ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀਆਂ ਚੋਣਾਂ ਦਾ ਸਡਿਉਲ ਨਵੰਬਰ ਵਿੱਚ ਜਾਰੀ ਕੀਤਾ ਜਾਵੇਗਾ(ਪ੍ਰਧਾਨਸੰਜੀਵਕੁਮਾਰ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ)
*ਰੋਕੇ ਹੋਏ ਪੇਂਡੂ ਭੱਤਾ,ਅਤੇ ਡੀ ਏ ਦੀਆਂ ਕਿਸਤਾਂ ਜਾਰੀ ਕੀਤੀਆ ਜਾਣ
ਮੋਹਾਲੀ 13 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਅੱਜ, ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ, ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਜ਼ਿਲ੍ਹਿਆਂ ਦੇ ਪ੍ਰਧਾਨਾ, ਜਨਰਲ ਸਕੱਤਰਾ ਤੇ ਵਿਸ਼ੇਸ਼ ਤੌਰ ਤੇ ਜਨਰਲ ਸਕੱਤਰ ਗਜਟਿਡ ਐਜੂਕੇਸ਼ਨਲ ਸਕੂਲ ਸਰਵਿਸਿਜ਼ ਐਸੋਸੀਏਸ਼ਨ ਜਲੰਧਰ ਸੁਖਦੇਵ ਲਾਲ ਬੱਬਰ ਨੇ ਭਾਗ ਲਿਆ|ਇਸ ਮੀਟਿੰਗ ਵਿੱਚ ਲੈਕਚਰਾਰ ਕਾਡਰ ਨਾਲ਼ ਸੰਬੰਧਿਤ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ|ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ, ਪੰਜਾਬ ਦੀਆਂ ਆਮ ਚੋਣਾਂ ਦੇ ਮੁੱਦੇ ਨੂੰ ਗੰਭੀਰਤਾ ਨਾਲ਼ ਵਿਚਾਰਿਆ ਗਿਆ ਹਾਜਰ ਸਾਥੀਆਂ ਨੇ ਅਗਾਮੀ ਕੁਝ ਮਹੀਨਿਆਂ ਵਿੱਚ ਕਰਵਾਉਣ ਲਈ ਹਾਮੀ ਭਰੀ| ਉਹਨਾਂ ਕਿਹਾ ਕਿ ਉਹ ਆਪ ਬਤੌਰ ਲੈਕਚਰਾਰ ਸੇਵਾ ਮੁਕਤ ਹੋ ਚੁੱਕੇ ਹਨ, ਅਜਿਹੇ ਵਿੱਚ ਨਵੀਂ ਟੀਮ ਨੂੰ ਵਾਗ-ਡੋਰ ਸੰਭਾਲਣਾ ਚਾਹੁੰਦੇ ਹਨ | ਉਹਨਾਂ ਇਹ ਮਹਿਸੂਸਦਿਆਂ ਕਿਹਾ ਕਿ ਯੂਨੀਅਨ ਦੇ ਸੰਵਿਧਾਨ ਅਨੁਸਾਰ ਇਹ ਚੋਣਾਂ ਬਹੁਤ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸਨ ਪਰ ਕੁਝ ਨਾ ਟਾਲਣਯੋਗ ਹਲਾਤਾਂ ਦੇ ਕਾਰਨ ਦੇਰੀ ਹੋਈ ਹੈ|
2021 ਤੋਂ ਹੁਣ ਤੱਕ ਬਹੁਤ ਸਾਰੇ ਲੈਕਚਰਾਰ ਸੇਵਾ ਮੁਕਤ ਹੋ ਚੁੱਕੇ ਹਨ, ਬਹੁਤ ਸਾਰੇ ਤਰੱਕੀਆਂ ਲੈ ਕੇ ਪ੍ਰਿੰਸੀਪਲ ਬਣ ਗਏ ਹਨ ਅਤੇ ਇਸ ਦੇ ਨਾਲ਼ ਹੀ ਬਹੁਤ ਸਾਰੇ ਲੈਕਚਰਾਰ ਮਾਸਟਰ ਕਾਡਰ ਤੋਂ ਤਰੱਕੀਆਂ ਰਾਹੀਂ ਕਾਡਰ ਵਿੱਚ ਸ਼ਾਮਲ ਹੋਏ ਹਨ ਜਿਨ੍ਹਾਂ ਨੂੰ ਪ੍ਰਤਿਨਿਧਤਾ ਦੇਣਾ ਯੂਨੀਅਨ ਦਾ ਫਰਜ਼ ਹੈ ਅਤੇ ਇਹ ਉਹਨਾਂ ਨਵੇਂ ਸ਼ਾਮਲ ਹੋਏ ਸਾਥੀਆਂ ਦਾ ਅਧਿਕਾਰ ਵੀ ਹੈ| ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਵੰਬਰ ਵਿੱਚ ਚੋਣਾਂ ਦਾ ਸ਼ਡਿਊਲ ਜਾਰੀ ਕੀਤਾ ਜਾਵੇਗਾ ਅਤੇ ਫਰਵਰੀ ਤੱਕ ਚੋਣਾਂ ਦੀ ਸਮੁੱਚੀ ਲੋਕਤੰਤਰਿਕ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ, ਜਿਸ ਵਿੱਚ ਮੈਂਬਰਸ਼ਿਪ, ਬਲਾਕ ਪੱਧਰੀ ਚੋਣਾਂ, ਜ਼ਿਲ੍ਹਾ ਪੱਧਰੀ ਚੋਣਾਂ ਅਤੇ ਸਟੇਟ ਕਮੇਟੀ ਦਾ ਗਠਨ ਸ਼ਾਮਲ ਹੋਵੇਗਾ ,ਮੀਟਿੰਗ ਵਿੱਚ ਹਾਜ਼ਰ ਸਾਥੀਆਂ ਵੱਲੋਂ ਨਵੰਬਰ ਵਿੱਚ ਚੋਣਾਂ ਦਾ ਸਡਿਉਲ ਜਾਰੀ ਕਰਨ ਨੂੰ ਸੰਮਤੀ ਨਾਲ਼ ਮੰਨ ਲਿਆ ਗਿਆ|
ਉਹਨਾਂ ਆਸ ਪ੍ਰਗਟ ਕੀਤੀ ਕਿ ਸਮੁੱਚਾ ਲੈਕਚਰਾਰ ਵਰਗ ਇਹਨਾਂ ਚੋਣਾਂ ਵਿੱਚ ਵੱਧ ਚੜ੍ਹ ਕੇ ਭਾਗ ਲਵੇਗਾ ਅਤੇ ਨਵੇਂ ਜੁਝਾਰੂ ਸਾਥੀਆਂ ਦੀ ਚੋਣ ਕੇਡਰ ਦੀ ਬੇਹਤਰੀ ਲਈ ਕਰੇਗਾ|
ਸੂਬਾ ਸਕੱਤਰ ਜਨਰਲ ਰਵਿੰਦਰਪਾਲ ਸਿੰਘ ਅਤੇ ਸ ਬਹਾਦਰ ਸਿੰਘ , ਜਿਲਾ ਪਟਿਆਲਾ ਦੇ ਪ੍ਰਧਾਨ ਸ੍ਰੀ ਅਮਰਜੀਤ ਸਿੰਘ ਵਾਲੀਆਂ ਅਤੇ ਜਿਲਾ ਰੋਪੜ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਪ੍ਰਿੰਸੀਪਲ ਦੀਆਂ 1000 ਅਸਾਮੀਆਂ ਖ਼ਾਲੀ ਹਨ ਜਿਨ੍ਹਾਂ ਵਿੱਚੋਂ ਲੈਕਚਰਾਰ ਕੋਟੇ ਦੀਆਂ 700 ਅਸਾਮੀਆਂ ਤੇ ਤੁਰੰਤ ਤਰੱਕੀਆਂ ਸਕੂਲ ਪ੍ਰਬੰਧ ਅਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਤਰੱਕੀਆਂ ਜਲਦੀ ਤੋਂ ਜਲਦੀ ਕੀਤੀਆਂ ਜਾਣ|
ਸੰਗਰੂਰ ਦੇ ਪ੍ਰਧਾਨ ਸ ਜਸਪਾਲ ਸਿੰਘ ਵਾਲੀਆ ਅਤੇ ਸ ਬਲਜੀਤ ਸਿੰਘ ਨੇ ਦੱਸਿਆ ਕਿ ਲੈਕਚਰਾਰਾ ਦੀ 2025 ਵਿੱਚ ਬਣਾਈ ਸੀਨੀਅਰਤਾ ਸੂਚੀ ਤਰੁੱਟੀਆਂ ਭਰਪੂਰ ਹੈ ਅਤੇ ਇਸ ਵਿੱਚ ਨਿਯਮਾਂ ਦੀ ਇਕਸਰਤਾ ਵੀ ਨਹੀਂ ਹੈ ਅਤੇ ਅਪਣੇ ਚਹੇਤਿਆ ਨੂੰ ਲਾਭ ਪਹੁੰਚਾਉਣ ਲਈ ਨਿਯਮਾਂ ਵਿੱਚ ਲੋੜ ਅਨੁਸਾਰ ਤਬਦੀਲੀ ਦੀ ਬਜਾਏ ਸੀਨੀਆਰਤਾ ਸੂਚੀ ਨੂੰ ਮਾਨਯੋਗ ਕੋਰਟ ਦੇ ਫੈਸਲਿਆ, ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਵਿਭਾਗ ਦੇ ਨਿਯਮਾਂ ਦੇ ਸਨਮੁੱਖ ਰੀਵਿਓ ਕਰਕੇ ਹੀ ਫਾਈਨਲ ਸੀਨੀਅਰਤਾ ਸੂਚੀ ਜਾਰੀ ਕੀਤੀ ਜਾਵੇ|
ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਅਤੇ ਸੂਬਾ ਖਜਾਨਚੀ ਸ੍ਰੀ ਰਾਮਵੀਰ ਨੇ ਕਿਹਾ ਕਿ
ਪੰਜਾਬ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਹਨ ਉਹ ਬਹਾਲ ਕੀਤੇ ਜਾਣ, ਡੀ. ਏ. ਨੂੰ ਸੈਂਟਰ ਸਰਕਾਰ ਦੀ ਡੀ ਏ ਪ੍ਰਣਾਲੀ ਨਾਲ਼ ਪਹਿਲਾਂ ਦੀ ਤਰ੍ਹਾਂ ਜੋੜਿਆ ਜਾਵੇ, ਜੁਲਾਈ 2020 ਤੋਂ ਬਾਅਦ ਭਰਤੀ ਹੋਣ ਵਾਲੇ ਲੈਕਚਰਾਰਾਂ ਤੇ ਗ਼ੈਰ ਵਾਜਬ ਢੰਗ ਨਾਲ਼ ਸੱਤਵਾ ਪੇ ਕਮਿਸ਼ਨ ਲਗਾਇਆ ਗਿਆ ਹੈ ਉਹਨਾਂ ਨੂੰ ਵੀ ਛੇਵੇਂ ਤਨਖਾਹ ਕਮਿਸ਼ਨ ਦੇ ਘੇਰੇ ਵਿੱਚ ਲਿਆਉਣਾ ਚਾਹੀਦਾ ਹੈ ।ਅਤੇ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਜਾਰੀ ਕੀਤੇ ਜਾਣ।
ਇਸ ਮੌਕੇ ਤੇ ਪਰਮਿੰਦਰ ਕੁਮਾਰ ਬਬਲੀ,ਵਿਕਾਸ ਭਾਂਬੀ, ਭੁਪਿੰਦਰ ਸਿੰਘ ਭੱਟੀ ਅਤੇ ਹੋਰ ਆਗੂ ਸਹਿਬਾਨ ਹਾਜ਼ਰ ਸਨ।












