ਪਿੰਡ ਸਮਸ਼ਪੁਰ ਸਿੰਘਾਂ ਦੀ ਜਲ ਸਪਲਾਈ ਸਕੀਮ ਬੰਦ ਹੋਣ ਤਲਵਾਰ ਲਟਕੀ ਮਸਲਾ ਸਕੀਮ ਦੇ ਰਸਤੇ ਸਮੇਤ ਮੇਨ ਤੇ ਹੋਇਆ ਕਬਜ਼ਾ

ਪੰਜਾਬ

ਖਮਾਣੋਂ,30, ਸਤੰਬਰ (ਮਲਾਗਰ ਖਮਾਣੋਂ) ,ਬੋਲੇ ਪਮਜਾਬ ਬਿਊਰੋ;

ਬਲਾਕ ਖਮਾਣੋ ਦੇ ਪਿੰਡ ਸਮਸ਼ਪੁਰ ਸਿੰਘਾਂ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਲੋਕਾਂ ਨੂੰ ਪੀਣ ਯੋਗ ਸਾਫ ਪਾਣੀ ਦੀ ਬੁਨਿਆਦੀ ਸਹੂਲਤ ਦੇਣ ਲਈ ਜਲ ਸਪਲਾਈ ਸਕੀਮ ਦੀ ਉਸਾਰੀ ਕੀਤੀ ਗਈ ਹੈ , ਜਿਸ ਨੂੰ ਲਿਕ ਸੜਕ ਤੋਂ 11 ਫੁੱਟ ਚੌੜਾ ਇਸ ਜਲ ਘਰ ਨੂੰ ਰਸਤਾ ਲੱਗਿਆ ਹੋਇਆ ਸੀ, ਸਬੰਧਤ ਰਸਤੇ ਦੇ ਨਾਲ ਲੱਗਦੇ ਖੇਤ ਮਾਲਕ ਵੱਲੋਂ ਬਿਨਾਂ ਵਿਭਾਗ ਨੂੰ ਸੂਚਿਤ ਕੀਤੀਆਂ ਇਸ ਰਸਤੇ ਨੂੰ ਆਪਣੇ ਖੇਤ ਵਿੱਚ ਮਿਲਾ ਲਿਆ ਗਿਆ ਹੈ। ਇਸ ਸਬੰਧੀ ਵਿਭਾਗ ਦੇ ਇੰਜੀਨੀਅਰ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਮਿਤੀ 26/6 /1996 ਨੂੰ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ 200/ 200 ਦਾ ਪਲਾਟ ਖਸਰਾ ਨੰਬਰ 9/11 ਸਮੇਤ ਲਿੰਕ ਸੜਕ ਤੋਂ 11 ਫੁੱਟ ਚੌੜਾ ਰਸਤੇ ਦਾ ਮਤਾ ਦਿੱਤਾ ਗਿਆ ਸੀ, ਉਸ ਸਮੇਂ 34/35 ਲੱਖ ਨਾਲ ਜਲ ਕਰ ਉਸਾਰਿਆ ਗਿਆ ਸੀ ਇਹਨਾਂ ਦੱਸਿਆ ਕਿ ਰਸਤੇ ਸਬੰਧੀ ਬੀਡੀਪੀਓ ਖਮਾਣੋ ਨੂੰ 18/9/2025 ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਇਹਨਾਂ ਦੱਸਿਆ ਕਿ ਇਸ ਰਸਤੇ ਵਿੱਚ ਛੇ ਇੰਚ ਮੇਨ ਲਾਈਨ ਪਾਈ ਹੋਈ ਹੈ। ਵਿਭਾਗ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਦੇ ਪ੍ਰਧਾਨ ਤਰਲੋਚਨ ਸਿੰਘ ਦੀਦਾਰ ਸਿੰਘ ਢਿੱਲੋ ਨੇ ਦੱਸਿਆ ਕਿ ਸਬੰਧਤ ਖੇਤ ਮਾਲਕ ਵੱਲੋਂ ਪਾਇਪ ਤੋਂ ਮਿੱਟੀ ਚੁੱਕਣ ਕਾਰਨ ਪਾਇਪ ਲਾਈਨ ਨੂੰ ਕਿਸੇ ਸਮੇਂ ਵੀ ਨੁਕਸਾਨ ਪੁੱਜ ਸਕਦਾ ਹੈ ,ਜੇਕਰ ਲਾਈਨ ਨੂੰ ਨੁਕਸਾਨ ਪੁੱਜਦਾ ਹੈ ਤਾਂ ਜਲ ਘਰ ਤੋਂ ਪਿੰਡ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਸਕਦੀ ਹੈ। ਜਿਸ ਨਾਲ ਲੱਖਾਂ ਰੁਪਏ ਦਾ ਉਸਾਰਿਆ ਜਲ ਘਰ ਚਿੱਟਾ ਹਾਥੀ ਹੋ ਜਾਵੇਗਾ, ਪਿੰਡ ਦੇ ਮੌਜੂਦਾ ਸਰਪੰਚ ਨੇ ਦੱਸਿਆ ਕਿ ਪੰਚਾਇਤ ਵੱਲੋਂ ਖੇਤ ਮਾਲਕ ਨੂੰ ਰਸਤਾ ਛੱਡਣ ਲਈ ਬੇਨਤੀ ਕੀਤੀ ਗਈ ਸੀ ਤਾਂ ਖੇਤ ਮਾਲਕ ਦਾ ਕਹਿਣਾ ਹੈ ਕਿ ਮੇਰੀ ਮਾਲਕੀ ਅਧੀਨ ਹੈ ਅਤੇ ਸਾਡੇ ਬਜ਼ੁਰਗਾਂ ਵੱਲੋਂ ਉਸ ਸਮੇਂ ਦੀ ਪੰਚਾਇਤ ਨਾਲ ਮਿਲ ਕੇ ਜਲ ਘਰ ਲੱਗਣ ਕਾਰਨ ਪਾਇਪ ਲਾਈਨ, ਤੇ ਰਸਤੇ ਦੀ ਸਹਿਮਤੀ ਦੇ ਦਿੱਤੀ ਸੀ, ਜੋ ਕਿ ਉਸ ਸਮੇਂ ਗਲਤ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਜੇਕਰ ਵਿਭਾਗ ਦੀ ਪਾਇਪ ਲਾਈਨ ਦਾ ਨੁਕਸਾਨ ਹੁੰਦਾ ਤੇ ਇਸਦੀ ਜਿੰਮੇਵਾਰੀ ਸੰਬੰਧਿਤ ਵਿਭਾਗ ਦੀ ਹੋਵੇਗੀ ।ਇਸ ਸਬੰਧੀ ਬੀਡੀਪੀਓ ਨੇ ਦੱਸਿਆ ਕਿ ਮੇਰੇ ਕੋਲ ਸੰਬੰਧਿਤ ਵਿਭਾਗ ਦਾ ਪੱਤਰ ਮਿਲ ਚੁੱਕਾ ਹੈ ਮੈਂ ਮੌਕਾ ਦੇ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਮੁਲਾਜ਼ਮਾਂ ਦੀ ਜਥੇਬੰਦੀ ਵੱਲੋਂ ਮੁੱਖ ਸਕੱਤਰ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੀ ਜਾਂਚ ਕੀਤੀ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਬਹਾਲ ਰੱਖੀ ਜਾ ਸਕੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।