ਅੰਮ੍ਰਿਤਸਰ, 11 ਸਤੰਬਰ,ਬੋਲੇ ਪੰਜਾਬ ਬਿਉਰੋ;
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਸੁਰੱਖਿਆ ਬਲਾਂ ਨੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਬੀ.ਐਸ.ਐਫ਼. ਦੀ 45 ਬਟਾਲੀਅਨ ਨੇ ਹਰਦੇਵ ਬਾਰਡਰ ਚੌਂਕੀ ਇਲਾਕੇ ਵਿਚੋਂ ਇਕ ਡਰੋਨ ਅਤੇ ਕਰੀਬ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਬਟਾਲੀਅਨ ਦੇ ਕਮਾਂਡੈਂਟ ਰਾਣਾ ਬਰਜੇਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਆਂਢੀ ਦੇਸ਼ ਵੱਲੋਂ ਡਰੋਨ ਰਾਹੀਂ ਭਾਰਤ ਵਿਚ ਨਸ਼ੇ ਦੀ ਖੇਪ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਬੀ.ਐਸ.ਐਫ਼. ਦੇ ਮੁਸਤੈਦ ਜਵਾਨਾਂ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।
ਸੁਰੱਖਿਆ ਏਜੰਸੀਆਂ ਹੁਣ ਡਰੋਨ ਅਤੇ ਹੈਰੋਇਨ ਸੰਬੰਧੀ ਹੋਰ ਜਾਂਚ ਕਰ ਰਹੀਆਂ ਹਨ।












