ਨੰਗਲ,29, ਸਤੰਬਰ (ਮਲਾਗਰ ਖਮਾਣੋਂ)
ਸ਼ਹੀਦੇ ਏ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਬੀ. ਬੀ. ਐਮ.ਬੀ ਵਰਕਰ ਯੂਨੀਅਨ ਅਤੇ ਡੇਲੀਵੈਜ ਯੂਨੀਅਨ ਵੱਲੋਂ ਸੀਨੀਅਰ ਮੀਤ ਪ੍ਰਧਾਨ ਮੰਗਤ ਰਾਮ ਦੀ ਪ੍ਰਧਾਨਗੀ ਹੇਠ ਦੇਸ਼ ਮਹਾਂਨਾਇਕ ਸ਼ਹੀਦੇ ਏ ਆਜ਼ਮ ਸ਼ਹੀਦ ਭਗਤ ਸਿੰਘ ਜੀ ਜਨਮ ਦਿਵਸ ਨੂੰ ਸਮਰਪਿਤ ਨੰਗਲ ਵਿਖੇ ਮਿਸਾਲ ਮਾਰਚ ਕੀਤਾ ਅਤੇ ਉਹਨਾਂ ਦੇ ਦੱਸੇ ਮਾਰਗ ਤੇ ਚੱਲਣ ਦਾ ਪ੍ਰਣ ਕੀਤਾ ਗਿਆ ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਸ਼ਹੀਦਾਂ ਦਾ ਸੁਪਨਾ ਸੀ ਕਿ ਸਾਮਰਾਜੀਆਂ ਤੋ ਦੇਸ਼ ਨੂੰ ਪੂਰੀ ਤਰ੍ਹਾਂ ਅਜ਼ਾਦ ਕਰਵਾਉਣਾ ਬਰਾਬਰਤਾ ਦਾ ਸਮਾਜ ਸਿਰਜਣਾ ਜਿਸ ਵਿਚ ਹਰ ਮਨੁੱਖ ਨੂੰ ਬਰਾਬਰ ਸਮਜਿਆ ਜਾਵੇ ਕਿਸੇ ਨਾਲ ਕੋਈ ਭੇਦ ਭਾਵ ਨਾ ਹੋਵੇ ਆਪਣੇ ਦੇਸ਼ ਦੀ ਵਾਗਡੋਰ ਆਪਣੇ ਦੇਸ਼ ਵਾਸੀਆਂ,ਆਮ ਲੋਕਾਂ ਦੇ ਹੱਥਾਂ ਵਿੱਚ ਹੋਵੇ ਉਹ ਆਪਣੇ ਦੇਸ਼ ਵਾਸੀਆਂ ਦੇ ਹੱਕਾ ਵਿਚ ਨੀਤੀਆਂ ਬਣਾਉਣ ਜਿਸ ਵਿੱਚ ਹਰ ਇਕ ਨੂੰ ਰੁਜਗਾਰ, ਸਿੱਖਿਆ ਅਤੇ ਸਿਹਤ ਸਹੂਲਤਾਂ ਮਿਲਣ ਅਤੇ ਜਮਾਤੀ ਵੰਡ ਪ੍ਰਣਾਲੀ ਦੇ ਖਾਤਮੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਪਰ ਅੱਜ ਦੇਸ਼ ਨੂੰ ਆਜ਼ਾਦ ਹੋਇਆਂ 78 ਸਾਲ ਹੋ ਗਏ ਪਰ ਅਜੇ ਤੱਕ ਵੀ ਦੇਸ਼ ਦੇ ਮਹਾਂਨਾਇਕ ਸ਼ਹੀਦੇ ਏ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਦੇਸ਼ ਨਹੀਂ ਬਣ ਸਕਿਆ ਕਿਉਂਕਿ ਇਸ ਅਧੂਰੀ ਅਜ਼ਾਦੀ ਤੋਂ ਬਾਦ ਚਿਹਰੇ ਹੀ ਬਦਲੇ ਹਨ ਨੀਤੀਆਂ ਨਹੀਂ ਬਦਲੀਆਂ ਸਰਕਾਰਾਂ ਦੀਆਂ ਮੜੀਆਂ ਨੀਤੀਆਂ ਕਰਕੇ ਦੇਸ਼ ਵਿੱਚ ਬੇਰੁਜਗਾਰੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਸਾਰੇ ਵਿਭਾਗਾਂ ਅਨੇਕਾਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਭਰਿਆ ਨਹੀ ਜਾ ਰਿਹਾ ਸਗੋਂ ਇਸ ਤੋਂ ਉਲਟ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਜਿਸ ਕਾਰਨ ਨੌਜਵਾਨ ਪੀੜ੍ਹੀ ਨੂੰ ਰੁਜਗਾਰ ਨਹੀ ਮਿਲ ਰਿਹਾ ਰੁਜ਼ਗਾਰ ਨਾ ਮਿਲਣ ਕਾਰਨ ਜੁਵਾ ਪੀੜ੍ਹੀ ਨਸ਼ਿਆ ਦਾ ਸ਼ਿਕਾਰ ਹੋ ਰਹੀ ਹੈ ਇਹ ਸਭ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਸਿੱਟਾ ਹੈ ਜੋਂ ਦੇਸ਼ ਦੀ ਜਨਤਾ ਲੰਬੇ ਸਮੇਂ ਤੋਂ ਬਰਦਾਸਤ ਕਰਦੀ ਆ ਰਹੀ ਹੈ ਲੋਕ ਹੱਕਾ ਦਾ ਘਾਣ ਕੀਤਾ ਜਾ ਰਿਹਾ ਹੈ।
ਯੂਨੀਅਨ ਨੇ ਅੱਜ ਸ਼ਹੀਦੇ ਏ ਆਜਮ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਇਹ ਪ੍ਰਣ ਲਿਆ ਕਿ ਯੂਨੀਅਨ ਸ਼ਹੀਦ ਭਗਤ ਜੀ ਦੇ ਦੱਸੇ ਮਾਰਗ ਤੇ ਚੱਲੇਗੀ ਅਤੇ ਜਬਰ ਜੁਲਮ ਦੇ ਖਿਲਾਫ ਅਵਾਜ ਬੁਲੰਦ ਕਰੇਗੀ।
ਇਸ ਮੌਕੇ ਤੇ ਹਾਜਰ ਸਨ – ਦਿਆਨੰਦ ਜੋਸ਼ੀ, ਸਿਕੰਦਰ ਸਿੰਘ, ਗੁਰਪ੍ਰਸਾਦ,ਹੇਮਰਾਜ, ਬਲਜਿੰਦਰ ਸਿੰਘ,ਰਾਮ ਸੁਮੇਰ, ਰਜਿੰਦਰ ਸਿੰਘ, ਗੁਰਵਿੰਦਰ ਸਿੰਘ,ਨਰੇਸ਼, ਅਜੀਤ, ਗੁਰਚਰਨ ਸਿੰਘ, ਬਿਸਨ ਦਾਸ, ਬਲਦੇਵ ਚੰਦ,
ਡੇਲੀਵੇਜ ਯੂਨੀਅਨ ਤੋਂ ਜੈ ਪਰਕਾਸ਼,ਹੇਮ ਰਾਜ,ਰਾਮ ਪਾਲ, ਨਰਿੰਦਰ ਕੁਮਾਰ,ਰਾਕੇਸ਼ ਰਾਣਾ
ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਪੂਨਮ ਸ਼ਰਮਾ, ਕਾਂਤਾ ਦੇਵੀ,ਅਨੀਤਾ ਜੋਸ਼ੀ,ਸੁਰਿੰਦਰ ਕੌਰ ,ਮਮਤਾ ,ਹਰਬੰਸ ਕੌਰ












