ਰੋਪੜ,29, ਸਤੰਬਰ (ਮਲਾਗਰ ਖਮਾਣੋਂ)
ਸੂਬਾ ਪੱਧਰੀ ਜਥੇਬੰਦੀ ਤਰਕਸ਼ੀਲ ਸੁਸਾਇਟੀ ਪੰਜਾਬ(ਰਜਿ.) ਦੇ ਫ਼ੈਸਲੇ ਦੀ ਪਾਲਣਾ ਵੱਜੋਂ
ਤਰਕਸ਼ੀਲ ਸੁਸਾਇਟੀ ਰੋਪੜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਜੀ ਨੂੰ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਰੂਪਨਗਰ ਦੇ ਜਨਰਲ ਸਹਾਇਕ ਸਤਿਕਾਰਯੋਗ ਅਰਵਿੰਦਰਪਾਲ ਸਿੰਘ ਸੋਮਲ ਜੀ (ਪੀ.ਸੀ.ਐੱਸ) ਰਾਹੀਂ ਭੇਜਿਆ ਗਿਆ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿਦਿਆਰਥੀਆਂ ਦੀਆਂ ਸੈਸ਼ਨ 2025-26 ਦੀਆਂ ਪ੍ਰੀਖਿਆ ਫ਼ੀਸਾਂ ਅਤੇ ਹੋਰ ਸਕੂਲੀ ਫੰਡ ਮੁਆਫ਼ ਕੀਤੇ ਜਾਣ। ਇਹ ਜਾਣਕਾਰੀ ਜ਼ੋਨ ਮੁਖੀ ਅਜੀਤ ਪ੍ਰਦੇਸੀ ਨੇ ਪ੍ਰੈਸ ਨਾਲ ਸਾਂਝੀ ਕਰਦਿਆਂ ਦਿੱਤੀ। ਇਕਾਈ ਮੁਖੀ ਅਸ਼ੋਕ ਕੁਮਾਰ ਨੇ ਇਹ ਵੀ ਦੱਸਿਆ ਕਿ ਜਥੇਬੰਦੀ ਵੱਲੋਂ ਸਾਰੇ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਸਕੂਲੀ ਵਿਦਿਆਰਥੀਆਂ ਨੂੰ ਲੱਗਭੱਗ 10 ਲੱਖ ਰੁਪਏ ਦੀ ਸਟੇਸ਼ਨਰੀ ਦੀਆਂ ਕਿੱਟਾਂ ਦਿੱਤੀਆਂ ਜਾਣਗੀਆਂ। ਜਥੇਬੰਦੀ ਸਮਝਦੀ ਹੈ ਕਿ ਦੇਸ਼ ਦਾ ਭਵਿੱਖ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਉਹ ਉਤਸ਼ਾਹਿਤ ਹੋ ਕੇ ਵਿਦਿਆ ਦੇ ਖੇਤਰ ਵਿਚ ਮੱਲਾਂ ਮਾਰ ਸਕਣ ਤੇ ਦੇਸ਼ ਕੌਮ ਦਾ ਭਵਿੱਖ ਰੋਸ਼ਨ ਕਰ ਸਕਣ। ਵਫ਼ਦ ਵਿੱਚ ਚੰਡੀਗੜ੍ਹ ਜ਼ੋਨ ਮੁਖੀ ਅਜੀਤ ਪ੍ਰਦੇਸੀ, ਇਕਾਈ ਮੁਖੀ ਅਸ਼ੋਕ ਕੁਮਾਰ, ਇਕਾਈ ਦੇ ਸੱਭਿਆਚਾਰਕ ਵਿਭਾਗ ਮੁਖੀ ਹਰਨੇਕ ਚੱਕ ਕਰਮਾਂ, ਮਾਨਸਿਕ ਸਿਹਤ ਵਿਭਾਗ ਮੁਖੀ ਅਮਰ ਨਾਥ ਤੇ ਪਵਨ ਰੱਤੋਂ ਸ਼ਾਮਲ ਸਨ।












