ਔਰਤਾਂ ਦੀ ਹਰ ਖੇਤਰ ਵਿੱਚ ਵਧ ਰਹੀ ਪ੍ਰਤੀਨਿਧਤਾ ਬਿਹਤਰ ਸਮਾਜ ਦੀ ਉਸਾਰੀ ਦਾ ਪ੍ਰਤੀਕ : ਜਸਵੰਤ ਕੌਰ

ਪੰਜਾਬ

ਵਿਧਾਇਕ ਦੀ ਪਤਨੀ ਨੇ ਸੁਣੀਆਂ ਔਰਤਾਂ ਦੀਆਂ ਸਮੱਸਿਆਵਾਂ ਅਤੇ ਕੀਤਾ ਮੌਕੇ ਤੇ ਹੱਲ.

ਮੋਹਾਲੀ 24 ਸਿਤੰਬਰ ,ਬੋਲੇ ਪੰਜਾਬ ਬਿਊਰੋ;

ਅੱਜ ਔਰਤਾਂ ਦੀ ਹਰ ਖੇਤਰ ਵਿੱਚ ਵਧ ਰਹੀ ਪ੍ਰਤਿਤਾ ਇੱਕ ਬਿਹਤਰ ਸਮਾਜ ਦੀ ਉਸਾਰੀ ਦਾ ਪ੍ਰਤੀਕ ਹੈ, ਪਹਿਲਾਂ ਦੇ ਮੁਕਾਬਲਤਨ ਹੁਣ ਔਰਤਾਂ ਪੂਰੀ ਮਿਹਨਤ ਅਤੇ ਜ਼ਿੰਮੇਵਾਰੀ ਦੇ ਨਾਲ ਸਮਾਜ ਵਿੱਚ ਵਿਚਰ ਰਹੀਆਂ ਹਨ, ਇਹ ਗੱਲ ਵਿਧਾਇਕ ਕੁਲਵੰਤ ਸਿੰਘ ਦੇ ਪਤਨੀ ਮੈਡਮ ਜਸਵੰਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਮੈਡਮ ਜਸਵੰਤ ਕੌਰ ਸੈਕਟਰ- 71 ਵਿਖੇ ਇੱਕ ਮੀਟਿੰਗ ਦੇ ਦੌਰਾਨ ਹਲਕੇ ਭਰ ਦੀਆਂ ਵੱਡੀ ਗਿਣਤੀ ਵਿੱਚ ਹਾਜ਼ਰ ਮਹਿਲਾਵਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ, ਮੈਡਮ ਜਸਵੰਤ ਕੌਰ ਨੇ ਇਸ ਮੌਕੇ ਤੇ ਔਰਤਾਂ ਨੂੰ ਆ ਰਹੀਆਂ ਰੋਜ਼ਮਰਾ ਦੀਆਂ ਸਮੱਸਿਆਵਾਂ ਨੂੰ ਨੂੰ ਸੁਣਿਆ ,ਇਸ ਮੌਕੇ ਤੇ ਮੈਡਮ ਜਸਵੰਤ ਕੌਰ ਵੱਲੋਂ ਜਿਆਦਾਤਰ ਔਰਤਾਂ ਦੀਆਂ ਕਈ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਵੀ ਕੀਤਾ ਅਤੇ ਹਾਜ਼ਰੀਨ ਔਰਤਾਂ ਨੂੰ ਭਰੋਸਾ ਦਿਵਾਇਆ ਕਿ ਉਹ ਔਰਤਾਂ ਦੇ ਸਰਬਪੱਖੀ ਵਿਕਾਸ ਦੇ ਲਈ ਹਮੇਸ਼ਾ ਉਹਨਾਂ ਦੇ ਵਿੱਚ ਨਜ਼ਰ ਆਉਣਗੇ। ਮੈਡਮ ਜਸਵੰਤ ਕੌਰ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਔਰਤਾਂ ਦੇ ਲਈ ਲੋਕ ਪੱਖੀ ਸਕੀਮਾਂ ਨੂੰ ਲਗਾਤਾਰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ, ਉਹਨਾਂ ਦੱਸਿਆ ਕਿ ਅੱਜ ਮੋਹਾਲੀ ਜਿਲ੍ਹੇ ਦੇ ਕਈ ਵੱਡੇ ਸਰਕਾਰੀ ਮਹਿਕਮਿਆਂ ਤੇ ਔਰਤਾਂ ਬਿਰਾਜਮਾਨ ਹਨ, ਮੈਡਮ ਜਸਵੰਤ ਕੌਰ ਨੇ ਦੱਸਿਆ ਕਿ ਅੱਜ ਹਲਕੇ ਦੇ ਕਈ ਪਿੰਡਾਂ ਬਲੌਂਗੀ, ਜੁਝਾਰ ਨਗਰ,ਵਡਮਾਜਰਾ,ਸਨੇਟਾ , ਦਾਊ ਅਤੇ ਮੋਹਾਲੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਇਸ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ , ਮੀਟਿੰਗ ਸਬੰਧੀ ਗੱਲਬਾਤ ਕਰਦੇ ਹੋਏ ਮਹਿਲਾ ਵਿੰਗ ਆਮ ਆਦਮੀ ਪਾਰਟੀ ਦੇ ਹਲਕਾ ਕੁਆਰੀਨੇਟਰ ਅਤੇ ਕੌਂਸਲਰ ਮੋਹਾਲੀ- ਮੈਡਮ ਰਮਨਪ੍ਰੀਤ ਕੌਰ ਕੁੰਬੜਾ ਨੇ ਦੱਸਿਆ ਕਿ ਮੈਡਮ ਜਸਵੰਤ ਕੌਰ ਦੀ ਦੇਖਰੇਖ ਹੇਠ ਰੱਖੀ ਗਈ ਇਸ ਮੀਟਿੰਗ ਦੇ ਵਿੱਚ ਹਲਕੇ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਬੜੇ ਹੀ ਉਤਸਾਹ ਨਾਲ ਹਿੱਸਾ ਲਿਆ ਅਤੇ ਮੈਡਮ ਜਸਵੰਤ ਕੌਰ ਦੇ ਸਨਮੁਖ ਆਪੋ -ਆਪਣੀਆਂ ਮੁਸ਼ਕਿਲਾਂ ਰੱਖੀਆਂ ਅਤੇ ਰੋਜ਼ਮਰਾ ਦੇ ਕੰਮ ਬਾਰੇ ਵਿਚਾਰ ਚਰਚਾ ਕੀਤੀ, ਮੈਡਮ ਰਮਨਪ੍ਰੀਤ ਕੌਰ ਕੌਂਸਲਰ ਨੇ ਦੱਸਿਆ ਕਿ ਮੀਟਿੰਗ ਦੇ ਦੌਰਾਨ ਵੱਖ- ਵੱਖ ਪਿੰਡਾਂ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਆਈਆਂ ਔਰਤਾਂ ਨੇ ਮੈਡਮ ਜਸਵੰਤ ਕੌਰ ਵੱਲੋਂ ਅਪਣਾਏ ਗਏ ਸਾਕਾਰਤਮਕ ਵਿਵਹਾਰ ਦੀ ਸਰਾਹਨਾ ਕੀਤੀ, ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੈਡਮ ਜਸਵੰਤ ਕੌਰ ਦੀ ਅਗਵਾਈ ਹੇਠ ਅਜਿਹੀਆਂ ਮੀਟਿੰਗਾਂ ਦਾ ਆਯੋਜਨ ਵੱਖ-ਵੱਖ ਪਿੰਡਾਂ ਦੇ ਵਿੱਚ ਅਤੇ ਮੋਹਾਲੀ ਸ਼ਹਿਰ ਦੇ ਵੱਖ-ਵੱਖ ਵਾਰੜਾਂ ਦੇ ਵਿੱਚ ਵੀ ਹੁੰਦਾ ਰਹੇਗਾ, ਇਸ ਮੌਕੇ ਤੇ ਮੈਡਮ ਰਮਨਪ੍ਰੀਤ ਕੌਰ ਕੁੰਬੜਾ ਤੋ ਇਲਾਵਾ ਰੀਟਾ ਬਲੌਂਗੀ ਬਲਾਕ ਪ੍ਰਧਾਨ ,ਸੁਖਵੰਤ ਕੌਰ ਦਾਊ -ਬਲੋਕ ਪ੍ਰਧਾਨ ,ਨਰਿੰਦਰ ਕੌਰ ,ਮੈਡਮ ਮੀਨਾਕਸ਼ੀ ,ਰੀਨਾ ਰਾਣੀ ,ਹਰਸਿਮਰਤ ਕੌਰ ,ਸਰਬਜੀਤ ਕੌਰ ਦਾਊ -ਬਲਾਕ ਪ੍ਰਧਾਨ ,ਤਾਰਾ ਦੇਵੀ ਬਲੌਂਗੀ,ਸਤਨਾਮ ਕੌਰ,ਹਰਵਿੰਦਰ ਕੌਰ,ਗੁਰਪ੍ਰੀਤ ਕੌਰ,ਸਤਿੰਦਰ ਪਾਲ ਕੌਰ ਵੀ ਹਾਜ਼ਰ ਸਨ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।