ਭਗਤ ਸਿੰਘ ਤੋਂ ਸਿੱਖੀਏ — ਪੂੰਜੀਵਾਦ ਤੇ ਨਫ਼ਰਤ ਦਾ ਮੁਕਾਬਲਾ ਕਰੀਏ!

ਪੰਜਾਬ

ਮਾਨਸਾ, 28 ਸਤੰਬਰ ,ਬੋਲੇ ਪੰਜਾਬ ਬਿਊਰੋ;
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਨਮ ਦਿਵਸ ਦੇ ਮੌਕੇ ਲਿਬਰੇਸ਼ਨ ਦੇ ਆਗੂ ਕਾਮਰੇਡ ਰਾਜਵਿੰਦਰ ਰਾਣਾ, ਸੁਖਦੇਵ ਸ਼ਰਮਾ, ਅਕਾਸ਼ਦੀਪ ਗੇਹਲੇ , ਹਰਮੀਤ ਸਿੰਘ , ਪਰਸੋ਼ੋਤਮ ,ਫਰੀਡਮ ਫਾਈਟਰ ਉਤਰ ਅਧਿਕਾਰੀ ਸੰਸਥਾ ਦੇ ਆਗੂ ਚਤਿੰਨ ਸਿੰਘ, ਬਲਵੰਤ ਸਿੰਘ ਫ਼ਕਰ , ਹਰਬੰਸ ਸਿੰਘ ਨਿਧੜਕ, ਸੈਂਟਰਲ ਪਾਰਕ ਸੰਘਰਸ਼ ਕਮੇਟੀ ਦੇ ਆਗੂ ਮੇਜ਼ਰ ਸਿੰਘ ਗਿੱਲ, ਸ਼ਮਸ਼ੇਰ ਸਿੰਘ , ਰਾਹੁਲ ਗੁਪਤਾ,ਹਰਮੇਲ ਸਿੰਘ , ਕਿਸਾਨ ਦੇ ਆਗੂ ਗੁਰਜੰਟ ਸਿੰਘ ਖਾਰਾ , ਅਭੀ ਮੌੜ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਫੁੱਲਾਂ ਦੇ ਹਾਰ ਪਾ ਕੇ ਇੰਨਕਲਾਬੀ ਨਾਹਰਿਆਂ ਨਾਲ ਭਗਤ ਸਿੰਘ ਨੂੰ ਯਾਦ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ CPI(ML) ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਰਾਣਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਭਗਤ ਸਿੰਘ ਦੀ ਸੋਚ ਸਭ ਤੋਂ ਵੱਧ ਪ੍ਰਸੰਗਿਕ ਹੈ।
ਰਾਣਾ ਨੇ ਕਿਹਾ ਕਿ ਭਗਤ ਸਿੰਘ ਨੇ ਸਿਰਫ਼ ਅੰਗਰੇਜ਼ੀ ਹਕੂਮਤ ਦਾ ਵਿਰੋਧ ਨਹੀਂ ਕੀਤਾ ਸੀ, ਸਗੋਂ ਉਹ ਫਿਰਕੂ ਫਾਸ਼ੀਵਾਦ, ਸਾਮਰਾਜਵਾਦ ਅਤੇ ਪੂੰਜੀਵਾਦੀ ਸ਼ੋਸ਼ਣ ਦੇ ਖਿਲਾਫ਼ ਵੀ ਬੇਬਾਕ ਆਵਾਜ਼ ਬਣੇ। ਉਹ ਇੱਕ ਅਜਿਹੇ ਭਾਰਤ ਦਾ ਸੁਪਨਾ ਦੇਖਦੇ ਸਨ ਜੋ ਬਰਾਬਰੀ, ਸਮਾਜਿਕ ਨਿਆਂ ਅਤੇ ਲੋਕਤੰਤਰ ਦੇ ਅਧਾਰ ‘ਤੇ ਖੜ੍ਹਿਆ ਹੋਵੇ।
ਬਿਆਨ ਵਿੱਚ ਕਿਹਾ ਗਿਆ ਕਿ ਅੱਜ ਜਦੋਂ ਦੇਸ਼ ਵਿੱਚ ਫਿਰਕੂ ਤਾਕਤਾਂ, ਖ਼ਾਸਕਰ ਭਾਜਪਾ ਵਰਗੀ ਫਾਸ਼ੀਵਾਦੀ ਪਾਰਟੀ, ਲੋਕਾਂ ਨੂੰ ਵੰਡ ਕੇ ਆਪਣੇ ਹਿਤ ਸਾਧਣ ਦੀ ਰਾਹ ‘ਤੇ ਹੈ, ਤਾਂ ਦੇਸ਼ ਦੇ ਨੌਜਵਾਨਾਂ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਭਗਤ ਸਿੰਘ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈ ਕੇ ਇਕਜੁੱਟ ਹੋਣਾ ਹੋਵੇਗਾ।
ਰਾਜਵਿੰਦਰ ਰਾਣਾ ਨੇ ਕਿਹਾ ਕਿ CPI(ML) ਇਹ ਅਹਿਦ ਕਰਦੀ ਹੈ ਕਿ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਲਈ ਹਰ ਸੰਘਰਸ਼ ਨੂੰ ਮਜ਼ਬੂਤ ਕੀਤਾ ਜਾਵੇਗਾ। ਕਿਸਾਨਾਂ, ਮਜ਼ਦੂਰਾਂ ਅਤੇ ਪਿੱਛੜੇ ਵਰਗਾਂ ਦੇ ਹੱਕਾਂ ਲਈ ਲੜਾਈ ਤੇਜ਼ ਕੀਤੀ ਜਾਵੇਗੀ।
ਅੰਤ ਵਿੱਚ ਰਾਣਾ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ “ਭਗਤ ਸਿੰਘ ਤੋਂ ਸਿੱਖੀਏ — ਪੂੰਜੀਵਾਦ ਤੇ ਨਫ਼ਰਤ ਦਾ ਮੁਕਾਬਲਾ ਕਰੀਏ!” ਦੇ ਨਾਰੇ ‘ਤੇ ਇਕੱਠੇ ਹੋਣ ਅਤੇ ਲੋਕਤੰਤਰਕ ਏਕਤਾ ਦੀ ਨਵੀਂ ਲਹਿਰ ਖੜ੍ਹੀ ਕਰਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।