ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਬਲਵੀਰ ਸਿੱਧੂ 15 ਸਾਲਾਂ ਤੋਂ ਸੱਤਾ ਪ੍ਰਾਪਤੀ ਲਈ ਹੀ ਕਰ ਰਿਹਾ ਹੈ ਡਰਾਮੇਬਾਜੀ
ਮੋਹਾਲੀ 20 ਸਤੰਬਰ ,ਬੋਲੇ ਪੰਜਾਬ ਬਿਊਰੋ;
ਬਲਵੀਰ ਸਿੰਘ ਸਿੱਧੂ -ਸਾਬਕਾ ਮੰਤਰੀ ਪਿਛਲੇ 15 ਸਾਲਾਂ ਤੋਂ ਸਿਰਫ ਡਰਾਮੇਬਾਜ਼ੀ ਕਰਕੇ ਹੀ ਰਾਜ ਸੱਤਾ ਪ੍ਰਾਪਤ ਕਰਦਾ ਰਿਹਾ ਹੈ, ਪਰੰਤੂ ਹੁਣ ਲੋਕੀ ਇਸ ਦੀ ਡਰਾਮੇਬਾਜੀ ਤੋਂ ਭਲੀਭਾਂਤੀ ਜਾਣੂ ਹੋ ਚੁੱਕੇ ਹਨ, ਇਹ ਗੱਲ ਵਿਧਾਇਕ ਮੋਹਾਲੀ- ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਸਪਸ਼ਟ ਕਿਹਾ ਕਿ ਜਦੋਂ ਬਲਵੀਰ ਸਿੱਧੂ ਵਿਧਾਇਕ ਸਨ ਅਤੇ ਸਰਕਾਰ ਵਿੱਚ ਮੰਤਰੀ ਸਨ, ਉਦੋਂ ਇਹ ਹਲਕੇ ਦੀਆਂ ਸੜਕਾਂ ਨਹੀਂ ਬਣਵਾ ਸਕੇ ਅਤੇ ਅੱਜ ਆਪਣੇ ਸਾਥੀਓ ਨਾਲ ਜਾ ਜਾ ਕੇ ਸੜਕਾਂ ਦੇ ਛੋਟੇ- ਮੋਟੇ ਟੋਏ ਭਰਵਾ ਕੇ ਡਰਾਮੇਬਾਜ਼ੀ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਕਿਹਾ ਕਿ ਬਲਵੀਰ ਸਿੱਧੂ ਨੂੰ ਡਰਾਮੇਬਾਜ਼ੀ ਕਰਨ ਦੀ ਥਾਂ ਤੇ ਲੋਕਾਂ ਵਿੱਚ ਜਾ ਕੇ ਆਪਣੀਆਂ ਗਲਤੀਆਂ ਬਾਰੇ ਖਿਮਾ ਮੰਗਣੀ ਚਾਹੀਦੀ ਹੈ ਅਤੇ ਜਦੋਂ ਹੁਣ ਬਲਵੀਰ ਸਿੱਧੂ ਨੂੰ ਇਹ ਪਤਾ ਹੈ ਕਿ ਉਹ ਇਲਾਕੇ ਦੀਆਂ ਸੜਕਾਂ ਨਹੀਂ ਬਣਵਾ ਸਕਦੇ, ਕਿਉਂਕਿ ਇਹ ਕੰਮ ਸਰਕਾਰ ਦੇ ਹੁੰਦੇ ਹਨ, ਅਤੇ ਹੁਣ ਬਲਵੀਰ ਸਿੱਧੂ ਨੂੰ ਡਰਾਮੇਬਾਜੀ ਛੱਡ ਕੇ ਉਹ ਲੋਕਾਂ ਦੇ ਵਿੱਚ ਫਿਰ ਤੋਂ ਮਜ਼ਾਕ ਦਾ ਪਾਤਰ ਬਣ ਰਹੇ ਹਨ,ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਹਾਲੀ ਹਲਕੇ ਨਾਲ ਸੰਬੰਧਿਤ 13 ਤੋਂ 14 ਸੜਕਾਂ ਦੇ ਟੈਂਡਰ ਲੱਗ ਚੁੱਕੇ ਹਨ ਅਤੇ ਅਲਾਟਮੈਂਟ ਲੈਟਰ ਵੀ ਜਾਰੀ ਹੋ ਚੁੱਕੇ ਹਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ 10 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਇਹਨਾਂ ਸੜਕਾਂ ਦੇ ਵਿੱਚੋਂ ਇੱਕ ਤੋਂ ਦੋ ਸੜਕਾਂ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਅਤੇ ਪੰਜ ਤੋਂ 7 ਦਿਨਾਂ ਦੇ ਵਿੱਚ ਬਾਕੀ ਸੜਕਾਂ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਗੱਲ ਦਾ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਵੀ ਪਤਾ ਹੈ ਕਿ ਸੜਕਾਂ ਜਲਦ ਹੀ ਬਣਨ ਜਾ ਰਹੀਆਂ ਹਨ, ਜਿਸ ਕਰਕੇ ਉਹ ਆਪਣੀ ਟੀਮ ਦੇ ਨਾਲ ਆਪਣੇ ਬੰਦਿਆਂ ਦੇ ਨਾਲ ਜਾ ਕੇ ਝੂਠੀ ਪ੍ਰਸਿੱਧੀ ਹਾਸਿਲ ਕਰਨ ਦੇ ਲਈ ਕਿਤੇ ਖੱਡੇ ਭਰਵਾ ਰਹੇ ਹਨ, ਅਤੇ ਝੂਠੀ ਬਿਆਨਬਾਜੀ ਕਰ ਰਹੇ ਹਨ, ਜੋ ਕਿ ਸਰਾਸਰ ਗਲਤ ਹੈ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਹਲਕੇ ਦੀਆਂ ਸੜਕਾਂ ਪੂਰੇ ਸਿੱਕੇਮੰਦ ਤਰੀਕੇ ਨਾਲ ਬਣਨਗੀਆਂ ਅਤੇ ਬਾਅਦ ਦੇ ਵਿੱਚ ਹੋਣ ਵਾਲੀ ਟੁੱਟ- ਭੱਜ ਵੀ ਠੇਕੇਦਾਰ ਵੱਲੋਂ ਹੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੈਂ ਹਲਕੇ ਦੇ ਲੋਕਾਂ ਤੋਂ ਮਾਫੀ ਮੰਗਦਾ ਹਾਂ ਕਿ ਇਹਨਾਂ ਸੜਕਾਂ ਦਾ ਕੰਮ ਸ਼ੁਰੂ ਕਰਨ ਹੋਣ ਦੇ ਵਿੱਚ ਦੇਰ ਹੋ ਗਈ, ਕਿਉਂਕਿ ਕਈ ਸੜਕਾਂ 10 ਫੁੱਟ ਦੀਆਂ, ਕਈ ਸੜਕਾਂ 12 ਫੁੱਟ ਦੀਆਂ ਸਨ, ਜਿਨ੍ਹਾਂ ਨੂੰ 18 ਫੁੱਟ ਦੀਆਂ ਕਰਨੀਆਂ ਸਨ, ਇਸ ਸਾਰੀ ਗੱਲ ਨੂੰ ਵਿਚਾਰ- ਵਟਾਂਦਰੇ ਕਰਦੇ ਸਮਾਂ ਲੱਗ ਗਿਆ, ਜਿਸ ਕਰਕੇ ਸੜਕਾਂ ਦੀ ਰਿਪੇਅਰ ਅਤੇ ਬਣਨ ਵਿੱਚ ਦੇਰ ਲੱਗ ਗਈ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਬਾਰਿਸ਼ ਦੇ ਦਿਨਾਂ ਕਰਕੇ ਵੀ ਕੰਮ ਵਿੱਚ ਕੁਝ ਦਿੱਕਤ ਦਿੱਕਤ ਆਈ, ਪਰੰਤੂ ਉਸ ਤੋਂ ਬਾਅਦ ਸਬੰਧਤ ਅਧਿਕਾਰੀਆਂ ਨੂੰ ਇਹਨਾਂ ਸੜਕਾਂ ਦੀ ਹਾਲਤ ਬਾਰੇ ਜਾਣੂ ਕਰਵਾਇਆ ਗਿਆ, ਅਤੇ ਹੁਣ ਉਹਨਾਂ 89- ਸੈਕਟਰ ਵਾਲੀ ਸੜਕ ਦਾ ਕੰਮ ਵੀ ਜ਼ੋਰ- ਸ਼ੋਰ ਨਾਲ ਚੱਲ ਰਿਹਾ ਹੈ। ਅਤੇ ਸੀ.ਪੀ.- 67 ਏਅਰਪੋਰਟ ਰੋਡ ਵਾਲੀ ਸੜਕ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਹੈ, ਉਹਨਾਂ ਚਿੰਤਾ ਪ੍ਰਗਟਾਈ ਕਿ ਫੇਸ-3 ਵਾਲੀ ਸੜਕ ਦੇ ਕੰਮ ਦੀ ਜਾਂਚ ਕੀਤੀ ਜਾਵੇਗੀ, ਕਿਉਂਕਿ ਇਹ ਸੜਕ ਹਾਲੇ ਡੇਢ ਕੁ ਸਾਲ ਪਹਿਲਾਂ ਹੀ ਬਣਾਈ ਗਈ ਸੀ ਅਤੇ ਸੀਵਰੇਜ ਦਾ ਕੰਮ ਵੀ ਕੀਤਾ ਗਿਆ ਸੀ, ਪ੍ਰੰਤੂ ਸੜਕ ਇਨੀ ਜਲਦੀ ਬੈਠ ਜਾਵੇਗੀ, ਇਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸੜਕ ਦੀ ਇਸ ਹਾਲਤ ਦੇ ਚਲਦਿਆਂ ਸੰਬੰਧਿਤ ਠੇਕੇਦਾਰ ਜਾਂ ਸਬੰਧਤ ਅਫਸਰ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ, ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਹਲਕੇ ਦੀਆਂ 13 ਤੋਂ 14 ਸੜਕਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਂਡਰਾਂ- ਖਰੜ- ਚੱਪੜ ਚਿੜੀ ਖੁਰਦ ਵਾਲੀ ਸੜਕ ਤੋਂ ਇਲਾਵਾ ਖਰੜ- ਬਨੂੜ ਰੋਡ, ਤੰਗੋਰੀ ਵਾਲੀ ਸੜਕ ਜੋ ਕਿ ਢਾਈ ਕਰੋੜ ਦੀ ਲਾਗਤ ਨਾਲ ਬਣਨ ਜਾ ਰਹੀ ਹੈ, ਇਸ ਤੋਂ ਇਲਾਵਾ ਪਿੰਡ ਸ਼ੇਖਨਮਾਜਰਾ ਤੋਂ ਪਿੰਡ ਕੁਰੜਾ, ਰਾਏਪੁਰ ਤੋਂ ਅੰਧਰਾਲੀ, ਪਿੰਡ ਤੰਗੋਰੀ ਤੋਂ ਮਾਣਕਪੁਰ ਕੱਲਰ, ਪਿੰਡ ਝੰਝੇੜੀ ਤੋਂ ਅਲੀਪੁਰ, ਪਿੰਡ ਬਾਕਰਪੁਰ ਤੋਂ ਸਫੀਪੁਰ ਨੇੜੇ ਵਾਲੀ ਸੜਕ, ਗੀਗੇ ਮਾਜਰੇ ਤੋਂ ਜਟਾਣਾ, ਚਾਚੂ ਮਾਜਰਾ ਬਾਕਰਪੁਰ, ਝੁੰਗੀਆਂ, ਗੁਰਦੁਆਰਾ ਸਾਹਿਬ ਸਮੇਤ ਵਾਲੀ ਸੜਕ, ਸੈਕਟਰ -82 ਤੋਂ ਮਨੌਲੀ, ਦਾਊ ਤੋਂ ਰਾਮਗੜ੍ਹ ਅਤੇ ਲਾਂਡਰਾਂ ਨੂੰ ਜਾਂਦੀ ਹੋਈ ਸੜਕ ਵੀ ਬਣਾਈ ਜਾ ਰਹੀ ਹੈ , ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹਨਾਂ ਸੜਕਾਂ ਦੇ ਬਣਨ ਨਾਲ ਹਲਕੇ ਦੀਆਂ 90% ਪ੍ਰਤੀਸ਼ਤ ਸੜਕਾਂ ਦਾ ਕੰਮ ਪੂਰਾ ਹੋ ਜਾਵੇਗਾ












