ਤਲਵਾੜਾ, 14 ਅਕਤੂਬਰ,ਬੋਲੇ ਪੰਜਾਬ ਬਿਊਰੋ;
ਇੱਕ ਔਰਤ ਦੇ ਨਹਿਰ ਵਿੱਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਰੇਦੀ ਦੇ ਸੁਭਾਸ਼ ਚੰਦਰ ਦੀ ਪਤਨੀ ਸੰਯੋਗਿਤਾ ਦੇਵੀ ਆਪਣੇ ਭਤੀਜੇ ਨਾਲ ਨਹਿਰ ਦੇ ਕੰਢੇ ਜਾ ਰਹੀ ਸੀ ਕਿ ਅਚਾਨਕ ਨਹਿਰ ਵਿੱਚ ਡਿੱਗ ਪਈ। ਉਸਦਾ ਭਤੀਜਾ ਸੋਨੂੰ, ਜੋ ਉਸਦੇ ਪਿੱਛੇ ਬੈਠਾ ਸੀ, ਬਚ ਗਿਆ, ਪਰ ਸੰਯੋਗਿਤਾ ਦੇਵੀ ਨਹਿਰ ਦੇ ਵਿਚ ਡਿੱਗ ਗਈ ਅਤੇ ਸਾਈਫਨ ਵਿੱਚ ਫਸ ਗਈ।
ਖ਼ਬਰ ਲਿਖੇ ਜਾਣ ਤੱਕ ਉਸਨੂੰ ਬਾਹਰ ਨਹੀਂ ਕੱਢਿਆ ਗਿਆ ਸੀ। ਇਸ ਹਾਦਸੇ ‘ਤੇ ਗੁੱਸਾ ਪ੍ਰਗਟ ਕਰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਨਹਿਰ ਦੇ ਕੰਢੇ ਰੇਲਿੰਗ ਹੁੰਦੀ ਤਾਂ ਸ਼ਾਇਦ ਇਹ ਹਾਦਸਾ ਨਾ ਹੁੰਦਾ।












