿਉਰੋ;

:ਅਖਿਲ ਭਾਰਤ ਨੇਪਾਲੀ ਏਕਤਾ ਮੰਚ ( ਰਜਿ,:) ਮੋਹਾਲੀ ਜ਼ਿਲ੍ਹਾ ਸੰਮਤੀ ਮੋਹਾਲੀ ਦੀ ਤਰਫੋਂ ਆਲ ਇੰਡੀਆ ਨੇਪਾਲੀ ਯੂਨਿਟੀ ਫੋਰਮ (ਰਜਿ:) ਦੇ ਸਹਿਯੋਗ ਨਾਲ ਤੀਜ ਫੈਸਟੀਵਲ ਦਾ ਆਯੋਜਨ ਕੀਤਾ ਗਿਆ, ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ, ਇਸ ਮੌਕੇ ਤੇ ਮੰਚ ਦੀ ਤਰਫੋਂ ਮਹਿਲਾ ਸਸ਼ਕਤੀਕਰਨ ਮੁਹਿੰਮ- ਇਹੀ ਸਾਡਾ ਅਭਿਮਾਨ ਦੇ ਤਹਿਤ ਪ੍ਰਵਾਸੀ ਨੇਪਾਲੀ ਜਨਤਾ ਨੂੰ ਮੌਲਿਕ ਅਧਿਕਾਰਾਂ ਸਿੱਖਿਆ, ਸਿਹਤ, ਸਵਦੇਸ਼ ਵਿੱਚ ਰੋਜ਼ਗਾਰ ਆਦਿ ਦੇ ਨਾਲ ਸੰਬੰਧਿਤ ਜਾਗਰੂਕ ਕਰਨ ਦੇ ਲਈ ਫੈਸਟੀਵਲ ਦਾ ਆਯੋਜਨ ਕੀਤਾ ਗਿਆ, ਮੋਹਾਲੀ ਦੇ ਫੇਸ -4 ਵਿਖੇ ਸਨਾਤਨ ਧਰਮ ਮੰਦਰ ਨਜ਼ਦੀਕ ਰੇਹੜੀ ਮਾਰਕੀਟ ਮੋਹਾਲੀ ਵਿਖੇ ਕਰਵਾਏ ਗਏ ਇਸ ਸਮਾਗਮ ਦੇ ਦੌਰਾਨ ਸ਼ਿਰਕਤ ਕਰਨ ਉਪਰੰਤ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਪੰਜਾਬ ਉਦੋਂ ਤੋਂ ਹੀ ਜਾਤ -ਜਾਤ , ਭੇਦ -ਭਾਵ ਤੋਂ ਦੂਰ ਆਪਸੀ ਭਾਈਚਾਰਕ ਸਾਂਝ ਦੇ ਪ੍ਰਗਟਾਵੇ ਦੀ ਗੱਲ ਹੀ ਕੀਤੀ ਜਾਂਦੀ ਹੈ ਅਤੇ ਕਿਸੇ ਨਾਲ ਕੋਈ ਜਾਤੀ ਵਿਤਕਰਾ ਨਹੀਂ ਹੁੰਦਾ, ਭੇਦ ਭਾਵਅਖਿਲ ਭਾਰਤ ਨੇਪਾਲੀ ਏਕਤਾ ਮੰਚ ਦੀ ਤਰਫੋਂ ਅੱਜ ਦਾ ਇਹ ਸਮਾਗਮ ਬੇਹਦ ਸਲਾਹੁਣਯੋਗ ਉਪਰਾਲਾ ਹੈ, ਜਿਸ ਉਤਸ਼ਾਹ ਦੇ ਨਾਲ ਇਸ ਸਮਾਗਮ ਦੇ ਆਯੋਜਨ ਵਿੱਚ ਮਹਿਲਾਵਾਂ ਨੇ ਨੇਪਾਲੀ ਸੱਭਿਆਚਾਰਕ ਰਵਾਇਤਾਂ ਦੇ ਮੁਤਾਬਿਕ ਸੱਜ -ਧੱਜ ਕੇ ਸ਼ਿਰਕਤ ਕੀਤੀ ਹੈ ਅਤੇ ਆਪਣੇ ਰਹਿਣ -ਸਹਿਣ ਅਤੇ ਸਭਿਆਚਾਰ ਨੂੰ ਉਜਾਗਰ ਕਰਨ ਦੇ ਨਾਲ਼- ਨਾਲ਼ ਆਪਸੀ ਭਾਈਚਾਰਕ ਸਾਂਝ ਦਾ ਵੀ ਪ੍ਰਗਟਾਵਾ ਕੀਤਾ ਹੈ, ਇਹ ਨੇਪਾਲੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹੈ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਮਾਨਵ ਜਾਤੀ ਨੂੰ ਉਹਨਾਂ ਦੇ ਮੌਲਿਕ ਅਧਿਕਾਰਾਂ

ਪ੍ਰਤੀ ਜਾਗਰੂਕ ਰਹਿਣਾ ਬੇਹੱਦ ਜ਼ਰੂਰੀ ਹੁੰਦਾ ਹੈ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੈਂ ਅਖਿਲ ਭਾਰਤ ਏਕਤਾ ਮੰਚ ਦੇ ਹਰ ਪਰਿਵਾਰਕ ਮੈਂਬਰ ਦੇ ਨਾਲ ਹਮੇਸ਼ਾ ਹਰ ਦੁੱਖ -ਸੁੱਖ ਦੇ ਵਿੱਚ ਖੜ੍ਹਾ ਮਿਲਾਂਗਾ, ਵਿਧਾਇਕ ਕੁਲਵੰਤ ਸਿੰਘ ਨੇ ਇਸ ਮੌਕੇ ਤੇ ਮੰਚ ਨੂੰ 31 ਹਜ਼ਾਰ ਦੇਣ ਦਾ ਐਲਾਨ ਕੀਤਾ, ਅਤੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਇਹ ਭਰੋਸਾ ਦਵਾਇਆ ਗਿਆ ਕਿ ਉਹ ਭਵਿੱਖ ਵਿੱਚ ਵੀ ਮੰਚ ਵੱਲੋਂ ਕਰਵਾਏ ਜਾਣ ਵਾਲੇ ਹਰ ਇੱਕ ਸਮਾਗਮ ਵਿੱਚ ਹਮੇਸ਼ਾ ਸ਼ਮੂਲੀਅਤ ਕਰਦੇ ਰਹਿਣਗੇ ਅਤੇ ਮੇਰੀ ਇਹ ਦਿਲੋਂ ਦਿਲੀ ਇੱਛਾ ਹੈ ਕਿ ਤੁਸੀਂ ਸਭ ਹਮੇਸ਼ਾ ਹੱਸਦੇ ਰਹੋ, ਖੇਡਦੇ ਰਹੋ,ਇਸ ਮੌਕੇ ਤੇ ਪ੍ਰਧਾਨ ਹਾਮਰਾਜ ਸਿੰਘ, ਡਾਕਟਰ ਘਨਸ਼ਿਆਮ ,ਅਨੁਰਾਗ ,ਹਰਪਾਲ ਸਿੰਘ ਬਰਾੜ, ਸਾਬਕਾ ਕੌਂਸਲਰ ਅਤੇ ਪ੍ਰਸਿੱਧ ਸਮਾਜ ਸੇਵੀ-ਗੁਰਮੁੱਖ ਸਿੰਘ ਸੋਹਲ, ਪਰਮਿੰਦਰ ਸਿੰਘ ਗੋਲਡੀ ਪ੍ਰਧਾਨ ਯੂਥ ਡਿਵੈਲਪਮੈਂਟ ਬੋਰਡ, ਗੁਰਮੇਲ ਸਿੰਘ ਸਿੱਧੂ, ਗੁਰਸ਼ਰਨ ਕੌਰ ਬਲਾਕ ਪ੍ਰਧਨ, ਗੁਰਵਿੰਦਰ ਸਿੰਘ ਪਿੰਕੀ, ਗੁਰਮੀਤ ਕੌਰ ਐਮ.ਸੀ., ਹਰਬਿੰਦਰ ਸਿੰਘ ਬਲਾਕ ਪ੍ਰਧਾਨ, ਹਰਪਾਲ ਸਿੰਘ ਚੰਨਾ ਬਲਾਕ ਪ੍ਰਧਾਨ, ਜਸਪਾਲ ਸਿੰਘ ਮਟੌਰ, ਆਰ.ਪੀ. ਸ਼ਰਮਾ ਬਲਾਕ ਪ੍ਰਧਾਨ, ਡੀ.ਐਸ.ਪੀ. ਹਰਸਿਮਰਤ ਸਿੰਘ ਬੱਲ, ਗੁਰਵਿੰਦਰ ਸਿੰਘ ਸੈਣੀ, ਗੁਰਮੁਖ ਸਿੰਘ ਬਿਲਖੂ, ਹਰਪ੍ਰੀਤ ਸਿੰਘ ਲਾਡੀ, ਅਕਵਿੰਦਰ ਸਿੰਘ ਗੋਸਲ, ਜਸਵੰਤ ਸਿੰਘ, ਬਲਜੀਤ ਸਿੰਘ ਹੈਪੀ, ਹਰਭੁਪਿੰਦਰ ਸਿੰਘ ਮੋਹਾਲੀ ,ਗੁਰਮੇਲ ਸਿੰਘ, ਨਛੱਤਰ ਸਿੰਘ ਵੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।