ਚੰਡੀਗੜ੍ਹ 6 ਸਤੰਬਰ ,ਬੋਲੇ ਪੰਜਾਬ ਬਿਊਰੋ;
ਸਾਹਿਤ ਵਿਗਿਆਨ ਕੇਂਦਰ ( ਰਜਿ:) ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਰੋਟਰੀ ਭਵਨ, ਮੋਹਾਲੀ ਵਿਖੇ ਹੋਈ ਜਿਸ ਵਿਚ ਪੰਜਾਬ ਵਿਚ ਹੜ੍ਹਾਂ ਕਾਰਨ ਪੈਦਾ ਹੋਏ ਦੁੱਖਦ ਹਾਲਾਤ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਸ੍ਰੀਮਤੀ ਪਰਮਜੀਤ ਕੌਰ ਪਰਮ, ਗੁਰਦਰਸ਼ਨ ਸਿੰਘ ਮਾਵੀ ਸ਼ਾਮਲ ਸਨ।ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ ਆਇਆ ਆਖਿਆ ਅਤੇ ਅੱਜ ਦੀ ਵਿਸ਼ੇਸ਼ ਮੀਟਿੰਗ ਦੇ ਕਈ ਕਾਰਨਾਂ ਬਾਰੇ ਸਰੋਤਿਅਆਂ ਨੂੰ ਦੱਸਿਆ। ।ਗੁਰਮੇਲ ਸਿੰਘ ਮੌਜੌਵਾਲ ਨੇ ਹੜ੍ਹ ਦੇ ਕਾਰਨਾਂ ਬਾਰੇ ਦਸਦਿਆਂ ਕਿਹਾ ਕਿ ਕੁਦਰਤ ਦੀ ਕਰੋਪੀ,ਸਰਕਾਰਾਂ ਦੀ ਅਣਗਹਿਲੀ ਅਤੇ ਅਫਸਰਸ਼ਾਹੀ ਦੀ ਸੁਸਤੀ,ਇਹ ਸਾਰੇ ਜਿੰਮੇਵਾਰ ਹਨ।ਰੁੱਖਾਂ ਦੀ ਕਟਾਈ,ਪਿੰਡਾਂ ਦੇ ਟੋਭੇ ਪੂਰ ਦਿੱਤੇ ਅਤੇ ਡੈਮ,ਨਹਿਰਾਂ,ਡਰੇਨਾਂ ਦੀ ਸਫਾਈ ਨਹੀ ਹੋਈ ਜਿਸ ਕਰਕੇ ਹਾਲਾਤ ਵਿਗੜੇ ਹਨ।ਹੜ੍ਹਾਂ ਦਾ ਅਸਰ ਬੜੀ ਦੇਰ ਤੱਕ ਪੰਜਾਬ ਉਤੇ ਰਹੇਗਾ।ਸਾਨੂੰ ਸਾਰਿਆਂ ਸਮਰੱਥਾ ਅਨੁਸਾਰ ਮਦਦ ਕਰਨੀ ਚਾਹੀਦੀ ਹੈ।

ਸ਼ਰਨਜੀਤ ਸਿੰਘ ਨਈਅਰ ਨੇ “ਹੀਰ” ਗਾ ਕੇ ਅਨੰਦ ਲਿਆ ਦਿੱਤਾ।ਸਿਮਰਜੀਤ ਗਰੇਵਾਲ ਅਤੇ ਦਵਿੰਦਰ ਕੌਰ ਢਿੱਲੋਂ ਨੇ ਧੀਆਂ ਬਾਰੇ ਗੀਤ ਸੁਣਾਇਆ। ਦਰਸ਼ਨ ਤਿਊਣਾ, ਤਰਸੇਮ ਸਿੰਘ ਕਾਲੇਵਾਲ, ਪ੍ਰਤਾਪ ਪਾਰਸ ਖੁਸ਼ੀ ਰਾਮ ,ਬਲਵਿੰਦਰ ਢਿਲੋਂ,ਲਾਭ ਸਿੰਘ ਲਹਿਲੀ,ਹਰਭਜਨ ਕੌਰ ਢਿੱਲੋਂ, ਮੰਦਰ ਗਿੱਲ,ਤਰਸੇਮ ਰਾਜ,ਸਰਬਜੀਤ ਪੱਡਾ,ਨੇ ਹੜ੍ਹਾਂ ਬਾਰੇ ਗੀਤ ਸੁਣਾਏ।ਮਨਜੀਤ ਕੌਰ ਮੋਹਾਲੀ,ਪਰਮਜੀਤ ਪਰਮ,ਅਮਰਜੀਤ ਅਰਪਨ, ,ਪਿਆਰਾ ਸਿੰਘ ਰਾਹੀ,ਰਤਨ ਬਾਬਕਵਾਲਾ,,ਹਰਜੀਤ ਸਿੰਘ,ਨੇ ਕਵਿਤਾਵਾਂ ਰਾਹੀਂ ਪੰਜਾਬ ਦੀ ਸਥਿਤੀ ਬਿਆਨ ਕੀਤੀ।ਬਹਾਦਰ ਸਿੰਘ ਗੋਸਲ ਜੀ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਵੀਆਂ, ਲੇਖਕਾਂ ਦੇ ਮਨ ਵਿਚ ਪੰਜਾਬ ਦੇ ਦੁੱਖ ਦਾ ਅਹਿਸਾਸ ਹੈ।ਇਹ ਵਿਚਾਰ ਚਰਚਾ ਅੱਜ ਦੇ ਸਮੇਂ ਵਿਚ ਬਹੁਤ ਜਰੂਰੀ ਸੀ।ਉਹਨਾਂ ਨੇ ਵਧੀਆ ਕਵਿਤਾਵਾਂ ਲਿਖਣ ਲਈ ਸਭ ਦਾ ਧੰਨਵਾਦ ਕੀਤਾ।
ਸਟੇਜ ਦੀ ਕਾਰਵਾਈ ਗੁਰਦਰਸ਼ਨ ਸਿੰਘ ਮਾਵੀ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ ।















