ਲੁਧਿਆਣਾ, 24 ਸਤੰਬਰ ,ਬੋਲੇ ਪੰਜਾਬ ਬਿਊਰੋ;
ਲੁਧਿਆਣਾ ਦੇ ਸਸਰਾਲੀ ਵਿੱਚ ਸਤਲੁਜ ਦਰਿਆ ਖੇਤੀ ਯੋਗ ਜਮੀਨ ਨੂੰ ਆਪਣੇ ਵਿਚ ਸਮੋਈ ਜਾ ਰਿਹਾ ਹੈ। ਅਤੇ ਹੁਣ ਤੱਕ ਕਈ ਏਕੜ ਫਸਲ ਤਬਾਹ ਹੋ ਗਈ ਹੈ। ਦਰਿਆ 38 ਏਕੜ ਜਮੀਨ ਨਿਗਲ ਚੁੱਕਿਆ ਹੈ।ਵਿਗੜਦੀ ਸਥਿਤੀ ਨੂੰ ਪਛਾਣਦੇ ਹੋਏ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਫੌਜ ਨੂੰ ਇੱਕ ਪੱਤਰ ਲਿਖਿਆ ਹੈ। ਪੱਤਰ ਵਿੱਚ, ਸੁਰੱਖਿਅਤ ਕਰਨ ਲਈ ਫ਼ੌਜ ਤੋਂ ਇੰਜੀਨੀਅਰਿੰਗ ਸਹਾਇਤਾ ਦੀ ਬੇਨਤੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਸਤਲੁਜ ਦਰਿਆ ਵਿੱਚ ਪਾਣੀ ਦਾ ਲਗਾਤਾਰ ਵਹਾਅ ਮੱਤੇਵਾੜਾ ਖੇਤਰ ਵਿੱਚ ਖੇਤੀਬਾੜੀ ਜ਼ਮੀਨ ਨੂੰ ਲਗਾਤਾਰ ਖੋਰਾ ਲਗਾ ਰਿਹਾ ਹੈ। ਇਸ ਲਗਾਤਾਰ ਦਰਿਆਈ ਕਟੌਤੀ ਕਾਰਨ ਕਿਸਾਨ ਕੀਮਤੀ ਜ਼ਮੀਨ ਗੁਆ ਰਹੇ ਹਨ।
ਪ੍ਰਸ਼ਾਸਨ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਕਰ ਰਿਹਾ ਹੈ, ਪਰ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਚੱਲ ਰਹੇ ਜ਼ਮੀਨੀ ਕਟੌਤੀ ਨੂੰ ਰੋਕਣ ਲਈ ਫੌਜ ਨੂੰ ਤੁਰੰਤ ਸਹਾਇਤਾ ਅਤੇ ਇੰਜੀਨੀਅਰਿੰਗ ਵਿੰਗ ਤੋਂ ਇੱਕ ਤਕਨੀਕੀ ਟੀਮ ਦੀ ਬੇਨਤੀ ਕੀਤੀ ਗਈ ਹੈ। ਡੀਸੀ ਲੁਧਿਆਣਾ ਹਿਮਾਸ਼ੂ ਜੈਨ ਨੇ ਦੱਸਿਆ ਕਿ ਸਤਲੁਜ ਦਰਿਆ ਨੇ ਸਸਰਾਲੀ ਪਿੰਡ ਦੇ ਨੇੜੇ ਆਪਣਾ ਰਸਤਾ ਬਦਲ ਲਿਆ ਹੈ। ਦਰਿਆ ਹੁਣ ਜ਼ਮੀਨ ਨੂੰ ਖੋਰਾ ਲਾ ਰਿਹਾ ਹੈ।
।ਡੀਸੀ ਨੇ ਸਪੱਸ਼ਟ ਕੀਤਾ ਕਿ ਆਬਾਦੀ ਨੂੰ ਕੋਈ ਖ਼ਤਰਾ ਨਹੀਂ ਹੈ। ਪਰ, ਜ਼ਮੀਨ ਦਾ ਖੋਰਾ ਅਤੇ ਕਿਸਾਨਾਂ ਦੇ ਨੁਕਸਾਨ ਨੂੰ ਵੇਖਦੇ ਹੋਏ ਫ਼ੌਜ ਨੂੰ ਬੁਲਾਇਆ ਹੈ ਕਿ ਸ਼ਾਇਦ ਉਨ੍ਹਾਂ ਕੋਲ ਕੋਈ ਤਰੀਕਾ ਹੋਵੇ, ਕਿ ਖੋਰਾ ਰੋਕਿਆ ਜਾ ਸਕੇ।












