ਵਾਟਰ ਸਪਲਾਈ ਸਕੀਮ ਨਾਨੋਵਾਲ ਤੋਂ ਚੋਰੀ ਹੋਇਆ ਸਮਾਨ ਤੇ ਬਿਜਲੀ ਦੀ ਕੇਵਲ

ਪੰਜਾਬ

ਫਤਿਹਗੜ੍ਹ ਸਾਹਿਬ,3, ਅਕਤੂਬਰ ,(ਮਲਾਗਰ ਖਮਾਣੋਂ)

ਬਲਾਕ ਖਮਾਣੋ ਦੇ ਪਿੰਡ ਨਾਨੋਵਾਲ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਲੋਕਾਂ ਨੂੰ ਪੀਣ ਯੋਗ ਪਾਣੀ ਦੇਣ ਹਿੱਤ ਵਾਟਰ ਵਰਕਸ ਉਸਾਰਿਆਂ ਗਿਆ ਸੀ ,ਬੀਤੀ ਰਾਤ ਇਸ ਜਲ ਸਪਲਾਈ ਸਕੀਮ ਤੇ ਚੋਰਾਂ ਵੱਲੋਂ ਚੋਰੀ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਇਸ ਮੌਕੇ ਸਕੀਮ ਤੇ ਡਿਊਟੀ ਕਰਦੇ ਠੇਕਾ ਆਧਾਰ ਮੁਲਾਜ਼ਮ ਗੁਰਪਾਲ ਸਿੰਘ ਨੇ ਦੱਸਿਆਂ ਕਿ ਜਦੋਂ ਮੈਂ ਸਵੇਰ ਦੀ ਸਪਲਾਈ ਦੇਣ ਲਈ ਵਾਟਰ ਵਰਕਸ ਵਿਖੇ ਗਿਆ ਤਾਂ ਵਾਟਰ ਵਰਕਸ ਤੇ ਲੱਗੇ ਜਿੰਦੇ ਟੁੱਟੇ ਹੋਏ ਸਨ ਅਤੇ ਸਮਾਨ ਇਧਰ ਉਧਰ ਖਿਲਰਿਆ ਪਿਆ ਸੀ, ਇਹਨਾਂ ਨੂੰ ਦੱਸਿਆ ਕਿ ਚੋਰਾਂ ਵੱਲੋਂ, ਬੋਰ ਦਾ ਵੱਡਾ ਟੱਕਣ ,ਪੈਨਲ ਤੋਂ ਮੋਟਰ ਤੱਕ ਜਾਂਦੀ ਬਿਜਲੀ ਦੀ ਕੇਵਲ, ਪੈਨਲ ਵਿੱਚ ਮੇਨ ਸਵਿੱਚ, ਰਿਪੇਅਰ ਹਿੱਤ ਲਈ ਲੋੜੀਂਦਾ ਸਮਾਨ, ਕਲੋਰੀਨ ਮੋਟਰ ਆਦਿ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਵਿਭਾਗ ਦੇ ਉਪ ਪੰਡਲ ਇੰਜੀਨੀਅਰ ਗਗਨਦੀਪ ਸਿੰਘ ਵਿਰਕ ਵੱਲੋਂ ਇਸ ਚੋਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਕਿ ਸਬੰਧਤ ਠੇਕਾ ਮੁਲਾਜ਼ਮ ਵੱਲੋਂ ਵਿਭਾਗ ਨੂੰ ਲਿਖਤੀ ਰਿਪੋਰਟ ਕੀਤੀ ਗਈ ਹੈ ਅਤੇ ਇਸ ਸਬੰਧੀ ਥਾਣਾ ਖਮਾਣੋ ਨੂੰ ਸੂਚਿਤ ਕੀਤਾ ਜਾਵੇਗਾ, ਅਤੇ ਛੇਤੀ ਹੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਬਹਾਲ ਕਰਵਾਈ ਜਾਵੇਗੀ, ਇਸ ਸਬੰਧੀ ਖਮਾਣੋਂ ਥਾਣੇ ਦੇ ਐਸਐਚ ਓ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਥਾਣੇ ਨਹੀਂ ਆਈ ਜਦੋਂ ਇਸ ਦੀ ਸ਼ਿਕਾਇਤ ਆਉਂਦੀ ਹੈ ਤਾਂ ਪੁਲਿਸ ਦੀ ਗਸ਼ਤ ਨੂੰ ਹੋਰ ਵਧਾ ਦਿੱਤਾ ਜਾਵੇਗਾ ਅਤੇ ਸਬੰਧੀ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ, ਇਸ ਸਬੰਧੀ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਲੋਕਾਂ ਨੂੰ ਸੁਚੇਤ ਕਰਨ ਹਿੱਤ ਗੁਰਦੁਆਰੇ ਸਾਹਿਬ ਤੋਂ ਅਲਾਉਸਮੈਂਟ ਕਰਾ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ। ਇਹਨਾਂ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਹੋ ਸਕੇ, ਅਤੇ ਲੋਕਾਂ ਬੇਖੌਫ ਹੋ ਜ਼ਿੰਦਗੀ ਜਿਓ ਸਕਣ ।
ਫੋਟੋ ਕੈਪਸ਼ਨ, ਉਸ ਵਾਟਰ ਵਰਕਸ ਦਾ ਦ੍ਰਿਸ਼ ਜਿਸ ਤੋਂ ਚੋਰਾਂ ਨੇ ਸਮਾਨ ਚੋਰੀ ਕੀਤਾ ਹੈ ਅਤੇ ਖਿਲਰਿਆ  ਪਿਆ ਸਮਾਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।