ਲੈਕਚਰਾਰਾਂ ਵੱਲੋਂ ਤਰੱਕੀ ਕੋਟਾ ਵਧਾਉਣ ਦੇ ਕੈਬਨਿਟ ਦੇ ਫੈਸਲੇ ਦਾ ਪੁਰਜੋਰ ਸਵਾਗਤ

ਪੰਜਾਬ

ਸਿੱਖਿਆ ਵਿਭਾਗ ਤਰੁੰਤ ਪ੍ਰਿੰਸੀਪਲਾਂ ਦੀਆਂ ਨਿਯੁਕਤੀਆਂ ਕਰੇ


ਐਸ.ਏ.ਐਸ.ਨਗਰ 10 ਸਤੰਬਰ ,ਬੋਲੇ ਪੰਜਾਬ ਬਿਊਰੋ;
ਪ੍ਰਭਾਵਿਤ ਸਕੂਲ ਲੈਕਚਰਾਰਜ ਯੂਨੀਅਨ ਪੰਜਾਬ ਨੇ ਪੰਜਾਬ ਕੈਬਨਿਟ ਵੱਲੋਂ ਸਿੱਖਿਆ ਸੇਵਾ ਨਿਯਮ 2018 ਨੂੰ ਸੋਧਣ ਦੇ ਫੈਸਲੇ ਦਾ ਪੁਰਜੋਰ ਸਵਾਗਤ ਕੀਤਾ ਹੈ । ਸਾਲ 2018 ਵਿੱਚ ਉਸ ਸਮੇਂ ਦੀ ਸਰਕਾਰ ਨੇ ਲੈਕਚਰਾਰਾਂ ਦਾ ਤਰੱਕੀ ਕੋਟਾ 75 ਪ੍ਰਤੀਸ਼ਤ ਤੋਂ ਘਟਾ ਕੇ 50 ਪ੍ਰਤੀਸ਼ਤ ਕਰ ਦਿੱਤਾ ਸੀ । ਜਿਸ ਕਰਕੇ ਲੰਬੇ ਸਮੇਂ ਤੋਂ ਲੈਕਚਰਾਰਾਂ ਦੀਆਂ ਬਤੌਰ ਪ੍ਰਿੰਸੀਪਲ ਵਜੋਂ ਤਰੱਕੀਆਂ ਨਹੀਂ ਹੋ ਰਹੀਆਂ ਸਨ । ਜਿਸ ਕਰਕੇ ਲਗਭਗ 900 ਦੇ ਕਰੀਬ ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ ਪਏ ਸਨ । ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਤੇ ਵੀ ਅਸਰ ਪੈ ਰਿਹਾ ਸੀ । ਦੂਸਰੇ ਪਾਸੇ ਲੈਕਚਰਾਰ ਬਹੁਤ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਸਿੱਖਿਆ ਸੇਵਾ ਨਿਯਮ 2018 ਨੂੰ ਸੋਧ ਕੇ ਪਹਿਲਾਂ ਵਾਲੀ ਸਥਿਤੀ ਬਹਾਲ ਕੀਤੀ ਜਾਵੇ ਤਾਂ ਜੋ ਲੰਬੇ ਸਮੇਂ ਤੋਂ ਆਪਣੀਆਂ ਤਰੱਕੀਆਂ ਉਡੀਕ ਰਹੇ ਲੈਕਚਰਾਰਾਂ ਨੂੰ ਇਨਸਾਫ ਮਿਲ ਸਕੇ । ਕੈਬਨਿਟ ਮੀਟਿੰਗ ਵਿੱਚ ਸਰਕਾਰ ਵੱਲੋਂ ਇਹਨਾਂ ਦੀ ਮੰਗ ਨੂੰ ਮੰਨਦੇ ਹੋਏ ਤਰੱਕੀ ਕੋਟਾ ਦੁਬਾਰਾ 50 ਪ੍ਰਤੀਸ਼ਤ ਤੋਂ ਵਧਾ ਕੇ 75 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ ਜਿਸਦਾ ਪ੍ਰਭਾਵਿਤ ਸਕੂਲ ਲੈਕਚਰਾਰਜ ਯੂਨੀਅਨ ਪੰਜਾਬ ਨੇ ਪੁਰਜੋਰ ਸਵਾਗਤ ਕੀਤਾ ਹੈ । ਲੈਕਚਰਾਰਾਂ ਭੁਪਿੰਦਰ ਸਿੰਘ ਸਮਰਾ, ਸੁਖਬੀਰ ਸਿੰਘ,ਸੁਖਵਿੰਦਰ ਸਿੰਘ,ਦੀਪਕ ਕੁਮਾਰ ਸ਼ਰਮਾ,ਅਰੁਣ ਕੁਮਾਰ,ਮਨੋਜ ਕੁਮਾਰ,ਅਸ਼ਵਨੀ ਕੁਮਾਰ,ਜਤਿੰਦਰ ਕੁਮਾਰ, ਸੰਜੀਵ ਕੁਮਾਰ, ਸਤਿੰਦਰਜੀਤ ਕੌਰ, ਮਨਿੰਦਰ ਕੌਰ,ਗੁਰਮੀਤ ਸਿੰਘ,ਸੁਰਜੀਤ ਸਿੰਘ, ਹਰਮੀਤ ਸਿੰਘ, ਮੁਖਤਿਆਰ ਸਿੰਘ,ਜੁਗਿੰਦਰ ਲਾਲ,ਅਰਚਨਾ ਜੋਸ਼ੀ ਅਤੇ ਕਈ ਹੋਰਾਂ ਨੇ ਇਸ ਫੈਸਲੇ ਲਈ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ । ਇਹਨਾਂ ਨੇ ਕਿਹਾ ਹੈ ਕਿ ਇਨ੍ਹਾਂ ਦੇ ਯਤਨਾਂ ਸਦਕਾ ਹੀ ਇਹ ਕੰਮ ਸਫਲਤਾ ਪੂਰਵਕ ਨੇਪਰੇ ਚੜ੍ਹਿਆ ਹੈ । ਲੈਕਚਰਾਰਾਂ ਨੇ ਸਰਕਾਰ ਤੋਂ ਪੁਰਜੋਰ ਸ਼ਬਦਾ ਵਿੱਚ ਮੰਗ ਕੀਤੀ ਹੈ ਕਿ ਤੁਰੰਤ ਲੈਕਚਰਾਰਾਂ ਤੋਂ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਕੀਤੀਆਂ ਜਾਣ ਕਿਉਂਕਿ ਪਹਿਲਾਂ ਹੀ ਆਪਣੀਆਂ ਤਰੱਕੀਆਂ ਨੂੰ ਉਡੀਕਦੇ ਹੋਏ ਕਈ ਲੈਕਚਰਾਰ ਬਿਨ੍ਹਾਂ ਕੋਈ ਤਰੱਕੀ ਲਿਆਂ ਰਿਟਾਇਰ ਹੋ ਚੁੱਕੇ ਹਨ । ਇਸ ਸਮੇਂ ਘੱਟੋ ਘੱਟ ਉਹਨਾਂ ਲੈਕਚਰਾਰਾਂ ਅਤੇ ਅਧਿਆਪਕਾਂ ਨੂੰ ਤੁਰੰਤ ਨਿਯੁਕਤ ਕੀਤਾ ਜਾਵੇ ਜਿਹੜੇ ਇਸ ਮਹੀਨੇ ਰਿਟਾਇਰ ਹੋ ਰਹੇ ਹਨ ਅਤੇ ਸੀਨੀਆਰਤਾ ਵਿੱਚ ਬਹੁਤ ਅੱਗੇ ਹਨ । ਇਸ ਸਬੰਧੀ ਇਹਨਾਂ ਲੈਕਚਰਾਰਾਂ ਨੇ ਮੰਗ ਕੀਤੀ ਹੈ ਕਿ ਲੈਕਚਰਾਰ ਸੀਨੀਆਰਤਾ ਸੂਚੀ 2015 ਦੇ ਅਨੁਸਾਰ ਤੁਰੰਤ ਯੋਗ ਲੈਕਚਰਾਰਾਂ ਤੋਂ ਕੇਸ ਮੰਗ ਕੇ ਤਰੱਕੀਆਂ ਕੀਤੀਆਂ ਜਾਣ ਤਾਂ ਜੋ ਤਰੱਕੀਆਂ ਨੂੰ ਕਾਨੂੰਨੀ ਅੜਚਨਾਂ ਦਾ ਸਾਹਮਣਾ ਨਾ ਕਰਨਾ ਪਵੇ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।