ਪੰਜਾਬੀ ਵਿਅਕਤੀ ਦੀ ਵਿਦੇਸ਼ ਵਿੱਚ ਮੌਤ

ਪੰਜਾਬ


ਕੋਟਕਪੂਰਾ, 9 ਅਕਤੂਬਰ,ਬੋਲੇ ਪੰਜਾਬ ਬਿਊਰੋ;
ਕੋਟਕਪੂਰਾ ਨਜ਼ਦੀਕੀ ਪਿੰਡ ਔਲਖ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਏਕਨੂਰ ਕਲੱਬ ਦੇ ਪ੍ਰਧਾਨ ਬਾਜ ਸਿੰਘ ਔਲਖ ਦੇ ਚਾਚਾ ਬਲਵੰਤ ਸਿੰਘ ਔਲਖ ਦੀ ਮਨੀਲਾ (ਫਿਲੀਪੀਨਜ਼) ਵਿੱਚ ਅਚਾਨਕ ਮੌਤ ਹੋ ਗਈ। ਇਸ ਖ਼ਬਰ ਨਾਲ ਪਿੰਡ ਵਿੱਚ ਗਮ ਦਾ ਮਾਹੌਲ ਪੈਦਾ ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ, ਬਲਵੰਤ ਸਿੰਘ ਔਲਖ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਇਲਾਜ ਦੌਰਾਨ ਹੀ ਉਹ ਸੰਸਾਰ ਛੱਡ ਗਏ। ਪਿੰਡ ਵਾਸੀਆਂ ਦੱਸਿਆ ਕਿ ਉਹ ਜਦ ਵੀ ਮਨੀਲਾ ਤੋਂ ਪੰਜਾਬ ਆਪਣੇ ਪਿੰਡ ਆਉਂਦੇ ਸਨ, ਤਾਂ ਹਰ ਕਿਸੇ ਨਾਲ ਪਿਆਰ ਤੇ ਸਤਿਕਾਰ ਨਾਲ ਮਿਲਣਾ ਉਹਨਾਂ ਦੇ ਸੁਭਾਅ ਦੀ ਵਿਸ਼ੇਸ਼ਤਾ ਸੀ। ਉਹ ਆਪਣੇ ਨਿੱਘੇ ਤੇ ਮਿਲਣਸਾਰ ਸੁਭਾਅ ਕਾਰਨ ਹਰ ਦਿਲ ’ਚ ਵੱਸਦੇ ਸਨ।
ਬਲਵੰਤ ਸਿੰਘ ਔਲਖ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚਿਆਂ ਨੂੰ ਛੱਡ ਗਏ ਹਨ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਪਰਿਵਾਰ ਹੀ ਨਹੀਂ, ਸਾਰਾ ਪਿੰਡ ਔਲਖ ਸ਼ੋਕ ਵਿੱਚ ਡੁੱਬਿਆ ਹੋਇਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।