ਸਰਬ ਸਾਂਝਾ ਵੈਲਫੇਅਰ ਸੋਸਾਇਟੀ ਵੱਲੋਂ ਲੜਕੀਆਂ ਦੇ ਸਮੂਹਿਕ ਵਿਆਹ 28 ਨੂੰ

ਪੰਜਾਬ

ਵਿਧਾਇਕ ਕੁਲਵੰਤ ਸਿੰਘ ਦੀ ਸਰਪ੍ਰਸਤੀ ਹੇਠ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਤੇ : ਫੂਲਰਾਜ ਸਿੰਘ

ਮੋਹਾਲੀ 1 ਸਤੰਬਰ ,ਬੋਲੇ ਪੰਜਾਬ ਬਿਊਰੋ;

ਸਰਬ ਸਾਂਝਾ ਵੈੱਲਫੇਅਰ ਸੁਸਾਇਟੀ (ਰਜਿ:) ਸੈਕਟਰ 90–91 ਵੱਲੋਂ ਕੁਲਵੰਤ ਸਿੰਘ ਐਮ ਐਲ ਏ ਸਰਪਰਸਤੀ ਹੇਠ
ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾ ਰਹੇ ਹਨ, ਇਸ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ – ਸਟੇਟ ਅਵਾਰਡੀ- ਫੂਲਰਾਜ ਸਿੰਘ
-ਸਾਬਕਾ ਸੀਨੀਅਰ ਵਾਈਸ ਪ੍ਰਧਾਨ ਮਿਊਨਸੀਪਲ ਕੌਂਸਲ ਮੋਹਾਲੀ ਨੇ ਦੱਸਿਆ ਕਿ 28 ਸਤੰਬਰ 2025, ਦਿਨ ਐਤਵਾਰ ਨੂੰ
ਗੁਰਦੁਆਰਾ ਨਾਨਕ ਦਰਬਾਰ ਸਾਹਿਬ ਸੈਕਟਰ 90–91 ਵਿਖੇ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾ ਰਹੇ ਹਨ। ਇਸ ਲਈ ਸਭ ਨੂੰ ਬੇਨਤੀ ਹੈ ਕਿ ਉਹ ਤਨ, ਮਨ ਅਤੇ ਧਨ ਨਾਲ ਇਸ ਪਵਿੱਤਰ ਕਾਰਜ ਦੇ ਵਿੱਚ ਆਪਣਾ ਸਹਿਯੋਗ ਪਾਉਣ, ਅਤੇ ਲੋੜਵੰਦ ਜੋੜਿਆਂ ਨੂੰ ਸਾਨੂੰ ਮਿਲਵਾਉਣ ਵਿੱਚ ਆਪਣਾ ਯੋਗਦਾਨ ਜਰੂਰ ਪਾਉਣ, ਸਟੇਟ ਅਵਾਰਡੀ ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਵਿਆਹ ਦੀ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 20 ਸਤੰਬਰ 2025 ਨਿਰਧਾਰਤ ਕੀਤੀ ਗਈ ਹੈ।
ਇਸ ਲਈ ਕਿਰਪਾ ਕਰਕੇ ਜਿੰਨਾ ਜਲਦੀ ਹੋ ਸਕੇ ਰਜਿਸਟ੍ਰੇਸ਼ਨ ਕਰਵਾਉਣ ਦੀ ਕਿਰਪਾਲਤਾ ਕੀਤੀ ਜਾਵੇ । ਇਸ ਪਵਿੱਤਰ ਕਾਰਜ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ- ਗੁਰਦੀਪ ਸਿੰਘ ਟਿਵਾਣਾ, ਨਿਹਾਲ ਸਿੰਘ ਵਿਰਕ- ਮੀਤ ਪ੍ਰਧਾਨ, ਬਲਵਿੰਦਰ ਸਿੰਘ ਗੁਰਾਇਆ- ਮੀਤ ਪ੍ਰਧਾਨ, ਗੁਰਬੀਰ ਸਿੰਘ ਬੱਗਾ- ਜਰਨਲ ਸਕੱਤਰ, ਗੁਰਮੀਤ ਸਿੰਘ ਖਜਾਨਚੀ, ਅਤੇ ਵਿਸ਼ੇਸ਼ ਸਹਿਯੋਗ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮੋਹਾਲੀ ਦੀ ਤਰਫੋਂ ਭੁਪਿੰਦਰ ਸਿੰਘ ਕਬੱਡੀ ਕੋਚ -ਪ੍ਰਧਾਨ, ਹਰਮੇਸ਼ ਸਿੰਘ ਕੁੰਭੜਾ- ਸਰਪ੍ਰਸਤ, ਹਰਮਿੰਦਰ ਸਿੰਘ ਮਾਖਾ- ਜਨਰਲ ਸਕੱਤਰ, ਸਾਬਕਾ ਕੌਂਸਲਰ -ਆਰ.ਪੀ ਸ਼ਰਮਾ,ਕਾਨੂੰਨੀ ਸਲਾਹਕਾਰ ਮਹਿੰਦਰ ਸਿੰਘ, ਪਵਨ ਧੀਮਾਨ ਤੇ ਆਧਾਰਿਤ ਟੀਮ ਵੱਲੋਂ ਸਾਂਝੇ ਤੌਰ ਤੇ ਸਮੂਹਿਕ ਵਿਆਹ ਨਾਲ ਸੰਬੰਧਿਤ ਸਮਾਗਮ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਸਟੇਟ ਐਵਾਰਡੀ- ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਇਸ ਸਮੂਹਿਕ ਵਿਆਹ ਦੇ ਦੌਰਾਨ ਲੜਕੀਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਧਾਰਮਿਕ ਸ਼ਖਸ਼ੀਅਤਾਂ ਵੀ ਪੁੱਜ ਰਹੀਆਂ ਹਨ, ਉਹਨਾਂ ਦੱਸਿਆ ਕਿ ਇਸ ਵਿਆਹ ਸਮਾਗਮ ਦੇ ਦੌਰਾਨ ਲੜਕੀਆਂ ਨੂੰ ( 80 ਹਜ਼ਾਰ ਰੁਪਏ ਲਗਭਗ) ਘਰੇਲੂ ਜਰੂਰਤ ਦਾ ਸਮਾਨ ਵੀ ਮੁਹਈਆ ਕਰਵਾਇਆ ਜਾਵੇਗਾ,

ਸੰਪਰਕ ਨੰਬਰ ; 9815236522 Phool Raj Singh

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।