ਜੇਕਰ ਜਨਰਲ ਕੈਟਾਗਰੀ ਕਮਿਸ਼ਨ ਦਾ ਚੇਅਰਮੈਨ ਨਾ ਲਗਾਇਆ ਤਾਂ 2027 ਵਿੱਚ ਸਖਤ ਵਿਰੋਧ ਕਰਾਂਗੇ

ਪੰਜਾਬ

ਆਪ ਸਰਕਾਰ ਦੀਆਂ ਜਨਰਲ ਵਰਗ ਵਿਰੋਧੀ ਨੀਤੀਆਂ ਦੀ ਸਖਤ ਨਿੰਦਾ


ਐਸ.ਏ.ਐਸ.ਨਗਰ 26 ਸਤੰਬਰ ,ਬੋਲੇ ਪੰਜਾਬ ਬਿਊਰੋ;
ਜਨਰਲ ਵਰਗ ਦੇ ਆਗੂਆਂ ਜਸਵੀਰ ਸਿੰਘ ਗੜਾਂਗ, ਜਸਵੰਤ ਸਿੰਘ ਬਰਾੜ, ਅਮਰਜੀਤ ਸਿੰਘ ਗੋਂਦਾਰਾ, ਬਲਵੀਰ ਸਿੰਘ ਫੁਗਲਾਨਾ, ਸੁਰਿੰਦਰ ਸਿੰਘ, ਅਵਤਾਰ ਸਿੰਘ, ਸੁਦੇਸ਼ ਕਮਲ ਸ਼ਰਮਾ, ਦਿਲਬਾਗ ਸਿੰਘ ਅਤੇ ਕਈ ਹੋਰਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀਆਂ ਜਨਰਲ ਵਰਗ ਪ੍ਰਤੀ ਨਾਕਾਰਾਤਮਕ ਨੀਤੀਆਂ ਦਾ ਸਖਤ ਵਿਰੋਧ ਕੀਤਾ ਹੈ । ਆਗੂਆਂ ਨੇ ਕਿਹਾ ਹੈ ਕਿ ਬਹੁਤ ਵਾਰ ਸਰਕਾਰ ਤੋਂ ਜਨਰਲ ਕੈਟਾਗਰੀ ਕਮਿਸ਼ਨ ਦਾ ਚੇਅਰਮੈਨ ਲਗਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ ਪਰ ਸਰਕਾਰ ਇਸ ਪ੍ਰਤੀ ਬਿਲਕੁਲ ਹੀ ਚੁੱਪ ਧਾਰਨ ਕਰੀ ਬੈਠੀ ਹੈ ਜਦੋਂ ਕਿ ਬਾਕੀ ਸਭ ਕੈਟਾਗਿਰੀਆਂ ਦੈ ਚੇਅਰਮੈਨ ਲਗਾਏ ਜਾ ਚੁੱਕੇ ਹਨ । ਸਰਕਾਰ ਦੀ ਇਸ ਨੀਤੀ ਤੋਂ ਬਿਲਕੁੱਲ ਸਪੱਸ਼ਟ ਹੈ ਕਿ ਸਰਕਾਰ ਜਨਰਲ ਵਰਗ ਨੂੰ ਨੁੱਕਰੇ ਲਾਏ ਰੱਖਣਾ ਚਾਹੁੰਦੀ ਹੈ । ਅਜੇ ਤੱਕ ਮੁੱਖ ਮੰਤਰੀ ਵਜੀਫਾ ਯੋਜਨਾ ਸਬੰਧੀ ਜਾਰੀ ਕੀਤੀ ਰਾਸ਼ੀ ਵੀ ਪਿਛਲੇ ਸਮੇਂ ਵਿੱਚ ਵੰਡੀ ਨਹੀ ਗਈ । ਜਨਰਲ ਵਰਗ ਤੇ ਐਟਰੋਸਿਟੀ ਐਕਟ ਦੀ ਦੁਰ ਵਰਤੋਂ ਹੋ ਰਹੀ ਹੈ ਪਰ ਜਨਰਲ ਵਰਗ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ । ਜਨਰਲ ਵਰਗ ਨੇ ਆਪਣੀਆਂ ਸਮੱਸਿਆਵਾਂ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ, ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੂੰ ਕਈ ਵਾਰ ਪ੍ਰੈਸ ਅਤੇ ਲਿਖਤੀ ਵੀ ਜਾਣੂ ਕਰਵਾਇਆ ਹੈ । ਖਾਸ ਤੌਰ ਤੇ ਖਜਾਨਾ ਮੰਤਰੀ ਅਤੇ ਪਾਰਟੀ ਪ੍ਰਧਾਨ ਅਮਨ ਅਰੋੜਾ ਨੂੰ ਨਿਜੀ ਰੂਪ ਵਿੱਚ ਮਿਲ ਕੇ ਮਸਲੇ ਹੱਲ ਕਰਨ ਲਈ ਕਿਹਾ ਹੈ ਪਰ ਲਾਰੇਬਾਜੀ ਤੋਂ ਬਿਨ੍ਹਾਂ ਜਨਰਲ ਵਰਗ ਨੂੰ ਅਜੇ ਤੱਕ ਕੁੱਝ ਵੀ ਨਹੀ ਮਿਲਿਆ । ਇਥੋਂ ਤੱਕ ਕਿ ਸਾਜਿਸ਼ ਤਹਿਤ ਕੈਬਨਿਟ ਸਬ ਕਮੇਟੀ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਵੀ ਅੜਿੱਕਾ ਪਾਇਆ ਜਾ ਰਿਹਾ ਹੈ । ਇਸ ਵਿੱਚ ਸਰਕਾਰ ਦੇ ਕਈ ਲੀਡਰ ਵੀ ਸ਼ਾਮਿਲ ਹਨ । ਬੁਲਾਰਿਆਂ ਨੇ ਕਿਹਾ ਹੈ ਕਿ ਉਹ ਅਜੇ ਕੁਝ ਸਮਾਂ ਆਪਣੀਆਂ ਸਮੱਸਿਆਵਾਂ ਦੇ ਨਿਪਟਾਰੇ ਦਾ ਇੰਤਜਾਰ ਕਰਨਗੇ ਕਿਉਂਕਿ ਉਹਨਾਂ ਦੀ ਪੰਜਾਬ ਸਰਕਾਰ ਨਾਲ ਕੋਈ ਵੀ ਨਿਜੀ ਰੰਜਿਸ਼ ਨਹੀ ਹੈ ਤੇ ਉਹ ਆਸ ਕਰਦੇ ਹਨ ਕਿ ਊਹਨਾਂ ਦੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ । ਪਰ ਜੇਕਰ ਫਿਰ ਵੀ ਕੋਈ ਹੱਲ ਨਾ ਨਿੱਕਲਿਆ ਤਾਂ ਸਮੁੱਚੀ ਆਮ ਆਦਮੀ ਪਾਰਟੀ ਦਾ ਪੰਜਾਬ ਭਰ ਵਿੱਚ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਭਾਰੀ ਵਿਰੋਧ ਕੀਤਾ ਜਾਵੇਗਾ ਤੇ ਖਾਸ ਕਰਕੇ ਮੁੱਖ ਮੰਤਰੀ, ਖਜਾਨਾ ਮੰਤਰੀ ਅਤੇ ਪਾਰਟੀ ਪ੍ਰਧਾਨ ਦੇ ਵਿਧਾਨ ਸਭਾ ਹਲਕੇ ਵਿੱਚ ਜਾਕੇ ਜਬਰਦਸਤ ਵਿਰੋਧ ਕਰਾਂਗੇ । ਅਜੇ ਵੀ ਸਮਾਂ ਹੈ ਪੰਜਾਬ ਸਰਕਾਰ ਜਨਰਲ ਵਰਗ ਦੀਆਂ ਮੰਗਾਂ ਨੂੰ ਤਰੁੰਤ ਪੂਰਾ ਕਰੇ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।