ਮੋਹਾਲੀ 22 ਸਤੰਬਰ ,ਬੋਲੇ ਪੰਜਾਬ ਬਿਉਰੋ;
ਪੰਜਾਬੀ ਲੇਖਕ ਰਿਪੂਦਮਨ ਸਿੰਘ ਰੂਪ ਦੀ ਜੀਵਨ-ਸਾਥਣ ਅਤੇ ਨਾਟਕਰਮੀ ਸੰਜੀਵਨ, ਰੰਜੀਵਨ ਦੀ ਮਾਤਾ ਸ੍ਰੀਮਤੀ ਸਤਿਪਾਲ ਕੌਰ ਨੂੰ ਬੀਤੀ ਦਿਨੀ ਬਲੌਂਗੀ ਦੀ ਸਮਸ਼ਾਨ ਘਾਟ ਮੁਹਾਲੀ ਵਿਖੇ ਵੱਡੀ ਗਿਣਤੀ ਵਿਚ ਲੇਖਕਾਂ, ਵਕੀਲਾਂ, ਰੰਗਮੰਚ ਅਤੇ ਫਿਲਮ ਅਦਾਕਾਰਾਂ, ਰਾਜਨੀਤਿਕ ਅਤੇ ਸਮਾਜਿਕ ਕਾਰਕੁਨਾਂ ਨੇ ਕੀਤਾ ਅਗਨੀ ਭੇਂਟ। ਬਿਰਧ ਅਵਸਥਾ ਕਾਰਨ ਸ਼੍ਰੀ ਰੂਪ ਨੇ ਘੱਰੋਂ ਨੂੰ ਲਾਲ ਚੁੰਨ (ਫੁਲਕਰੀ) ਚੜਾ ਕੇ ਅਲਵਿਦਾ ਕਿਹਾ।ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ, (ਨਗਰ ਨਿਗਮ ਮੁਹਾਲੀ) ਅਤੇ ਬਾਜਪਾ ਆਗੂ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਘਰ ਆਕੇ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਅਤੇ ਆਲੋਚਕ ਡਾ. ਸੁਖਦੇਸ ਸਿੰਘ ਸਿਰਸ, ਪੰਜਾਬੀ ਦੇ ਚਰਚਿੱਤ ਸ਼ਾਇਰ ਗੁਰਭਜਨ ਸਿੰਘ ਗਿੱਲ ਅਤੇ ਬੇਬਾਕ ਪੱਤਰਕਾਰ ਸਰਵਣ ਸਿੰਘ ਟਹਿਣਾ ਨੇ ਫੋਨ ’ਤੇ ਪ੍ਰੀਵਾਰ ਨਾਲ ਦੁਖ ਸਾਂਝਾ ਕੀਤਾ।ਮਾਤਾ ਸਤਿਪਾਲ ਕੌਰ ਨੂੰ ਅਗਨੀ ਭੇਂਟ ਕਰਨ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਰੂਪ ਨੇ ਤਕਰੀਬਨ ਪੌਣੀ ਸਦੀ ਪੁਰਾਣੇ ਮਿੱਤਰ ਰਾਜਨੀਤਿਕ ਕਾਰਕੁਨ ਅਤੇ ਝੱਜ ਟਰਾਂਪੋਰਟ ਦੇ ਕਰਤਾ-ਧਰਤਾ ਸ੍ਰੀ ਬਲਦੇਵ ਝੱਜ, ਪੰਜਾਬੀ ਅਦੀਬ ਅਤੇ ਵਿਦਵਾਨ ਸ਼ਾਮ ਸਿੰਘ ਅੰਗ-ਸੰਗ, ਡਾ. ਅਜਮੇਰ ਸਿੰਘ, ਅਵਤਾਰ ਸਿੰਘ ਪਾਲ, ਸ੍ਰੀਮਤੀ ਗੁਰਦੇਵ ਕੌਰ ਪਾਲ, ਸਾਬਕਾ ਸੈਨਟਰ ਰਵਿੰਦਰ ਸ਼ਾਰਮਾ, ਗੁਰਨਾਮ ਅਤੇ ਊਸਾ ਕੰਵਰ, ਮਨਮਹੋਨ ਸਿੰਘ ਦਾਊਂ, ਸਾਹਿਤ ਵਿਿਗਆਨ ਕੇਂਦਰ ਦੇ ਪ੍ਰਧਾਨ ਗੁਰਦਸ਼ਰਨ ਸਿੰਘ ਮਾਵੀ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਚਰਨਾਰਥਲ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਸਬਦੀਸ਼, ਕਰਮ ਸਿੰਘ ਵਕੀਲ, ਬਲਵਿੰਦਰ ਸਿੰਘ (ੳੱੁਤਮ ਸਵੀਟ), ਸਿਿਖਆ-ਦਾਨੀ ਸ੍ਰੀ ਐਮ.ਬੀ. ਐਸ. ਸ਼ੇਰਗਿੱਲ, ਇਪਟਾ, ਪੰਜਾਬ ਦੇ ਜਰਨਲ ਸਕੱਤਰ ਇੰਦਰਜੀਤ ਰੂਪੋਵਾਲੀ, ਸਕੱਤਰ ਇੰਦਰਜੀਤ ਮੋਗਾ, ਰੰਗਮੰਚ ਅਤੇ ਫਿਲਮਾਂ ਦੇ ਅਦਾਕਾਰ ਅਤੇ ਬਲਕਾਰ ਸਿੱਧ (ਪ੍ਰਧਾਨ ਇਪਟਾ, ਚੰਡੀਗੜ੍ਹ), ਕਮਲਨੈਨ ਸਿੰਘ ਸੇਖੋਂ (ਜਨਰਲ ਸਕੱਤਰ ਇਪਟਾ, ਚੰਡੀਗੜ੍ਹ), ਰਮਨ ਅਤੇ ਜਸਬੀਰ ਢਿੱਲੋਂ, ਨਰਿੰਦਰ ਪਾਲ ਨੀਨਾ, ਅਰਜਨ ਸਿੰਘ, ਅੰਮ੍ਰਿਤਪਾਲ ਸਿੰਘ, ਸਰਘੀ ਪ੍ਰੀਵਾਰ ਦੇ ਰੰਗਕਰਮੀ ਲਖਵਿੰਦਰ ਸਿੰਘ, ਕੱੁਕੂ ਦੀਵਾਨ, ਨਰਿੰਦਰ ਨਸਰੀਨ, ਦਵਿੰਦਰ ਕੌਰ ਢਿੱਲੋਂ, ਬਬੀਤਾ ਜੈਸਵਾਲ, ਗੂੰੰਜਣ, ਐਡਵੋਕੇਟ ਕੁਲਬੀਰ ਸਿੰਘ ਧਾਲੀਵਾਲ, ਐਡਵੋਕੇਟ ਸੋਰਭ ਮਲਿਕ (ਸਾਬਕਾ, ਪ੍ਰਧਾਨ ਅਤੇ ਜਨਰਲ ਸਕੱਤਰ, ਬਾਰ ਅਸੋਸੀਏਸ਼ਨ, ਪੰਜਾਬ ਐਂਡ ਹਰਿਆਣਾ ਹਾਈ ਕੋਰਟ) ਐਡਵੋਕਟ ਸੰਦੀਪ, ਬ੍ਰਿਜੇਸ਼, ਹਰਜਿੰਦਰ ਸਿੰਘ ਢਿੱਲੋਂ, ਜੀ.ਬੀ.ਐਸ. ਢਿੱਲੋਂ, ਏ.ਡੀ.ਐਸ. ਸੂਖੀਜਾ ਸਮਾਜਿਕ ਕਾਰਕੁਨ ਸਤਵੀਰ ਧਨੋਆ (ਸਾਬਕਾ ਕੌਸਲਰ, ਨਗਰ ਨਿਗਮ,ਮੁਹਾਲੀ) ਅਸ਼ੋਕ ਬਜਹੇੜੀ, ਦਵਿੰਦਰ ਕੁਮਾਰ, ਕਿਸ਼ਣ ਲਾਲ ਸੈਣੀ, ਅਸ਼ਵਨੀ ਸ਼ਰਮਾ, ਗੁਰਬਚਨ ਸੋਢੀ, ਹਰਦੀਪ ਬਠਲਾਣਾ, ਗੁਰਮੀਤ ਸਿੰਘ, ਗੁਰਦੀਪ ਗਿੱਲ ਤੋਂ ਇਲਾਵਾ ਡਾ. ਨਰਿੰਦਰ ਗੁਪਤਾ, ਕਾਮਰੇਡ ਗੁਰਦਿਆਲ ਸਿੰਘ ਆਦਿ ਸ਼ਾਮਿਲ ਸਨ।ਮਾਤਾ ਸਤਿਪਾਲ ਕੌਰ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪੁੱਤਰ ਸੰਜੀਵਨ, ਰੰਜੀਵਨ, ਪੋਤੇ-ਪੋਤਰਿਆਂ ਰਿੱਤੂਰਾਗ, ਪ੍ਰਿਯਰਾਕ, ਰਿਸ਼ਮਰਾਗ, ਊਦੈਰਾਗ ਅਤੇ ਪੋਤ ਜਾਵਈ ਊਜਲ ਕੁਮਾਰ ਅਤੇ ਮੋਹਿਤ ਵੇਦ ਨੇ ਕੀਤਾ।ਪਰਿਵਾਰ ਨੇ ਦੱਸਿਆ ਹੈ ਕਿ ਸ੍ਰੀਮਤੀ ਸਤਿਪਾਲ ਕੌਰ ਦੀ ਅੰਤਿਮ ਅਰਦਾਸ 28 ਸਤੰਬਰ, ਐਤਵਾਰ ਬਾਅਦ ਗੁਰੂਦੁਆਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ, ਸੈਕਟਰ-40 ਸੀ, ਨੇੜੇ ਮਾਨਵ ਮੰਗਲ ਸਕੂਲ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ।












