ਧਰਮ ਦੇ ਨਾਮ ‘ਤੇ ਰਾਜਨੀਤੀ ਸਮਾਜ ਲਈ ਨੁਕਸਾਨਦੇਹ ਹੈ
ਨਵੀਂ ਦਿਲੀ 1 ਸਤੰਬਰ ,ਬੋਲੇ ਪੰਜਾਬ ਬਿਊਰੋ;
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੰਤਰੀਆਂ ਅਤੇ ਨੇਤਾਵਾਂ ਨੂੰ ਧਾਰਮਿਕ ਕਾਰਜਾਂ ਤੋਂ ਦੂਰ ਰੱਖਣ। ਧਰਮ ਦੇ ਨਾਮ ‘ਤੇ ਰਾਜਨੀਤੀ ਸਮਾਜ ਲਈ ਨੁਕਸਾਨਦੇਹ ਹੈ। ਗਡਕਰੀ ਨਾਗਪੁਰ ਵਿੱਚ ਮਹਾਨੁਭਾਵ ਸੰਪਰਦਾ ਦੇ ਇੱਕ ਸੰਮੇਲਨ ਵਿੱਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਜਿੱਥੇ ਵੀ ਸਿਆਸਤਦਾਨ ਪ੍ਰਵੇਸ਼ ਕਰਦੇ ਹਨ, ਉਹ ਅੱਗ ਲਗਾਏ ਬਿਨਾਂ ਨਹੀਂ ਜਾਂਦੇ। ਜੇਕਰ ਧਰਮ ਨੂੰ ਸੱਤਾ ਦੇ ਹੱਥਾਂ ਵਿੱਚ ਦੇ ਦਿੱਤੀ ਜਾਵੇ ਤਾਂ ਨੁਕਸਾਨ ਹੀ ਹੋਵੇਗਾ। ਗਡਕਰੀ ਨੇ ਕਿਹਾ ਕਿ ਧਾਰਮਿਕ ਕਾਰਜ, ਸਮਾਜਿਕ ਕਾਰਜ ਅਤੇ ਰਾਜਨੀਤਿਕ ਕਾਰਜ ਵੱਖ-ਵੱਖ ਹਨ। ਧਰਮ ਨਿੱਜੀ ਵਿਸ਼ਵਾਸ ਦਾ ਮਾਮਲਾ ਹੈ। ਕੁਝ ਸਿਆਸਤਦਾਨ ਇਸਦੀ ਵਰਤੋਂ ਕਰਦੇ ਹਨ। ਇਸ ਕਾਰਨ ਵਿਕਾਸ ਅਤੇ ਰੁਜ਼ਗਾਰ ਦੇ ਮੁੱਦੇ ਦੂਜੇ ਦਰਜੇ ਦੇ ਹੋ ਜਾਂਦੇ ਹਨ।












