ਫਤਿਹਗੜ੍ਹ ਸਾਹਿਬ,26, ਸਤੰਬਰ (ਮਲਾਗਰ ਖਮਾਣੋਂ);
ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਧੀਨ ਪੇਂਡੂ ਜਲ ਸਪਲਾਈ ਸਕੀਮਾਂ ਦੀ ਪਿਛਲੇ ਕਈ ਸਾਲਾਂ ਤੋਂ ਲੜੀਦੇ ਫੰਡਾਂ ਦੀ ਘਾਟ ਕਾਰਨ ਖ਼ਸਤਾ ਹਾਲਤ ਹੋ ਰਹੀ ਹੈ ਬਲਾਕ ਖਮਾਣੋਂ ਅਧੀਨ ਜੋ ਜਲ ਸਪਲਾਈ ਸਕੀਮਾਂ ਸਬੰਧਿਤ ਵਿਭਾਗ ਅਧੀਨ ਚੱਲ ਰਹੀਆਂ ਹਨ ਉਹਨਾਂ ਨੂੰ ਸੰਬੰਧਿਤ ਅਧਿਕਾਰੀ ਫੰਡਾਂ ਦੀ ਘਾਟ ਦੇ ਬਾਵਜੂਦ ਵੀ ਖਿੱਚ ਧੂ ਕੇ ਚਲਾ ਰਹੇ ਹਨ ।ਪਰੰਤੂ ਜੋ ਸਕੀਮਾਂ ਸਿੱਧੇ ਪੰਚਾਇਤਾਂ ਅਧੀਨ ਹਨ ਉਹ ਜਾਂ ਤਾਂ ਬੰਦ ਪਈਆਂ ਹਨ ਜਾਂ ਬੰਦ ਹੋਣ ਦੇ ਕਿਨਾਰੇ ਦੇ ਹਨ। ਜਿਵੇਂ ਪਿੰਡ ਅਮਰਾਲਾ ਦੀ ਜਲ ਸਪਲਾਈ ਸਕੀਮ ਜਿਸ ਨੂੰ ਸਰਕਾਰ ਨੇ ਲੱਖਾਂ ਰੁਪਏ ਲਗਾ ਕੇ ਬਣਾਇਆ ਸੀ ਉਹ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਹੈ। ਇਸੇ ਤਰ੍ਹਾਂ ਪਿੰਡ ਮਨੈਲੀ ਦੀ ਸਕੀਮ ਬੰਦ ਹੋਣ ਦੇ ਕਿਨਾਰੇ ਹੈ। ਇਸ ਸਬੰਧੀ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਜਲ ਸਪਲਾਈ ਸਕੀਮਾਂ ਲੁੜੀਂਦੇ ਫੰਡਾਂ ਦੀ ਘਾਟ ਕਾਰਨ ਸਕੀਮਾਂ ਬਹੁਤ ਔਖੀਆਂ ਹਾਲਤ ਵਿੱਚ ਚਲਾਈਆਂ ਜਾ ਰਹੀਆਂ ਹਨ। ਵਿਭਾਗ ਦੇ ਜੂਨੀਅਰ ਇੰਜੀਨੀਅਰਾਂ ਦੇ ਸਿਰ ਲੱਖਾਂ ਰੁਪਏ ਦੀ ਦੇਣਦਾਰੀ ਹੈ। ਜ਼ਿਲਾ ਖਜ਼ਾਨਾ ਦਫਤਰ ਵਿੱਚ ਸੰਬੰਧਿਤ ਠੇਕੇਦਾਰਾਂ ਦੇ ਬਿੱਲ ਪੈਂਡਿੰਗ ਪਏ ਹਨ ਵਿਭਾਗ ਦੇ ਠੇਕੇਦਾਰ ਕੰਮ ਤੋਂ ਜਵਾਬ ਦੇ ਰਹੇ ਹਨ। ਇਹਨਾਂ ਦੱਸਿਆ ਕਿ ਬਲਾਕ ਖਮਾਣੋਂ ਦੀਆਂ ਜਲ ਸਪਲਾਈ ਸਕੀਮਾਂ ਦੀ ਰਿਪੇਅਰ, ਪਾਈਪ ਲਾਈਨ ਪਾਉਣ ਹਿੱਤ ਕੇਂਦਰ ਸਰਕਾਰ ਵੱਲੋਂ 15ਵੀਂ ਵਿੱਤ ਕਮਿਸ਼ਨ ਵੱਲੋਂ ਫੰਡ ਮਨਜ਼ੂਰ ਕੀਤੇ ਹਨ। ਪ੍ਰੰਤੂ ਉਹ ਵੀਡੀਪੀੳ ਦੇ ਖਾਤੇ ਵਿੱਚ ਪਏ ਹਨ। ਸੰਬੰਧਿਤ ਵਿਭਾਗ ਵੱਲੋਂ ਸਕੀਮਾਂ ਦੇ ਐਸਟੀਮੇਟ ਬਣਾ ਕੇ ਬੀਡੀਪੀਓ ਦਫਤਰ ਵਿਖੇ ਜਮਾ ਕਰਾ ਦਿੱਤੇ ਗਏ ਹਨ ਇਹ ਕਾਰਵਾਈ ਉਹਨਾਂ ਦੇ ਪੱਧਰ ਤੇ ਹੋਣੀ ਹੈ। ਇਸ ਸਬੰਧੀ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਦੇ ਪ੍ਰਧਾਨ ਮਲਾਗਰ ਸਿੰਘ ਖਮਾਣੋ ਨੇ ਦੱਸਿਆ ਕਿ ਇਹਨਾਂ ਫੰਡਾਂ ਦੀ ਵਰਤੋਂ ਸਬੰਧੀ ਜਥੇਬੰਦੀ ਵੱਲੋਂ ਵਿਭਾਗੀ ਮੁਖੀ ਦੇ ਵੀ ਧਿਆਨ ਚ ਲਿਆਂਦਾ ਗਿਆ ਹੈ, ਸਕੀਮਾਂ ਦੀਆਂ ਹਾਲਤ ਦਿਨੋ ਦਿਨ ਖਸਤਾ ਹੋ ਰਹੀ ਹੈ ਪੰਜਾਬ ਸਰਕਾਰ ਵੱਲੋਂ ਭਰਿਸ਼ਟਾਚਾਰ ਵਿਰੁੱਧ ਵਰਤੀ ਗਈ ਸਖਤੀ ਕਾਰਨ ਦੋਵੇਂ ਅਧਿਕਾਰੀ ਫੰਡਾਂ ਦੇ ਖਰਚਣ ਸਬੰਧੀ ਦੇਰੀ ਕਰ ਰਹੇ ਹਨ ।ਇਹਨਾਂ ਕਿਹਾ ਕਿ ਜੇਕਰ ਇਹ ਫੰਡਾਂ ਦੀ ਸਹੀ ਤਰੀਕੇ ਨਾਲ ਵਰਤੋ ਹੋ ਜਾਂਦੀ ਹੈ ਤਾਂ ਇਸ ਨਾਲ ਬਲਾਕ ਖਮਾਣੋ ਦੀਆਂ ਸਕੀਮਾਂ ਦੀ ਦਿੱਖ ਸੁਧਰ ਸਕਦੀ ਹੈ ਇਹਨਾਂ ਕਿਹਾ ਬੀਡੀਪੀੳ ਦਫਤਰ ਵੱਲੋਂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਸਗੋਂ ਵਾਟਰ ਸਪਲਾਈ ਸਕੀਮ ਸਮਸਪੁਰ ਸਿੰਘਾ ਦੇ ਰਸਤੇ ਦਾ ਮਸਲਾ ਵੀ ਜਿਉਂ ਦਾ ਤਿਉਂ ਪਿਆ ਹੈ ਇਸ ਸਬੰਧੀ ਬੀਡੀਪੀਓ ਵੱਲੋਂ ਫੋਨ ਨਹੀਂ ਚੁੱਕਿਆ ਗਿਆ, ਜਦੋਂ ਇਹਨਾਂ ਫੰਡਾ ਸਬੰਧੀ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਦੇ ਓਐਸਡੀ ਪ੍ਰਭਦੀਪ ਸਿੰਘ ਨਾ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਅਗਲੇ ਮਹੀਨੇ ਵਿਕਾਸ ਕਾਰਜਾਂ ਡਿਪਟੀ ਕਮਿਸ਼ਨ ਫਤਿਹਗੜ ਸਾਹਿਬ ਹੋਣ ਵਾਲੀ ਮੀਟਿੰਗ ਵਿੱਚ ਇਹਨਾਂ ਫੰਡਾ ਸਬੰਧੀ ਪੁੱਛਿਆ ਜਾਵੇਗਾ, ਉਹਨਾਂ ਦੱਸਿਆ ਕਿ ਮੈਂਬਰ ਪਾਰਲੀਮੈਂਟ ਡਾ ਅਮਰ ਸਿੰਘ ਵੱਲੋਂ ਅੱਜ ਹੀ ਨੋਟ ਬਣਾ ਕੇ ਡਿਪਟੀ ਕਮਿਸ਼ਨਰ ਜਿਲਾ ਫਤਿਹਗੜ੍ਹ ਸਾਹਿਬ ਨੂੰ ਭੇਜਿਆ ਗਿਆ, ਉਨਾਂ ਦੱਸਿਆ ਕਿ ਅਗਲੇ ਪੰਦਰਾ ਦਿਨਾਂ ਵਿੱਚ ਇਹਨਾਂ ਫੰਡਾਂ ਦੀ ਵਰਤੋਂ ਸਬੰਧੀ ਕਾਰਵਾਈ ਕੀਤੀ ਜਾਵੇਗੀ।












