ਫਤਹਿਗੜ੍ਹ ਸਾਹਿਬ, 19 ਸਤੰਬਰ,ਬੋਲੇ ਪੰਜਾਬ ਬਿਊਰੋ;
ਫਤਿਹਗੜ੍ਹ ਸਾਹਿਬ ਦੇ ਪਿੰਡ ਪੱਤੋ ‘ਚ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਪੁੱਤਰ ਨੇ ਆਪਣੇ ਹੀ ਪਿਤਾ ਨੂੰ ਪੈਸਿਆਂ ਕਾਰਨ ਬੇਰਹਮੀ ਨਾਲ ਮਾਰ ਦਿੱਤਾ।
ਪਤਾ ਲੱਗਿਆ ਹੈ ਕਿ ਪੁੱਤਰ ਆਪਣੇ ਜਨਮਦਿਨ ’ਤੇ ਪਿਤਾ ਤੋਂ 5 ਹਜ਼ਾਰ ਰੁਪਏ ਮੰਗ ਰਿਹਾ ਸੀ। ਪਰ ਪਿਤਾ ਵੱਲੋਂ ਸਿਰਫ਼ 1 ਹਜ਼ਾਰ ਰੁਪਏ ਦੇਣ ’ਤੇ ਉਹ ਗੁੱਸੇ ਵਿਚ ਆ ਗਿਆ ਅਤੇ ਕੈਂਚੀ ਨਾਲ ਤਿੱਖੇ ਵਾਰ ਕਰ ਕੇ ਆਪਣੇ ਪਿਤਾ ਦੀ ਜਾਨ ਲੈ ਲਈ।
ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ (ਉਮਰ 44 ਸਾਲ) ਵਾਸੀ ਪੱਤੋ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਤਲ ਦੇ ਮਾਮਲੇ ਵਿਚ ਮ੍ਰਿਤਕ ਦੇ ਪੁੱਤਰ ਵਰਿੰਦਰਜੀਤ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।ਦੋਸ਼ੀ ਘਟਨਾ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਅਤੇ ਉਸ ਦੀ ਤਲਾਸ਼ ਜਾਰੀ ਹੈ।












