ਓਟਾਵਾ , 5 ਅਕਤੂਬਰ,ਬੋਲੇ ਪੰਜਾਬ ਬਿਊਰੋ;
ਕੈਨੇਡਾ ’ਚ ਪੰਜਾਬੀ ਕਮਿਊਨਿਟੀ ਨਾਲ ਜੁੜੀ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਹਾਈਵੇ 401 ’ਤੇ ਹੋਏ ਭਿਆਨਕ ਹਾਦਸੇ ’ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (29) ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਓਸ਼ਾਵਾ ਨੇੜੇ ਤਿੰਨ ਟਰੱਕਾਂ ਦੀ ਜਬਰਦਸਤ ਟੱਕਰ ਹੋਈ, ਜਿਸ ’ਚ ਗੁਰਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਗੁਰਪ੍ਰੀਤ ਸਿੰਘ ਬੀਤੇ ਸਾਲ ਹੀ ਆਪਣੇ ਪਰਿਵਾਰ ਸਮੇਤ ਕੈਨੇਡਾ ਗਿਆ ਸੀ ਅਤੇ ਟਰੱਕ ਡਰਾਈਵਰ ਦੇ ਤੌਰ ’ਤੇ ਕੰਮ ਕਰ ਰਿਹਾ ਸੀ। ਹਾਦਸੇ ਤੋਂ ਬਾਅਦ ਹਾਈਵੇ ਨੂੰ ਕਈ ਘੰਟਿਆਂ ਲਈ ਬੰਦ ਰੱਖਣਾ ਪਿਆ। ਪੁਲਿਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।ਗੁਰਪ੍ਰੀਤ ਸਿੰਘ ਦੋ ਸਾਲ ਦੀ ਧੀ ਦਾ ਪਿਤਾ ਸੀ।















