ਪਟਿਆਲਾ ਅਦਾਲਤ ਵਲੋਂ ਸੈਕਸੂਅਲ ਹਰਾਸਮੈਂਟ ਮਾਮਲੇ ‘ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਖ਼ਿਲਾਫ਼ ਨੋਟਿਸ ਜਾਰੀ

ਪੰਜਾਬ


ਪਟਿਆਲਾ, 2 ਅਕਤੂਬਰ,ਬੋਲੇ ਪੰਜਾਬ ਬਿਊਰੋ;
ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਮਚਾਉਂਦੇ ਹੋਏ ਪਟਿਆਲਾ ਅਦਾਲਤ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਕਈ ਹੋਰ ਨੇਤਾਵਾਂ ਖ਼ਿਲਾਫ਼ ਸੈਕਸੂਅਲ ਹਰਾਸਮੈਂਟ ਮਾਮਲੇ ਵਿੱਚ ਨੋਟਿਸ ਜਾਰੀ ਕੀਤੇ ਹਨ। ਇਹ ਨੋਟਿਸ ਪਾਰਟੀ ਦੀ ਸਾਬਕਾ ਮਹਿਲਾ ਜ਼ਿਲ੍ਹਾ ਪ੍ਰਧਾਨ ਸ਼ਵੇਤਾ ਜਿੰਦਲ ਦੀ ਸ਼ਿਕਾਇਤ ‘ਤੇ ਜਾਰੀ ਹੋਏ ਹਨ।
ਅਦਾਲਤ ਨੇ ਸਪੱਸ਼ਟ ਕੀਤਾ ਕਿ ਇਹ ਨੋਟਿਸ ਸਿਰਫ਼ ਜਾਣਕਾਰੀ ਲਈ ਹਨ, ਇਨ੍ਹਾਂ ਨੂੰ ਸੰਮਨ ਹੀ ਮੰਨਿਆ ਜਾਵੇਗਾ। ਮੁਲਜ਼ਮ ਚਾਹੇ ਤਾਂ ਖ਼ੁਦ ਪੇਸ਼ ਹੋ ਸਕਦੇ ਹਨ ਜਾਂ ਆਪਣੇ ਵਕੀਲ ਰਾਹੀਂ। ਅਗਲੀ ਸੁਣਵਾਈ 23 ਅਕਤੂਬਰ 2025 ਨੂੰ ਹੋਵੇਗੀ।
ਸ਼ਿਕਾਇਤਕਰਤਾ ਵੱਲੋਂ ਵਕੀਲ ਨਵਦੀਪ ਕੌਰ ਵਰਮਾ ਰਾਹੀਂ BNSS 2023 ਦੀਆਂ ਕਈ ਗੰਭੀਰ ਧਾਰਾਵਾਂ ਦੇ ਤਹਿਤ ਸ਼ਿਕਾਇਤ ਦਾਇਰ ਕੀਤੀ ਗਈ ਹੈ। ਇਨ੍ਹਾਂ ਵਿੱਚ ਧਾਰਾਵਾਂ 114, 115(2), 56, 61, 74, 75, 76, 78, 79, 351, 356, ਅਤੇ 3(5) ਸ਼ਾਮਲ ਹਨ।
ਮੁਲਜ਼ਮਾਂ ਦੀ ਲਿਸਟ ਵਿੱਚ ਡਾ. ਬਲਬੀਰ ਸਿੰਘ, ਉਨ੍ਹਾਂ ਦੇ ਪੁੱਤਰ ਰਾਹੁਲ ਸੈਣੀ, ਜਸਬੀਰ ਸਿੰਘ ਗਾਂਧੀ, ਗੁਰਕਿਰਪਾਲ ਸਿੰਘ ਐਮਸੀ, ਗੁਰਪ੍ਰੀਤ ਸਿੰਘ ਅਤੇ ਆਮ ਆਦਮੀ ਪਾਰਟੀ ਦਾ ਨਾਂਅ ਦਰਜ ਹੈ।
ਖ਼ਾਸ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਹੀ AAP ਨੇ ਸ਼ਵੇਤਾ ਜਿੰਦਲ ਨੂੰ ਸਾਰੇ ਅਹੁਦਿਆਂ ਤੋਂ ਸਸਪੈਂਡ ਕੀਤਾ ਸੀ। ਕਾਰਨ ਸੀ, ਮੋਬਾਈਲ ਡਾਟਾ ਡਿਲੀਟ ਮਾਮਲੇ ‘ਤੇ ਥਾਣਾ ਤ੍ਰਿਪੜੀ ਦੇ ਸਾਹਮਣੇ ਉਨ੍ਹਾਂ ਵੱਲੋਂ ਪੁਲਿਸ ਖ਼ਿਲਾਫ਼ ਧਰਨਾ ਅਤੇ ਗੰਭੀਰ ਇਲਜ਼ਾਮ। ਪਾਰਟੀ ਨੇ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਿਆ ਸੀ ਪਰ ਸੰਤੁਸ਼ਟੀ ਨਾ ਹੋਣ ‘ਤੇ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।