ਮੁੰਬਈ, 19 ਸਤੰਬਰ,ਬੋਲੇ ਪੰਜਾਬ ਬਿਊਰੋ;
ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਇਕ ਰਸਾਇਣਕ ਫੈਕਟਰੀ ਵਿਚ ਧਮਾਕੇ ਨੇ ਹੜਕੰਪ ਮਚਾ ਦਿੱਤਾ। ਹਾਦਸੇ ਵਿਚ ਇਕ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਗੰਭੀਰ ਤੌਰ ’ਤੇ ਜ਼ਖਮੀ ਹੋਏ ਹਨ।
ਜਾਣਕਾਰੀ ਮੁਤਾਬਕ, ਇਹ ਧਮਾਕਾ ਬੀਤੀ ਸ਼ਾਮ ਲਗਭਗ ਸਾੜੇ ਸੱਤ ਵਜੇ ਲਿੰਬਣੀ ਸਾਲਟ ਇੰਡਸਟਰੀਜ਼ ਵਿਚ ਹੋਇਆ। ਪ੍ਰਾਰੰਭਿਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਧਾਤ ਅਤੇ ਐਸਿਡ ਦੇ ਮਿਸ਼ਰਣ ਦੌਰਾਨ ਇਹ ਵਿਸਫੋਟ ਹੋਇਆ।
ਪਾਲਘਰ ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਇਹ ਇਕ ਛੋਟੀ ਇਕਾਈ ਹੈ, ਜਿੱਥੇ ਪੰਜੇ ਮਜ਼ਦੂਰ ਪ੍ਰਯੋਗਸ਼ਾਲਾ ਲਈ ਰਸਾਇਣ ਤਿਆਰ ਕਰ ਰਹੇ ਸਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।














