ਬਠੋਈ ਕਲਾਂ ਵਿੱਚ ਐਸ ਸੀ ਸਮਾਜ ਵੱਲੋਂ ਪੰਚਾਇਤੀ ਜਮੀਨ ਦੇ ਤੀਜੇ ਹਿੱਸੇ ਦੀ ਬੋਲੀ ਦੇਣ ਲਈ ਬੀਡੀਪੀਓ ਦੇ ਦਫ਼ਤਰ ਗਏ ਲੋਕਾਂ ਦੀ ਹੋਈ ਕੁੱਟ ਮਾਰ ਦੇ ਵਿਰੋਧ ‘ਚ ਕੀਤਾ ਗਿਆ ਡਾਇਰੈਕਟਰ ਪੰਚਾਇਤ ਪੰਜਾਬ ਦੇ ਦਫਤਰ ਦਾ ਘਿਰਾਉ,

ਪੰਜਾਬ

ਮੋਹਾਲੀ, 5 ਸਤੰਬਰ: ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਪਿਛਲੇ ਦਿਨੀ ਪਿੰਡ ਬਠੋਈ ਕਲਾਂ ਦੇ ਐਸੀ ਸਮਾਜ ਨਾਲ ਸੰਬੰਧਿਤ ਪੀੜਿਤ ਪਿੰਡ ਵਾਸੀ ਪਹੁੰਚੇ ਸਨ ਤੇ ਉਨਾਂ ਨੇ ਪੰਚਾਇਤੀ ਜਮੀਨ ਦੀ ਤੀਜਾ ਹਿੱਸਾ ਬੋਲੀ ਨੂੰ ਲੈ ਕੇ ਜਨਰਲ ਵਰਗ ਦੇ ਲੋਕਾਂ ਵੱਲੋਂ ਬੀਡੀਪੀਓ ਦਫਤਰ ਵਿੱਚ ਸ਼ਰੇਆਮ ਹੋਈ ਕੁੱਟ ਮਾਰ ਬਾਰੇ ਪ੍ਰੈਸ ਮੀਡੀਆ ਸਾਹਮਣੇ ਆਪਣੇ ਨਾਲ ਹੋਈ ਧੱਕੇਸ਼ਾਹੀ ਬਾਰੇ ਦੱਸਿਆ ਸੀ। ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਸਾਰੀ ਹੱਡ ਬੀਤੀ ਸੁਣਨ ਤੋਂ ਬਾਅਦ 4 ਸਤੰਬਰ ਨੂੰ ਡਾਇਰੈਕਟਰ ਪੰਚਾਇਤ ਪੰਜਾਬ ਦੇ ਦਫਤਰ ਦੇ ਘਿਰਾਓ ਕਰਨ ਦਾ ਐਲਾਨ ਕੀਤਾ ਸੀ।
ਮਿਤੀ 4 ਸਤੰਬਰ ਨੂੰ ਐਸ ਸੀ ਬੀਸੀ ਮੋਰਚੇ ਤੇ ਬਠੋਈ ਕਲਾਂ ਦੇ ਪਿੰਡ ਵਾਸੀ ਭਾਰੀ ਗਿਣਤੀ ਵਿੱਚ ਪਹੁੰਚੇ ਤੇ ਵੱਡੇ ਇਕੱਠ ਦੀ ਸ਼ਕਲ ਵਿੱਚ ਡਾਇਰੈਕਟਰ ਪੰਚਾਇਤ ਦਫਤਰ ਵੱਲ ਕੂਚ ਕੀਤਾ। ਧਰਨਾਕਾਰੀਆਂ ਨੇ ਡਾਇਰੈਕਟਰ ਪੰਚਾਇਤ ਅਤੇ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ। ਗੁੱਸੇ ਵਿੱਚ ਆਏ ਧਰਨਾਕਾਰੀਆਂ ਨੇ ਦਫਤਰ ਦੇ ਗੇਟ ਬੰਦ ਕੀਤੇ ਅਤੇ ਅੱਗੇ ਬੈਠਕੇ ਧਰਨਾ ਸ਼ੁਰੂ ਕਰ ਦਿੱਤਾ। ਮੋਹਾਲੀ ਫੇਸ 8 ਦੇ ਥਾਣਾ ਇੰਚਾਰਜ ਸਤਨਾਮ ਸਿੰਘ, ਭਾਰੀ ਪੁਲਿਸ ਫੋਰਸ ਅਤੇ ਪ੍ਰੈਸ ਦੀ ਹਾਜ਼ਰੀ ਵਿੱਚ ਮੰਗ ਪੱਤਰ ਲੈਣ ਲਈ ਜੁਆਇੰਟ ਡਾਇਰੈਕਟਰ ਪਹੁੰਚੇ ਤੇ ਜਲਦ ਕਾਰਵਾਈ ਕਰਨ ਦਾ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ।
ਇਸ ਮੌਕੇ ਮੋਰਚਾ ਆਗੂ ਰੇਸ਼ਮ ਸਿੰਘ ਕਾਹਲੋਂ, ਅਜੈਬ ਸਿੰਘ ਬਠੋਈ, ਅਵਤਾਰ ਸਿੰਘ ਨਗਲਾ, ਪ੍ਰਿੰਸੀਪਲ ਸਰਬਜੀਤ ਸਿੰਘ, ਹਰਨੇਕ ਸਿੰਘ ਮਲੋਆ ਅਤੇ ਜਥੇਦਾਰ ਕਿਰਪਾਲ ਸਿੰਘ ਖਾਲਸਾ ਨੇ ਆਏ ਲੋਕਾਂ ਨੂੰ ਸੰਬੋਧਨ ਕੀਤਾ ਤੇ ਇਸ ਹੋਈ ਧੱਕੇਸ਼ਾਹੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਐਸ ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਐਸ ਸੀ ਸਮਾਜ ਦੇ ਲੋਕਾਂ ਦੀ ਸੁਣਵਾਈ ਨਹੀਂ ਕਰ ਸਕੇ ਤੇ ਇਹ ਲੋਕ ਕਦੇ ਬੀਡੀਪੀਓ, ਕਦੇ ਡੀਡੀਪੀਓ, ਕਦੇ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਕਦੇ ਡਾਇਰੈਕਟਰ ਪੰਚਾਇਤ ਦਫਤਰਾਂ ਦੇ ਧੱਕੇ ਖਾ ਰਹੇ ਹਨ। ਪਰ ਐਸ ਸੀ ਕਮਿਸ਼ਨ ਪੰਜਾਬ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਤੇ ਆਪਣੀ ਕੁਰਸੀ ਦਾ ਨਿਘ ਮਾਣ ਰਿਹਾ ਹੈ। ਸ. ਕੁੰਭੜਾ ਨੇ ਕਿਹਾ ਕਿ ਸਾਨੂੰ ਜੋਆਇੰਟ ਡਾਇਰੈਕਟਰ ਸਾਹਿਬ ਵੱਲੋਂ ਕੀਤੇ ਗਏ ਵਾਅਦੇ ਤੇ ਪੂਰਨ ਭਰੋਸਾ ਹੈ। ਜੇਕਰ ਫਿਰ ਵੀ ਸਾਡੇ ਇਸ ਮਾਮਲੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਸਮੂਹ ਪੰਜਾਬ ਦਾ ਐਸ ਸੀ ਸਮਾਜ ਲਾਮਬੰਦ ਹੋਕੇ ਪੰਜਾਬ ਸਰਕਾਰ ਅਤੇ ਪੰਚਾਇਤ ਡਾਇਰੈਕਟਰ ਪੰਜਾਬ ਵਿਰੁੱਧ ਸੂਬਾ ਪੱਧਰੀ ਸੰਘਰਸ਼ ਵਿੱਢੇਗਾ।
ਇਸ ਮੌਕੇ ਇਸ ਮੌਕੇ ਮਾਸਟਰ ਬਨਵਾਰੀ ਲਾਲ, ਨੰਬਰਦਾਰ ਬਲਵਿੰਦਰ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਹਰਵਿੰਦਰ ਸਿੰਘ ਕੋਹਲੀ, ਸੁਨੀਤਾ ਸ਼ਰਮਾ, ਸਵਿੰਦਰ ਸਿੰਘ ਲੱਖੋਵਾਲ, ਪਰਵਿੰਦਰ ਸਿੰਘ, ਇਕਬਾਲ ਸਿੰਘ, ਜਸਵੀਰ ਸਿੰਘ ਸੈਣੀ, ਪੂਨਮਰਾਣੀ, ਜਤਿੰਦਰ ਕੌਰ, ਰਜਿੰਦਰ ਕੌਰ, ਬਲਜੀਤ ਸਿੰਘ, ਕਰਮਜੀਤ ਸਿੰਘ, ਦਰਸ਼ਨ ਸਿੰਘ ਰਾਠੀ, ਜੋਗਿੰਦਰ ਕੌਰ ਸੰਧੂ, ਅਵਤਾਰ ਸਿੰਘ, ਕੁਲਦੀਪ ਸਿੰਘ ਬਠੋਈ, ਰਘਵੀਰ ਸਿੰਘ, ਮੁਖਤਿਆਰ ਸਿੰਘ, ਪਲਵਿੰਦਰ ਸਿੰਘ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।