ਨਾਜਾਇਜ਼ ਕਬਜ਼ਾ ਕਰਕੇ ਬਣਾਈ ਦੋ ਮੰਜ਼ਿਲਾ ਇਮਾਰਤ ‘ਤੇ ਚੱਲਿਆ ਬੁਲਡੋਜ਼ਰ

ਪੰਜਾਬ


ਫਿਰੋਜ਼ਪੁਰ, 15 ਸਤੰਬਰ,ਬੋਲੇ ਪੰਜਾਬ ਬਿਉਰੋ;
ਜ਼ਿਲ੍ਹਾ ਫਿਰੋਜ਼ਪੁਰ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਮੁੱਦਕੀ ਦੇ ਲੁਹਾਮ ਰੋਡ ‘ਤੇ ਸਥਿਤ ਨਗਰ ਕੌਂਸਲ ਮੁੱਦਕੀ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰਕੇ ਨਿਰਮਲ ਸਿੰਘ ਉਰਫ਼ ਨਿੰਮਾ ਵੱਲੋਂ ਬਣਾਈ ਗਈ ਦੋ ਮੰਜ਼ਿਲਾ ਇਮਾਰਤ ਨੂੰ ਪਲਾਂ ਵਿੱਚ ਢਾਹ ਦਿੱਤਾ। ਇਸ ਮੌਕੇ ਡਿਊਟੀ ਮੈਜਿਸਟਰੇਟ ਸ੍ਰੀ ਵਿਕਾਸ (ਨਾਇਬ ਤਹਿਸੀਲਦਾਰ ਤਲਵੰਡੀ ਭਾਈ), ਨਗਰ ਕੌਂਸਲ ਮੁੱਦਕੀ ਦੇ ਈਓ ਜਗਦੀਸ਼ ਰਾਏ ਗਰਗ ਅਤੇ ਨਗਰ ਕੌਂਸਲ ਦਾ ਸਮੁੱਚਾ ਸਟਾਫ਼ ਵਿਸ਼ੇਸ਼ ਤੌਰ ‘ਤੇ ਮੌਜੂਦ ਸੀ।
ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਫਿਰੋਜ਼ਪੁਰ ਦੇ ਐਸਪੀ ਮਨਜੀਤ ਸਿੰਘ (ਐਸਪੀਡੀ ਫਿਰੋਜ਼ਪੁਰ) ਦੇ ਨਾਲ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ, ਕਰਨ ਸ਼ਰਮਾ ਡੀਐਸਪੀ ਫਿਰੋਜ਼ਪੁਰ ਦਿਹਾਤੀ, ਤਰਸੇਮ ਸ਼ਰਮਾ ਐਸਐਚਓ ਥਾਣਾ ਘੱਲ ਖੁਰਦ, ਬਲਜਿੰਦਰ ਸਿੰਘ ਐਸਐਚਓ ਥਾਣਾ ਕੁਲਗੜ੍ਹੀ, ਸਬ ਇੰਸਪੈਕਟਰ ਮੈਡਮ ਸੋਨ ਇੰਚਾਰਜ ਥਾਣਾ ਮਹਿਲਾ ਸੈੱਲ ਜ਼ਿਲ੍ਹਾ ਫਿਰੋਜ਼ਪੁਰ, ਏਐਸਆਈ ਬਲਵਿੰਦਰ ਸਿੰਘ ਚੌਕੀ ਇੰਚਾਰਜ ਮੁੱਦਕੀ ਆਪਣੀਆਂ-ਆਪਣੀਆਂ ਪੁਲਿਸ ਟੀਮਾਂ ਨਾਲ ਮੌਕੇ ‘ਤੇ ਪੂਰੀ ਤਰ੍ਹਾਂ ਚੌਕਸ ਸਨ।
ਐਸਪੀਡੀ ਫਿਰੋਜ਼ਪੁਰ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਘਰ ਬਲਦੇਵ ਸਿੰਘ ਪੁੱਤਰ ਨਿਰਮਲ ਸਿੰਘ ਦਾ ਹੈ, ਜਿਸਨੇ ਨਗਰ ਪੰਚਾਇਤ ਮੁੱਦਕੀ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰਕੇ ਘਰ ਬਣਾਇਆ ਹੈ। ਸਿਵਲ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਮੁੱਦਕੀ ਵੱਲੋਂ ਉਸਨੂੰ ਕਈ ਵਾਰ ਘਰ ਖਾਲੀ ਕਰਨ ਅਤੇ ਨਾਜਾਇਜ਼ ਕਬਜ਼ਾ ਛੱਡਣ ਲਈ ਕਿਹਾ ਗਿਆ ਸੀ, ਪਰ ਉਸਨੇ ਨਗਰ ਪੰਚਾਇਤ ਵੱਲੋਂ ਭੇਜੇ ਗਏ ਕਿਸੇ ਵੀ ਪੱਤਰ ਜਾਂ ਨੋਟਿਸ ਦਾ ਜਵਾਬ ਨਹੀਂ ਦਿੱਤਾ ਅਤੇ ਨਾਜਾਇਜ਼ ਕਬਜ਼ਾ ਨਹੀਂ ਛੱਡਿਆ। ਨਤੀਜੇ ਵਜੋਂ, ਉਸਨੇ ਕਾਰਵਾਈ ਕਰਨ ਲਈ ਪੁਲਿਸ ਸੁਰੱਖਿਆ ਦੀ ਮੰਗ ਕੀਤੀ, ਜਿਸ ਕਾਰਨ ਅਸੀਂ ਅੱਜ ਸੁਰੱਖਿਆ ਕਾਰਨਾਂ ਕਰਕੇ ਇੱਥੇ ਪਹੁੰਚੇ ਹਾਂ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।