ਭਵਾਨੀਗੜ੍ਹ, 23 ਸਤੰਬਰ,ਬੋਲੇ ਪੰਜਾਬ ਬਿਊਰੋ;
ਸਥਾਨਕ ਤਹਿਸੀਲ ਦੇ ਖ਼ਜ਼ਾਨੇ ’ਚ ਡਿਊਟੀ ਕਰ ਰਹੇ ਏ.ਐਸ.ਆਈ ਪੁਸ਼ਪਿੰਦਰ ਸਿੰਘ ਦੀ ਅਚਾਨਕ ਮੌਤ ਹੋ ਜਾਣ ਨਾਲ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ। 48 ਸਾਲਾ ਪੁਸ਼ਪਿੰਦਰ ਸਿੰਘ ਦੀ ਮੌਤ ਦੇ ਸਪਸ਼ਟ ਕਾਰਨ ਅਜੇ ਸਾਹਮਣੇ ਨਹੀਂ ਆਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸੰਗਰੂਰ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ ਤਾਂ ਜੋ ਹਕੀਕਤ ਦਾ ਖੁਲਾਸਾ ਹੋ ਸਕੇ। ਜਾਣਕਾਰੀ ਮੁਤਾਬਕ, ਪੁਸ਼ਪਿੰਦਰ ਸਿੰਘ ਲੰਬੇ ਸਮੇਂ ਤੋਂ ਭਵਾਨੀਗੜ੍ਹ ਖ਼ਜ਼ਾਨੇ ਵਿੱਚ ਸੇਵਾ ਨਿਭਾ ਰਹੇ ਸਨ ਅਤੇ ਉਹਨਾਂ ਦੀ ਰਿਹਾਇਸ਼ ਵੀ ਤਹਿਸੀਲ ਦੇ ਨੇੜੇ ਹੀ ਸੀ।ਪੁਸ਼ਪਿੰਦਰ ਸਿੰਘ ਪਿੱਛੇ ਇੱਕ ਬੇਟੇ, ਇੱਕ ਬੇਟੀ ਸਮੇਤ ਪਰਿਵਾਰ ਛੱਡ ਗਏ ਹਨ।












