ਟੀ.ਡੀ.ਆਈ ਬਿਲਡਰ ਹਾਊਸਿੰਗ ਮੰਤਰੀ ਰਾਂਹੀ 51 ਲੱਖ ਦਾ ਰਾਹਤ ਚੈੱਕ ਦੇ ਕੇ ਪਹਿਲਾਂ ਦੀ ਤਰ੍ਹਾਂ ਗਲਤ ਕੰਮ ਕਰਵਾਉਣ ਦੀ ਕਰੇਗਾ ਕੋਸ਼ਿਸ਼।

ਪੰਜਾਬ

ਮੋਹਾਲੀ 25 ਸਤੰਬਰ ,ਬੋਲੇਪੰਜਾਬ ਬਿਊਰੋ;

                        ਰੈਜੀਡੈਂਸ ਵੈਲਫਅਰ ਸੋਸਾਇਟੀ ਸੈਕਟਰ 110 ਟੀ.ਡੀ.ਆਈ ਸਿਟੀ ਮੋਹਾਲੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਨੇ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖ ਕੇ ਸ਼ੰਕਾ ਪ੍ਰਗਟ ਕੀਤਾ ਹੈ ਕਿ ਟੀ.ਡੀ.ਆਈ ਬਿਲਡਰ ਵੱਲੋਂ ਪੰਜਾਬ ਸਰਕਾਰ ਨੂੰ ਜੋ 51 ਲੱਖ ਦਾ ਰਾਹਤ ਫੰਡ ਦਿੱਤਾ ਗਿਆ ਹੈ, ਉਹ ਮਕਾਨ ਉਸਾਰੀ ਤੇ ਹਾਊਸਿੰਗ ਮੰਤਰੀ ਹਰਦੀਪ ਸਿੰਘ ਮੁੰਡੀਆਂ ਰਾਂਹੀ ਦਿੱਤਾ ਗਿਆ ਹੈ। ਹਾਊਸਿੰਗ ਮੰਤਰੀ ਰਾਂਹੀ ਰਾਹਤ ਫੰਡ ਦੇਣ ਦਾ ਮੁੱਖ ਕਾਰਨ ਬੜ੍ਹਾ ਸਪੱਸ਼ਟ ਹੈ ਕਿ ਇਹ ਬਿਲਡਰ ਪੁੱਡਾ/ਗਮਾਡਾ ਵਿੱਚ ਪਹਿਲਾਂ ਦੀ ਤਰ੍ਹਾਂ ਅਫਸਰਾਂ ਦੇ ਦਬਾਓ ਬਣਾ ਕੇ ਗਲਤ ਕੰਮ ਕਰਵਾਉਣ ਦੀ ਕੋਸ਼ਿਸ਼ ਕਰਕੇਗਾ। ਕਿਉਕਿ ਇਸ ਬਿਲਡਰ ਵਿਰੁੱਧ ਪਹਿਲਾਂ ਹੀ ਅਨੇਕਾਂ ਸ਼ਿਕਾਇਤਾਂ ਪੈਡਿੰਗ ਪਈਆਂ ਹਨ, ਜਿਨ੍ਹਾਂ ਦਾ ਨਿਪਟਾਰਾ ਬਿਲਡਰ ਆਪਣੇ ਹੱਕ ਵਿੱਚ ਕਰਵਾ ਸਕਦਾ ਹੈ। ਪੁੱਡਾ/ਗਮਾਡਾ ਦੀ ਅਫਸਰਸ਼ਾਹੀ ਨੇ ਇਹ ਗੱਲ ਕਬੂਲੀ ਵੀ ਹੈ ਕਿ ਇਹ ਬਿਲਡਰ ਆਪਣੇ ਪ੍ਰਭਾਵ ਨਾਲ ਸਾਡੇ ਕੋਲੋਂ ਗਲਤ ਕੰਮ ਕਰਵਾਂਉਦਾ ਰਹਿੰਦਾ ਹੈ। ਆਗੂਆਂ ਨੇ ਮੁੱਖ ਮੰਤਰੀ ਜੀ ਨੂੰ ਦੱਸਿਆ ਕਿ ਬਿਲਡਰ ਵੱਲੋਂ ਦਿੱਤਾ ਰਾਹਤ ਫੰਡ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਨੂੰ ਲੁੱਟ ਕੇ ਇਕੱਠਾ ਕੀਤਾ ਹੋਇਆ ਪੈਸਾ ਹੈ। ਇਸ ਬਿਲਡਰ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਕੀਤੀ ਲੁੱਟ ਦੀਆਂ ਸ਼ਿਕਾਇਤਾਂ ਤੇ ਪੁੱਡਾ/ਗਮਾਡਾ ਦੇ ਉੱਚ ਅਧਿਕਾਰੀ ਕਾਰਵਾਈ ਕਰਨ ਤੋਂ ਡਰਦੇ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਿਲਡਰ ਦੀ ਸਰਕਾਰ ਵਿੱਚ ਏਨੀ ਪਹੁੰਚ ਹੈ ਕਿ ਇਹ ਅਫਸਰਸ਼ਾਹੀ ਦੀਆਂ ਬਦਲੀਆਂ ਤੱਕ ਵੀ ਕਰਵਾ ਦਿੰਦਾ ਹੈ।

                        ਆਗੂ ਨੇ ਇਹ ਵੀ ਦੱਸਿਆ ਕਿ ਪੁੱਡਾ/ਗਮਾਡਾ ਵਿੱਚ ਹੋਰ ਬਿਲਡਰਾਂ ਦੇ ਮੁਕਾਬਲੇ ਇਸ ਬਿਲਡਰ ਵਿਰੁੱਧ ਵੱਧ ਸ਼ਿਕਾਇਤਾਂ ਹਨ। ਸਾਨੂੰ ਇਸ ਬਿਲਡਰ ਵੱਲੋਂ ਰਾਹਤ ਫੰਡ ਦੇਣ ਤੇ ਕੋਈ ਇਤਰਾਜ਼ ਨਹੀ ਹੈ, ਸਗੋਂ ਇਤਰਾਜ਼ ਇਸ ਗੱਲ ਤੇ ਹੈ ਕਿ ਬਿਲਡਰ ਸਬੰਧਤ ਮੰਤਰੀ ਨਾਲ ਬਣਾਏ ਸਬੰਧਾਂ ਦਾ ਦਿਖਾਵਾ ਕਰਕੇ ਪਹਿਲਾਂ ਦੀ ਤਰ੍ਹਾਂ ਹੁਣ ਵੀ ਗਲਤ ਕੰਮ ਕਰਵਾਉਣ ਵਿੱਚ ਸਫਲ ਹੋ ਜਾਵੇਗਾ। ਪਹਿਲਾਂ ਹੀ ਇਸ ਬਿਲਡਰ ਵਿਰੁੱਧ ਦਰਜਨਾਂ ਹੀ ਸ਼ਿਕਾਇਤਾਂ ਪੈਡਿੰਗ ਪਈਆਂ ਹਨ। ਜਿਨ੍ਹਾਂ ਦਾ ਨਿਪਟਾਰਾ ਉਹ ਆਪਣੇ ਹੱਕ ਵਿੱਚ ਕਰਵਾ ਲਵੇਗਾ।

                        ਸੋਸਾਇਟੀ ਦੇ ਪ੍ਰਧਾਨ ਨੇ ਦੱਸਿਆ ਕਿ ਟੀ.ਡੀ.ਆਈ ਬਿਲਡਰ ਵੱਲੋਂ ਬਿਜਲੀ ਦੀਆਂ ਤਾਰਾਂ ਥੱਲੇ ਸਕੂਲ ਦੀ ਸਾਈਟ ਪਾਸ ਕਰਵਾਈ ਗਈ। ਕਮਿਊਨਿਟੀ ਸੈਂਟਰ ਬਿਨ੍ਹਾਂ ਕਿਸੇ ਵਿਭਾਗੀ ਨਿਯਮਾਂ ਦੇ ਕਲੱਬ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜੋ ਕਿ ਬਿਲਡਿੰਗ ਪਲਾਨ ਦੇ ਮੁਤਾਬਕ ਵੀ ਨਹੀ ਬਣਿਆ। ਮੁਸ਼ਤਰਕਾ ਮਾਲਕਨ ਰਸਤਿਆਂ ਵਿੱਚ ਸੜਕ ਪਾਸ ਕਰਵਾ ਲਈ ਗਈ ਹੈ ਜਦਕਿ ਉਸ ਥਾਂ ਦੀ ਮਾਲਕੀ ਲੋਕਾਂ ਕੋਲ ਹੈ। ਪਾਰਸ਼ੀਅਲ ਕੰਪਲੀਸ਼ਨ ਤੋਂ ਬਿਨ੍ਹਾਂ ਲੋਕਾਂ ਨੂੰ ਪਲਾਟਾਂ ਦੇ ਕਬਜ਼ੇ ਦਿੱਤੇ ਗਏ ਹਨ ਅਤੇ ਗਮਾਡਾ ਵੱਲੋਂ ਬਿਨ੍ਹਾ ਕੰਪਲੀਸ਼ਨ ਅਤੇ ਬਿਨ੍ਹਾ ਸੜਕਾਂ ਦੇ ਡੀ.ਪੀ.ਸੀ ਅਤੇ ਨਕਸ਼ੇ ਪਾਸ ਕੀਤੇ ਗਏ  ਹਨ। ਇਸ ਤਰ੍ਹਾਂ ਪਾਰਸ਼ੀਅਲ ਕੰਪਲੀਸ਼ਨ ਦੀ ਸ਼ਿਕਾਇਤ ਸਾਲ 2019 ਤੋਂ ਪੈਡਿੰਗ ਚੱਲ ਰਹੀ ਹੈ। ਸੋਸਾਇਟੀ ਦੇ ਆਗੂਆਂ ਰਾਜਵਿੰਦਰ ਸਿੰਘ, ਜਸਵੀਰ ਸਿਮਘ ਗੜਾਂਗ, ਅਮਰਜੀਤ ਸਿੰਘ ਸੇਖੋਂ, ਐਮ. ਐਲ. ਸ਼ਰਮਾ, ਅਸ਼ੋਕ ਡੋਗਰਾ, ਮੋਹਿਤ ਮਦਾਨ, ਬੰਤ ਸਿੰਘ ਭੁੱਲਰ, ਹਰਮਿੰਦਰ ਸਿੰਘ ਸੋਹੀ ਨੇ ਮੁੱਖ ਮੰਤਰੀ ਤੋਂ ਪੁਰਜ਼ੋਰ ਮੰਗ ਕੀਤੀ ਕਿ 15 ਦਿਨਾਂ ਵਿੱਚ ਸਾਡੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇ ਅਤੇ ਬਿਲਡਰ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ 15 ਦਿਨਾਂ ਵਿੱਚ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪੁੱਡਾ ਦੇ ਅਧਿਕਾਰੀਆਂ ਦੇ ਪੁਤਲੇ ਫੂਕੇ ਜਾਣਗੇ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਾਵੇਗੀ ਅਤੇ ਪੱਕੇ ਤੋਰ ਤੇ ਮੋਰਚਾ ਲਾਇਆ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।