ਚੰਡੀਗੜ੍ਹ 21 ਸਤੰਬਰ ,ਬੋਲੇ ਪੰਜਾਬ ਬਿਊਰੋ;
ਸੂਪਰਿੰਟੈਂਡੈਂਟ ਜੇਲ੍ਹਾਂ ਵੱਲੋਂ ਵਾਰ-ਵਾਰ ਲਿਖਤੀ ਰੂਪ ਵਿੱਚ ਘਟਨਾਵਾਂ ਦੀਆਂ ਆਸ਼ੰਕਾਵਾਂ ਅਤੇ ਹਮਲੇ ਦਾ ਸ਼ਿਕਾਰ ਕੈਦੀਆਂ ਨੂੰ ਟ੍ਰਾਂਸਫਰ ਕਰਨ ਬਾਰੇ ਸੂਚਿਤ ਕਰਨ ਦੇ ਬਾਵਜੂਦ ਨਾ ਕੋਈ ਟ੍ਰਾਂਸਫਰ ਆਰਡਰ ਜਾਰੀ ਕੀਤਾ ਗਿਆ ਅਤੇ ਨਾ ਹੀ ਏ. ਡੀ. ਜੀ. ਪੀ. ਵੱਲੋਂ ਕੋਈ ਕਦਮ ਚੁੱਕੇ ਗਏ ।ਸੂਪਰਿੰਟੈਂਡੈਂਟ ਜੇਲ੍ਹ ਸੰਗਰੂਰ ਵੱਲੋਂ ਕੈਦੀਆਂ ਸਿਮਰਨਜੀਤ ਜੁਝਾਰ, ਧਰਮਿੰਦਰ ਗੋਹਰਾ, ਮੋਹਮਦ ਹਾਰਸ਼ ਅਤੇ ਧਰਮਿੰਦਰ ਬੱਗਾ ਨੂੰ ਟ੍ਰਾਂਸਫਰ ਕਰਨ ਲਈ ਏ. ਡੀ. ਜੀ. ਪੀ. ਨੂੰ ਪੱਤਰ ਲਿਖਿਆ ਗਿਆ ਸੀ ਪਰ ਸਿਮਰਨਜੀਤ ਜੁਝਾਰ ਵੱਲੋਂ ਕੈਦੀਆਂ ਧਰਮਿੰਦਰ ਗੋਹਰਾ ਅਤੇ ਮੋਹਮਦ ਹਾਰਸ਼ ਨੂੰ ਹਮਲਾ ਕਰਕੇ ਮਾਰ ਦਿੱਤਾ ਗਿਆ।ਸੂਪਰਿੰਟੈਂਡੈਂਟ ਸੈਂਟਰਲ ਜੇਲ੍ਹ ਪਟਿਆਲਾ ਵੱਲੋਂ ਪੱਤਰ ਰਾਹੀਂ ਸੰਦੀਪ ਪੁੱਤਰ ਮਹਿੰਦਰ ਪਾਲ (ਸੂਰੀ ਕੇਸ) ਨੂੰ ਕਿਸੇ ਹੋਰ ਜੇਲ੍ਹ ਵਿੱਚ ਟ੍ਰਾਂਸਫਰ ਕਰਨ ਲਈ ਏ. ਡੀ. ਜੀ. ਪੀ. ਜੇਲ੍ਹਾਂ ਨੂੰ ਲਿਖਿਆ ਗਿਆ ਸੀ ਅਤੇ ਸਪਸ਼ਟ ਰੂਪ ਵਿੱਚ ਉਲੇਖ ਕੀਤਾ ਗਿਆ ਸੀ ਕਿ ਉਸਨੂੰ ਪੁਲਿਸ ਅਧਿਕਾਰੀਆਂ ਦੇ ਨਾਲ ਰੱਖਿਆ ਗਿਆ ਸੀ ਕਿਉਂਕਿ ਕੋਈ ਵੱਖਰਾ ਵਾਰਡ ਉਪਲਬਧ ਨਹੀਂ ਸੀ।ਇਸ ਤੋਂ ਬਾਅਦ ਪਟਿਆਲਾ ਜੇਲ੍ਹ ਦੇ ਸੂਪਰਿੰਟੈਂਡੈਂਟ ਵੱਲੋਂ ਦੁਬਾਰਾ ਪੱਤਰ ਰਾਹੀਂ ਕਾਨੂੰਨ-ਵਿਵਸਥਾ ਦੇ ਮੱਦੇਨਜ਼ਰ ਸੰਦੀਪ ਸਿੰਘ ਨੂੰ ਕਿਸੇ ਹੋਰ ਜੇਲ੍ਹ ਵਿੱਚ ਟ੍ਰਾਂਸਫਰ ਕਰਨ ਲਈ ਲਿਖਿਆ ਗਿਆ। ਇਸ ਤੋਂ ਬਾਅਦ ਤੀਜਾ ਪੱਤਰ ਵੀ ਸੂਪਰਿੰਟੈਂਡੈਂਟ ਜੇਲ੍ਹ ਪਟਿਆਲਾ ਵੱਲੋਂ ਸੰਦੀਪ ਸਿੰਘ ਨੂੰ ਤੁਰੰਤ ਟ੍ਰਾਂਸਫਰ ਕਰਨ ਲਈ ਲਿਖਿਆ ਗਿਆ ਕਿਉਂਕਿ ਭੁਪਿੰਦਰ ਸਿੰਘ ਸਾਬਕਾ ਐਸ.ਐਸ.ਪੀ. ਅਤੇ ਸੂਪਰਿੰਟੈਂਡੈਂਟ ਜੇਲ੍ਹ, ਸੁਬਾ ਸਿੰਘ ਇੰਸਪੈਕਟਰ ਸੀ.ਬੀ.ਆਈ. ਕੇਸ ਵਿੱਚ ਪਟਿਆਲਾ ਜੇਲ੍ਹ ਆ ਗਏ ਸਨ।ਸੂਪਰਿੰਟੈਂਡੈਂਟ ਜੇਲ੍ਹ ਪਟਿਆਲਾ ਵੱਲੋਂ ਪੱਤਰ ਰਾਹੀਂ ਏ. ਡੀ. ਜੀ. ਪੀ. ਜੇਲ੍ਹਾਂ ਨੂੰ ਸੁਬਾ ਸਿੰਘ ਨੂੰ ਮੈਡੀਕਲ ਗਰਾਊਂਡ ’ਤੇ ਸੈਂਟਰਲ ਜੇਲ੍ਹ ਅੰਮ੍ਰਿਤਸਰ ਟ੍ਰਾਂਸਫਰ ਕਰਨ ਲਈ ਸਪਸ਼ਟ ਹਦਾਇਤਾਂ ਸਹਿਤ ਆਦਰਣੀਯ ਸੀ.ਬੀ.ਆਈ. ਅਦਾਲਤ ਮੋਹਾਲੀ ਦੇ ਹੁਕਮਾਂ ਦੇ ਅਧਾਰ ’ਤੇ ਲਿਖਿਆ ਗਿਆ ਸੀ ਪਰ ਨਾ ਤਾਂ ਸੰਦੀਪ ਸਿੰਘ (ਸੂਰੀ ਕੇਸ) ਅਤੇ ਨਾ ਹੀ ਸੁਬਾ ਸਿੰਘ ਨੂੰ ਸੈਂਟਰਲ ਜੇਲ੍ਹ ਪਟਿਆਲਾ ਤੋਂ ਟ੍ਰਾਂਸਫਰ ਕੀਤਾ ਗਿਆ ਅਤੇ ਇਸ ਦੇ ਨਤੀਜੇ ਵਜੋਂ 10 ਸਤੰਬਰ 25 ਨੂੰ ਸੰਦੀਪ ਸਿੰਘ ਵੱਲੋਂ ਸੁਬਾ ਸਿੰਘ, ਇੰਦਰਜੀਤ ਸਿੰਘ, ਗੁਰਬਚਨ ਸਿੰਘ (ਸਾਰੇ ਸਾਬਕਾ ਪੁਲਿਸ ਅਧਿਕਾਰੀ) ’ਤੇ ਹਮਲਾ ਕੀਤਾ ਗਿਆ ਜਿਸ ਵਿੱਚ ਸੁਬਾ ਸਿੰਘ ਨੂੰ ਗੰਭੀਰ ਚੋਟਾਂ ਆਈਆਂ ਅਤੇ ਬਾਅਦ ਵਿੱਚ ਉਹਨਾਂ ਦੀ ਮੌਤ ਹੋ ਗਈ ਜਿਸ ਤੋਂ ਸਾਫ ਜਾਹਿਰ ਹੈ ਕਿ ਇਹਨਾਂਉਪਰੋਕਤ ਮਾਮਲਿਆ ‘ਚ ਜੇਲਾਂ ਦੀ ਨਲਾਇਕੀ ਸਾਬਿਤ ਹੋਈ ਹੈ ।












