ਪੰਜਾਬ ਨੂੰ ਹੜ੍ਹਾਂ ‘ਚ ਡੋਬਣ ਵਾਲਿਆਂ ਦੇ ਚੇਹਰੇ ਬੇਨਕਾਬ! ਗਿਆਨੀ ਹਰਪ੍ਰੀਤ ਸਿੰਘ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 26 ਸਤੰਬਰ ,ਬੋਲੇ ਪੰਜਾਬ ਬਿਊਰੋ;

ਪੰਜਾਬ ਨੂੰ ਕੇਂਦਰ ਅਤੇ ਸੂਬਾ ਸਰਕਾਰ ਨੇ ਮਿਲ ਕੇ ਡੋਬਿਆ ਹੈ। ਕੁਦਰਤੀ ਆਫਤ ਦੇ ਨਾਲ-ਨਾਲ ਸਰਕਾਰਾਂ ਦੀ ਮਿਸਮੈਨੇਜਮੈਂਟ ਵੀ ਵੱਡੀ ਵਜ੍ਹਾ ਹੈ। ਇਹ ਦੋਸ਼ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਲਗਾਏ।

ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦਾ 15% ਹਿੱਸਾ ਹੜ੍ਹ ਕਾਰਨ ਡੁੱਬ ਗਿਆ, ਜਿਸ ਨਾਲ ਘਰ, ਫਸਲਾਂ, ਛੋਟੇ ਕਾਰੋਬਾਰ, ਦਿਹਾੜੀਦਾਰ ਅਤੇ ਮਜ਼ਦੂਰਾਂ ਨੂੰ ਵੱਡਾ ਨੁਕਸਾਨ ਹੋਇਆ।

ਕੁਦਰਤੀ ਆਫਤ ਦੇ ਨਾਲ ਸਰਕਾਰਾਂ ਦੀ ਗ਼ਲਤ ਪ੍ਰਬੰਧਕਾਰੀ ਵੀ ਜ਼ਿੰਮੇਵਾਰ ਹੈ। ਭਾਖੜਾ-ਬਿਆਸ ਮੈਨੇਜਮੈਂਟ ਬੋਰਡ (BBMB), ਜੋ ਪਾਣੀ ਨੂੰ ਰੈਗੂਲੇਟ ਕਰਨ ਦਾ ਦਾਅਵਾ ਕਰਦਾ ਹੈ, ਨੇ ਪੰਜਾਬ ਨਾਲ ਪੱਖਪਾਤ ਕੀਤਾ ਅਤੇ ਰਣਜੀਤ ਸਾਗਰ ਡੈਮ ਦੀ ਗ਼ਲਤ ਨਿਗਰਾਨੀ ਨੇ ਹਾਲਾਤ ਖਰਾਬ ਕੀਤੇ।

ਕੇਂਦਰ ਅਤੇ ਪੰਜਾਬ ਸਰਕਾਰ ਦੀ ਆਪਸੀ ਲੜ੍ਹਾਈ ਨੇ ਪੰਜਾਬ ਨੂੰ ਹੋਰ ਪ੍ਰਭਾਵਿਤ ਕੀਤਾ। ਪਰ ਪੰਜਾਬੀਆਂ ਨੇ ਆਪਣੀ ਏਕਤਾ ਦਾ ਜੌਹਰ ਦਿਖਾਇਆ। ਲੋਕਾਂ ਨੇ ਦਿਲੋਂ ਮਦਦ ਕੀਤੀ, ਖਾਸ ਕਰ ਸੋਸ਼ਲ ਮੀਡੀਆ ਦੀ ਸਹਾਇਤਾ ਨਾਲ।

ਉਨ੍ਹਾਂ ਕਿਹਾ ਕਿ ਅਸੀਂ ਛੇ ਸਾਂਝੇ ਬੇਸ ਕੈਂਪ (ਫਿਰੋਜ਼ਪੁਰ, ਹਰੀਕੇ ਪੱਤਣ, ਮੰਡੀ ਲਾਧੂਕਾ, ਅਜਨਾਲਾ, ਡੇਰਾ ਬਾਬਾ ਨਾਨਕ, ਸੁਲਤਾਨਪੁਰ ਲੋਧੀ) ਤੋਂ ਰਾਸ਼ਨ, ਬਿਸਤਰੇ, ਘਰਾਂ ਅਤੇ ਗੁਰਦੁਆਰਿਆਂ ਦੀ ਸਫਾਈ ਵਿੱਚ ਮਦਦ ਮਿਲੀ। ਸ਼ਰਾਰਤੀ ਅਨਸਰਾਂ ਦੇ ਵਿਰੋਧ ਦੇ ਬਾਵਜੂਦ, ਸੇਵਾ ਜਾਰੀ ਰਹੀ।ਗਿਆਨੀ ਹਰਪ੍ਰੀਤ ਸਿੰਘ ​​​​​​​ਵੱਲੋਂ ਐਲਾਨ:

4500 ਗਰੀਬ ਪਰਿਵਾਰਾਂ ਨੂੰ ₹10,000 ਪ੍ਰਤੀ ਪਰਿਵਾਰ ਮਿਲੇਗਾ।

ਗੁਰਦੁਆਰਿਆਂ ਦੇ ਗ੍ਰੰਥੀਆਂ ਤੇ ਮੰਦਿਰਾਂ ਦੇ ਪੰਡਤਾਂ ਨੂੰ 6 ਮਹੀਨਿਆਂ ਲਈ ₹5,000 ਮਹੀਨਾ ਸਹਾਇਤਾ।

ਪਸ਼ੂਆਂ ਲਈ 2000 ਕੁਇੰਟਲ ਚਾਰਾ ਤੇ 1 ਲੱਖ ਲੀਟਰ ਡੀਜ਼ਲ।

10 ਹਜ਼ਾਰ ਬੱਚਿਆਂ ਦੀ ਫੀਸ, ਕਾਪੀਆਂ ਤੇ ਕਿਤਾਬਾਂ ਲਈ ₹1 ਕਰੋੜ

ਘਰਾਂ ਦੀ ਮੁਰੰਮਤ ਲਈ 30 ਹਜ਼ਾਰ ਗੱਟੇ ਸੀਮੈਂਟ ਦੀ ਮਦਦ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਇਹ ਸਾਰੀ ਸੇਵਾ 30 ਸਤੰਬਰ ਤੋਂ ਸ਼ੁਰੂ ਹੋਵੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਖ਼ਦਸ਼ਾ ਪ੍ਰਗਟਾਇਆ ਕਿ ਪੰਜਾਬ ਸਰਕਾਰ ਦਾ ‘ਰੰਗਲਾ ਪੰਜਾਬ’ ਖਾਤਾ ਖੋਲਣਾ ਸ਼ੱਕ ਦਾ ਕਾਰਨ ਬਣ ਗਿਆ ਹੈ, ਕਿਉਂਕਿ ਖਦਸ਼ਾ ਹੈ ਕਿ ਇਸ ਫ਼ੰਡ ਨੂੰ ਚੋਣਾਂ ਵਿੱਚ ਵਰਤਿਆ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।