ਅਬੋਹਰ, 15 ਸਤੰਬਰ,ਬੋਲੇ ਪੰਜਾਬ ਬਿਊਰੋ;
ਅਬੋਹਰ ਦੇ ਨੇੜਲੇ ਪਿੰਡ ਦੁਤਰਾਂਵਾਲੀ ਅਤੇ ਰਾਜਪੁਰਾ ਵਿਚਕਾਰ ਇੱਕ ਦਰਦਨਾਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਵਿੱਚ ਜਾ ਰਹੇ ਮੋਟਰਸਾਈਕਲ ਨਾਲ ਅਚਾਨਕ ਸੜਕ ’ਤੇ ਆਈ ਇੱਕ ਗਾਂ ਟਕਰਾ ਗਈ। ਇਸ ਟੱਕਰ ਕਾਰਨ ਮੋਟਰਸਾਈਕਲ ਸਵਾਰ 21 ਸਾਲਾ ਨੌਜਵਾਨ ਸੰਜੂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਉਸ ਦਾ ਸਾਥੀ ਗੁਰਤੇਜ ਗੰਭੀਰ ਜ਼ਖਮੀ ਹੋ ਗਿਆ।
ਮ੍ਰਿਤਕ ਸੰਜੂ ਪਿੰਡ ਢਾਬਾ ਕੋਕਰੀਆਂ ਦਾ ਰਹਿਣ ਵਾਲਾ ਸੀ ਤੇ ਅਬੋਹਰ ਬੱਸ ਸਟੈਂਡ ਦੇ ਪਿੱਛੇ ਇੱਕ ਫ੍ਰਿਜ਼ ਦੀ ਦੁਕਾਨ ’ਤੇ ਨੌਕਰੀ ਕਰਦਾ ਸੀ। ਪਰਿਵਾਰ ਅਨੁਸਾਰ ਸੰਜੂ ਆਪਣੀਆਂ ਦੋ ਭੈਣਾਂ ਦਾ ਇਕੱਲਾ ਭਰਾ ਸੀ।
ਘਟਨਾ ਤੋਂ ਬਾਅਦ ਰਾਹਗੀਰਾਂ ਨੇ ਤੁਰੰਤ ਐੱਸਐੱਸਐੱਫ ਟੀਮ ਨੂੰ ਸੂਚਨਾ ਦਿੱਤੀ। ਟੀਮ ਨੇ ਦੋਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਸੰਜੂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜ਼ਖਮੀ ਗੁਰਤੇਜ, ਜੋ ਬਹਾਦਰਖੇੜਾ ਨਿਵਾਸੀ ਹਸਪਤਾਲ ’ਚ ਇਲਾਜ ਅਧੀਨ ਹੈ।












