ਪਠਾਨਕੋਟ ਹੜ ਪੀੜਤ ਪੀੜਤਾਂ ਲਈ ਵਿਧਾਇਕ ਕੁਲਵੰਤ ਸਿੰਘ ਵੱਲੋਂ ਰਾਹਤ ਸਮੱਗਰੀ ਰਵਾਨਾ

ਪੰਜਾਬ

ਟਰੇਡ ਵਿੰਗ ਆਮ ਆਦਮੀ ਪਾਰਟੀ ਦੇ ਕੀਤੀ ਗਈ ਸੀ ਰਾਹਤ ਸਮਗਰੀ ਇਕੱਤਰ

ਮੋਹਾਲੀ 30 ਅਗਸਤ ,ਬੋਲੇ ਪੰਜਾਬ ਬਿਊਰੋ;

ਹਲਕਾ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਟ੍ਰੇਡ ਵਿੰਗ – ਆਮ ਆਦਮੀ ਪਾਰਟੀ ਵੱਲੋਂ ਹੜ ਪ੍ਰਭਾਵਿਤ ਖੇਤਰ ਪਠਾਨਕੋਟ ਲਈ ਰਾਸ਼ਨ ਕਿੱਟਾਂ, ਰਸ ਅਤੇ ਬਿਸਕਟ ਕਿੱਟਾਂ, ਪਾਣੀ, ਆਟਾ ਅਤੇ ਚਾਵਲ ਰਵਾਨਾ ਕੀਤੇ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕ ਬਹੁਤ ਮੁਸ਼ਕਿਲ ਸਮੇਂ ਦਾ ਸਾਹਮਣਾ ਕਰ ਰਹੇ ਹਨ , ਉਹਨਾਂ ਕਿਹਾ ਕਿ ਮੁਹਾਲੀ ਦੇ ਵਸਿੰਦੇ ਲੋੜ ਦੀ ਇਸ ਘੜੀ ਵਿੱਚ ਹੜ ਪ੍ਰਭਾਵਿਤ ਲੋਕਾਂ ਦੇ ਨਾਲ ਖੜੇ ਹਨ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹੜ ਪ੍ਰਭਾਵਿਤ ਜਿਲਿਆਂ ਦੇ ਰਾਹਤ ਅਤੇ ਬਚਾਅ ਕਾਰਜਾਂ ਦੀ ਰੋਜ਼ਾਨਾ ਆਧਾਰ ਤੇ ਨਿਗਰਾਨੀ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਤਰਫੋਂ ਇੱਕ ਉੱਚ ਤਾਕਤੀ ਦੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ, ਤਾਂ ਕਿ ਲੋੜਵੰਦਾਂ ਤੱਕ ਸਮੇਂ ਸਿਰ ਰਾਹਤ ਸਮਗਰੀ ਅਤੇ ਲੋੜੀਂਦਾ ਸਮਾਨ ਪਹੁੰਚਾਇਆ ਜਾ ਸਕੇ ਅਤੇ ਉਹਨਾਂ ਦੀ ਮਦਦ ਕੀਤੀ ਜਾ ਸਕੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹੀ ਪੰਜਾਬ ਦੇ ਮੰਤਰੀ, ਵਿਧਾਇਕ ਅਤੇ ਆਮ ਆਦਮੀ ਪਾਰਟੀ ਵਰਕਰਾਂ ਦੇ ਵੱਲੋਂ ਹੜ ਪ੍ਰਭਾਵਿਤ ਜਿਲ੍ਹਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਰਾਹਤ ਸਮੱਗਰੀ ਆਪਣੇ ਪੱਧਰ ਤੇ ਵੀ ਪਹੁੰਚਾਈ ਜਾ ਰਹੀ ਹੈ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਵੱਲੋਂ ਰਾਹਤ ਸਮਗਰੀ ਭੇਜੀ ਜਾ ਰਹੀ ਹੈ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬੀਆਂ ਉੱਤੇ ਆਈ ਇਸ ਬਿਪਤਾ ਦਾਸ ਸਾਹਮਣਾ ਜਿਸ ਤਰ੍ਹਾਂ ਪਿੰਡ ਪੱਧਰ ਤੇ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਕੀਤਾ ਜਾ ਰਿਹਾ ਹੈ ਇਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ ਅਤੇ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਪਰਮਾਤਮਾਜਲਦੀ ਹੀ ਪੰਜਾਬੀਆਂ ਨੂੰ ਹੜਾਂ ਦੀ ਮਾਰ ਤੋਂ ਨਿਜਾਤ ਦਿਵਾਵੇ, ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬੀਆਂ ਵੱਲੋਂ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਲਈ ਆਪ ਮੁਹਾਰੇ ਹੋ ਕੇ ਜਿਵੇਂ ਜਿੰਮੇਵਾਰੀ ਸੰਭਾਲੀ ਹੋਈ ਹੈ ਇਹ ਵੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਅਤੇ ਪੰਜਾਬ ਆਪਸੀ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਹੈ, ਜਿਹੜਾ ਵੀ ਪੰਜਾਬੀ ਇਸ ਦੁੱਖ ਦੀ ਘੜੀ ਵਿੱਚ ਕਿਸੇ ਵੀ ਤਰਹਾਂ ਨਾਲ ਮਦਦ ਕਰ ਸਕਦਾ ਹੈ, ਉਹ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ, ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਟਰੇਡ ਵਿੰਗ ਆਮ ਆਦਮੀ ਪਾਰਟੀ ਦੇ ਸਕੱਤਰ ਰਣਜੀਤ ਪਾਲ ਸਿੰਘ ਅਤੇ ਜਿਲਾ ਪ੍ਰਧਾਨ- ਟਰੇਡ ਵਿੰਗ ਆਮ ਆਦਮੀ ਪਾਰਟੀ ਤਰਲੋਚਨ ਸਿੰਘ ਮਟੌਰ ਨੇ ਦੱਸਿਆ ਕਿ ਜਿਸ ਤਰ੍ਹਾਂ ਅੱਜ ਹੜ ਪ੍ਰਭਾਵਿਤ ਏਰੀਏ ਦੇ ਵਿੱਚ ਦੇ ਲੋਕਾਂ ਲਈ ਟਰੇਡਵਿੰਗ ਆਮ ਵਾਲੇ ਪਾਰਟੀ ਦੇ ਵੱਲੋਂ ਰਾਹਤ ਸਮਗਰੀ ਦੀ ਖੇਪ ਭੇਜੀ ਗਈ ਹੈ, ਇਸ ਰਾਹਤ ਸਮੱਗਰੀ ਦੇ ਵਾਹਨ ਨੂੰ ਅੱਜ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੋਰਾਂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ, ਅਤੇ ਇਹ ਸਾਡੇ ਲਈ ਇੱਕ ਸਕੂਨ ਭਰੇ ਪਲ ਹਨ, ਜਿਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ,
ਇਸ ਮੌਕੇ ਤੇ
ਰਣਜੀਤ ਪਾਲ ਸਿੰਘ, ਸਕੱਤਰ ਟਰੇਡ ਵਿੰਗ ਮਾਲਵਾ ਈਸਟ ਜੋਨ, ਹਰਲੋਚਨ ਸਿੰਘ ਮਟੌਰ ਜ਼ਿਲਾ ਪ੍ਰਧਾਨ ਟਰੇਡ ਵਿੰਗ, ਕੁਲਦੀਪ ਸਿੰਘ ਸਮਾਣਾ, ਸਰਬਜੀਤ ਸਿੰਘ ਸਮਾਣਾ ਕੌਂਸਲਰ, ਅਵਤਾਰ ਸਿੰਘ ਮੋਲੀ, ਗੁਰਮੀਤ ਕੌਰ ਕੌਂਸਲਰ, ਡਾ. ਕੁਲਦੀਪ ਸਿੰਘ, ਆਰ.ਪੀ ਸ਼ਰਮਾ, ਅਕਵਿੰਦਰ ਸਿੰਘ ਗੋਸਲ, ਹਰਵਿੰਦਰ ਸਿੰਘ ਸੈਣੀ, ਹਰਮੇਸ਼ ਸਿੰਘ ਕੁੰਭੜਾ ਵੀ ਹਾਜ਼ਰ ਸਨ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।