ਰਿਯਾਸੀ, 30 ਅਗਸਤ,ਬੋਲੇ ਪੰਜਾਬ ਬਿਊਰੋ;
ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਬੱਦਰ ਪਿੰਡ ਵਿੱਚ ਅੱਜ ਸ਼ਨੀਵਾਰ ਸਵੇਰੇ ਲੈਂਡਸਲਾਈਡ ਹੋਈ। ਮਲਬੇ ਵਿੱਚੋਂ ਹੁਣ ਤੱਕ 7 ਲਾਸ਼ਾਂ ਬਰਾਮਦ ਹੋਈਆਂ ਹਨ। ਅੰਦਾਜ਼ਾ ਹੈ ਕਿ ਹੋਰ ਲੋਕ ਵੀ ਫ਼ਸੇ ਹੋ ਸਕਦੇ ਹਨ। ਰਾਹਤ ਅਤੇ ਬਚਾਅ ਟੀਮਾਂ ਵੱਲੋਂ ਲਾਪਤਾ ਲੋਕਾਂ ਦੀ ਤਲਾਸ਼ ਜਾਰੀ ਹੈ।
ਜਾਣਕਾਰੀ ਅਨੁਸਾਰ, ਰਿਆਸੀ ਜ਼ਿਲ੍ਹੇ ਦੀ ਮਹੌਰ ਤਹਿਸੀਲ ਦੇ ਬੱਦਰ ਪਿੰਡ ਵਿੱਚ ਭਾਰੀ ਮੀਂਹ ਕਾਰਨ ਜਮੀਨ ਖਿਸਕ ਗਈ, ਜਿਸ ਨਾਲ ਇਕ ਘਰ ਮਲਬੇ ਹੇਠਾਂ ਆ ਗਿਆ। ਇਸ ਘਰ ਵਿੱਚ ਰਹਿੰਦੇ ਇਕ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਮੌਕੇ ’ਤੇ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।














