24 ਅਕਤੂਬਰ ਨੂੰ ਮੁੱਖ ਦਫਤਰ ਚੰਡੀਗੜ੍ਹ ਵਿਖੇ ਇਤਿਹਾਸ ਸੰਘਰਸ਼
ਨਵਾਂ ਸ਼ਹਿਰ ,26 ਸਤੰਬਰ(ਮਲਾਗਰ ਖਮਾਣੋਂ),ਬੋਲੇ ਪੰਜਾਬ ਬਿਊਰੋ;
ਡੈਮੋਕ੍ਰੇਟਿਕ ਆਸ਼ਾ ਵਰਕਰਜ ਫੈਸਿਲੀਟੇਟਰ ਯੂਨੀਅਨ ਨਵਾਂ ਸ਼ਹਿਰ ਦੀ ਅਹਿਮ ਮੀਟਿੰਗ ਸ਼ਕੁੰਤਲਾ ਸਰੋਆ ਸੂਬਾ ਜਨਰਲ ਸਕੱਤਰ ਤੇ ਰਾਜਵਿੰਦਰ ਕੌਰ ਕੱਟ ਦੀ ਪ੍ਰਧਾਨਗੀ ਹੇਠ ਬਾਰਾਂ ਦਰੀ ਪਾਰਕ ਨਵਾਂ ਸ਼ਹਿਰ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਤੋਂ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ, ਮੀਟਿੰਗਾ ਵਿੱਚ ਕੀਤੇ ਵਾਅਦੇ ਪੂਰੇ ਨਾ ਕਰਨ ਅਤੇ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਵਲੋਂ ਵਾਰ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਗੱਲਬਾਤ ਲਈ ਸਮਾਂ ਨਾ ਦੇਣ ਕਾਰਨ ਜਥੇਬੰਦੀ ਵਲੋਂ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ।ਜਿਸ ਵਿੱਚ 26 ਸਤੰਬਰ ਨੂੰ ਸਮੁਚੇ ਪੰਜਾਬ ਵਿੱਚ ਜ਼ਿਲਾ ਕਮੇਟੀਆਂ ਦੀਆਂ ਮੀਟਿੰਗਾਂ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਸਬੰਧ ਵਿੱਚ ਅੱਜ ਜ਼ਿਲ੍ਾ ਨਵਾਂ ਸ਼ਹਿਰ ਵਿਖੇ ਜ਼ਿਲਾ ਕਮੇਟੀ ਦੀ ਮੀਟਿੰਗ ਕੀਤੀ ਗਈ l ਜ਼ਿਲ੍ਹਾ ਨਵਾਂ ਸ਼ਹਿਰ ਦੇ ਸਮੂਹ ਬਲਾਕ ਕੇਂਦਰਾਂ ਤੇ ਰੋਸ ਵਜੋਂ ਇਕੱਠ ਕਰਕੇ ਐਸ ਐਮ ਓ ਰਾਹੀਂ 27 ਸਤੰਬਰ ਤੋਂ 3 ਅਕਤੂਬਰ ਤੱਕ ਸਰਕਾਰ ਅਤੇ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਨੂੰ ਮੰਗ ਪੱਤਰ ਭੇਜੇ ਜਾਣਗੇ ਇਸ ਤੋਂ ਬਾਅਦ 24 ਅਕਤੂਬਰ 2025 ਨੂੰ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਦਫਤਰ ਚੰਡੀਗੜ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਮੀਟਿੰਗ ਨੂੰ ਸ਼ਕੁੰਤਲਾ ਸਰੋਏ ਨੇ ਸੰਬੋਧਨ ਕੀਤਾ ਤੇ ਕਿਹਾ ਕਿ 24 ਅਕਤੂਬਰ ਦੀ ਰੈਲੀ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਡਾਇਰੈਕਟਰ ਦਫਤਰ ਚੰਡੀਗੜ੍ਹ ਬਿਖੇ ਪਹੁੰਚਣਗੀਆਂ ਆਸ਼ਾ ਵਰਕਰਜ਼ ਤੇ ਆਸ਼ਾ ਫੈਸੀਂਲੀਟੇਟਰ ਇਸ ਮੌਕੇ ਹਾਜ਼ਰ ਹੋਏ ਸਾਥੀ ਸ਼ਕੁੰਤਲਾ ਸਰੋਆ, ਰਿਟਾਇਰ ਮਾਸਟਰ ਬਲਵੀਰ ਕੁਮਾਰ ਜੇਠੂ ਮਜਾਰਾ, ਬਲਵੀਰ ਕੁਮਾਰ ਨਵਾਂ ਸ਼ਹਿਰ , ਅਨੀਤਾ ਬਲਾਚੌਰ, ਜਸਵੀਰ ਕੌਰ, ਗੀਤਾ ਮੁਜੱਫਰਪੁਰ, ਰਾਜਵਿੰਦਰ ਕੌਰ ਮੁਕੰਦਪੁਰ, ਗੁਰਪਾਲ ਕੌਰ ਸੜੋਆ,ਚਰਨਜੀਤ ਕੌਰ ਨਵਾਂ ਸ਼ਹਿਰ, ਗੁਰਦੀਪ ਕੌਰ, ਰਣਜੀਤ ਕੌਰ, ਸਰਬਜੀਤ ਕੌਰ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ l












