ਨਾਭਾ, 23 ਸਤੰਬਰ, ਬੋਲੇ ਪੰਜ਼ਾਬ ਬਿਉਰੋ
ਨਾਭਾ ਜੇਲ੍ਹ ਵਿਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਅੱਜ ਇਕ ਮਹੱਤਵਪੂਰਨ ਮੁਲਾਕਾਤ ਹੋਈ। ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਖ਼ਾਸ ਤੌਰ ’ਤੇ ਉਨ੍ਹਾਂ ਨੂੰ ਮਿਲਣ ਲਈ ਜੇਲ੍ਹ ਪਹੁੰਚੇ।ਗੌਰ ਕਰਨਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਇਸ ਸਮੇਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਕਾਰਨ ਨਾਭਾ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ। ਡੇਰਾ ਬਿਆਸ ਮੁਖੀ ਦੀ ਇਹ ਮੁਲਾਕਾਤ ਸਿਆਸੀ ਤੇ ਧਾਰਮਿਕ ਗਲਿਆਰੇ ਵਿਚ ਵੱਡੀ ਚਰਚਾ ਦਾ ਵਿਸ਼ਾ ਬਣ ਗਈ ਹੈ।ਅਗਲੇ ਦਿਨਾਂ ਵਿਚ ਇਸ ਮੁਲਾਕਾਤ ਦੇ ਰਾਜਨੀਤਕ ਅਰਥ ਕੱਢੇ ਜਾਣੇ ਲਾਜ਼ਮੀ ਹਨ।












