ਚੰਡੀਗੜ੍ਹ 5 ਸਤੰਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਦੇ ਮੌਜੂਦਾ ਹਾਲਾਤ ਦੇ ਮੱਦੇ ਨਜ਼ਰ ਚਿੰਤਾ ਜ਼ਾਹਿਰ ਕਰਦਿਆਂ ਗੌਰਮਿੰਟ ਸਕੂਲ ਲੈਕਚਰ ਯੂਨੀਅਨ ਪੰਜਾਬ ਦੇ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਨੇ ਕਿਹਾ ਕਿ ਜਥੇਬੰਦੀ ਦੇ ਮੈਂਬਰ ਇਸ ਮੌਕੇ ਹੜਾਂ ਨਾਲ ਪ੍ਰਭਾਵਿਤ ਖੇਤਰ ਵਿੱਚ ਕਾਰਜਸ਼ੀਲ ਹਨ ਉਹਨਾਂ ਨੇ ਦੱਸਿਆ ਕਿ ਹੜ ਪ੍ਰਭਾਵਿਤ ਖੇਤਰ ਵਿੱਚ ਰਾਹਤ ਸਮੱਗਰੀ ਪਹੁੰਚਾਉਣ ਅਤੇ ਸੇਵਾ ਕਰਨ ਲਈ ਇੱਕ ਸੂਬਾ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਜਨਰਲ ਸਕੱਤਰ ਸਰਦਾਰ ਬਲਰਾਜ ਸਿੰਘ ਬਾਜਵਾ, ਸਕੱਤਰ ਜਨਰਲ ਸਰਦਾਰ ਰਵਿੰਦਰ ਪਾਲ ਸਿੰਘ ਅਤੇ ਸਰਦਾਰ ਅਮਰਜੀਤ ਸਿੰਘ ਵਾਲੀਆ ਸ਼ਾਮਿਲ ਹਨ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਮੇਟੀ ਦੀ ਦੇਖਰੇਖ ਵਿੱਚ ਗੁਰਦਾਸਪੁਰ, ਜਲੰਧਰ, ਪਟਿਆਲਾ,ਕਪੂਰਥਲਾ ਅਤੇ ਤਰਨ ਤਾਰਨ ਖੇਤਰ ਵਿੱਚ ਜਥੇਬੰਦੀ ਦੇ ਮੈਂਬਰ ਸੇਵਾ ਕਰ ਰਹੇ ਹਨ | ਉਹਨਾਂ ਨੇ ਪੰਜਾਬ ਭਰ ਦੇ ਲੈਕਚਰਾਰਾਂ ਨੂੰ ਅਪੀਲ ਕੀਤੀ ਕਿ ਇਸ ਟੀਮ ਦੇ ਨਾਲ ਸੰਪਰਕ ਕਰਕੇ ਉਹ ਆਪਣੀ ਰਾਹਤ ਸਮਗਰੀ ਅਤੇ ਹੋਰ ਸਹਾਇਤਾ ਭੇਜ ਸਕਦੇ ਹਨ ਦੂਜੇ ਪਾਸੇ ਸਿੱਖਿਆ ਵਿਭਾਗ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਸੰਬੰਧਿਤ ਕਾਰਜਾਂ ਸਬੰਧੀ ਉਹਨਾਂ ਨੇ ਧਿਆਨ ਦਵਾਇਆ ਕਿ ਹੜਾਂ ਦੀ ਸਥਿਤੀ ਬਣਨ ਸਮੇਂ ਸਕੂਲਾਂ ਵਿੱਚ ਨੌਵੀਂ ਦਸਵੀਂ, ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਰਜਿਸਟਰੇਸ਼ਨ ਦੇ ਕਾਰਜ, ਦਾਖਲਿਆਂ ਦਾ ਕਾਰਜ, ਅਨੁਪੂਰਕ ਪ੍ਰੀਖਿਆਵਾਂ, ਸਰਕਾਰ ਵੱਲੋਂ ਚਲਾਇਆ ਜਾਂਦਾ ਬਿਜਨਸ ਬਲਾਸਟਰ ਪ੍ਰੋਜੈਕਟ, ਐੱਸ ਸੀ ਈ ਆਰ ਟੀ ਦਾ ਐਨ ਆਈ ਐਲ ਪੀ ਦਾ ਪ੍ਰੋਜੈਕਟ ਚੱਲ ਰਹੇ ਸਨ ਇਸ ਦੇ ਨਾਲ ਹੀ ਕੁਝ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਟ੍ਰੇਨਗਾਂ ਵੀ ਵਿਭਾਗ ਵੱਲੋਂ ਉਲੀਕੀਆਂ ਗਈਆਂ ਸਨ ਜੋ ਕਿ ਹੜਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਅੱਜ ਸਵੇਰ ਤੋਂ ਛਿਮਾਹੀ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰਨ ਦਾ ਪੱਤਰ ਫੀਲਡ ਵਿੱਚ ਤੇਜ਼ੀ ਨਾਲ ਵਾਇਰਲ ਹੋਇਆ ਹੈ ਇਸ ਸਬੰਧ ਵਿੱਚ ਉਹਨਾਂ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਪੰਜਾਬ ਦੇ ਹਾਲਾਤਾਂ ਦੇ ਮੱਦੇ ਨਜ਼ਰ ਮੁੱਖ ਦਫਤਰ ਤੋਂ ਆਦੇਸ਼ ਦੇ ਰਹੇ ਅਫਸਰਾਂ ਨੂੰ ਆਦੇਸ਼ ਕੀਤੇ ਜਾਣ ਕਿ ਕੋਈ ਵੀ ਫੈਸਲਾ ਪੰਜਾਬ ਦੇ ਧਰਾਤਲ ਤੇ ਹਾਲਾਤਾਂ ਦੇ ਸਨਮੁਖ ਅਤੇ ਵਿਦਿਆਰਥੀਆਂ ਦੇ ਹਿੱਤ ਅਨੁਸਾਰ ਹੀ ਲਿਆ ਜਾਵੇ ਅਜਿਹੇ ਆਦੇਸ਼ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਸਮੱਸਿਆ ਦਾ ਕਾਰਨ ਬਣ ਸਕਦੇ ਹਨ












