ਨਾਭਾ, 29 ਸਤੰਬਰ,ਬੋਲੇ ਪੰਜਾਬ ਬਿਉਰੋ;
ਨਾਭਾ ਦੀ ਜੇਲ੍ਹ ਤੋਂ ਇੱਕ ਕੈਦੀ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੇ ਦਿਨੀ ਕੈਦੀ ਸਤਨਾਮ ਸਿੰਘ ਜੇਲ੍ਹ ਤੋਂ ਭੱਜ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਉਸਦਾ ਕੋਈ ਪਤਾ ਨਹੀਂ ਲੱਗ ਸਕਿਆ।
ਪੁਲਿਸ ਨੇ 28 ਸਤੰਬਰ ਦੀ ਰਾਤ ਇਸ ਸਬੰਧੀ ਕੇਸ ਦਰਜ ਕੀਤਾ। ਦੱਸਿਆ ਜਾ ਰਿਹਾ ਹੈ ਕਿ ਸਤਨਾਮ ਸਿੰਘ ਓਪਨ ਜੇਲ੍ਹ ਵਿੱਚ ਖੇਤੀਬਾੜੀ ਦੇ ਕੰਮ ’ਚ ਲੱਗਿਆ ਹੋਇਆ ਸੀ ਅਤੇ ਉਥੋਂ ਹੀ ਮੌਕਾ ਵੇਖ ਕੇ ਫਰਾਰ ਹੋ ਗਿਆ।
ਯਾਦ ਰਹੇ ਕਿ ਸਤਨਾਮ ਸਿੰਘ ਨੂੰ ਪਿਛਲੇ ਸਾਲ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਫਿਲਹਾਲ ਪੁਲਿਸ ਵਲੋਂ ਉਸਦੀ ਤਲਾਸ਼ ਜਾਰੀ ਹੈ।












