ਮੋਹਾਲੀ 14 ਅਕਤੂਬਰ ,ਬੋਲੇ ਪੰਜਾਬ ਬਿਊਰੋ:
ਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ 110 ਦੇ ਆਗੂਆਂ ਰਾਜਵਿੰਦਰ ਸਿੰਘ ਸਰਾਓ, ਜਸਵੀਰ ਸਿੰਘ ਗੜਾਂਗ, ਐੱਮ.ਐੱਲ. ਸ਼ਰਮਾ, ਹਰਮਿੰਦਰ ਸਿੰਘ ਸੋਹੀ, ਮਾਸਟਰ ਗੁਰਮੱੁਖ ਸਿੰਘ, ਸੰਜੇਵੀਰ, ਮੋਹਿਤ ਮਦਾਨ, ਅਮਰਜੀਤ ਸਿੰਘ ਸੇਂਖੋਂ ਨੇ ਸਾਂਝੇ ਤੌਰ ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਰੈਜੀਡੈਂਸ ਵੈਲਫੇਅਰ ਸੋਸਾਇਟੀ ਨੇ ਗਮਾਡਾ/ਪੁੱਡਾ ਦੇ ਉੱਚ ਅਧਿਕਾਰੀਆਂ ਦੇ ਸਾਲ 2022 ਵਿੱਚ ਲਿਖਤੀ ਤੌਰ ਤੇ ਧਿਆਨ ਵਿੱਚ ਲਿਆਂਦਾ ਸੀ ਕਿ ਤੁਹਾਡੇ ਕੁੱਝ ਕਰਮਚਾਰੀਆਂ ਵੱਲੋਂ ਟੀ.ਡੀ.ਆਈ ਬਿਲਡਰ ਨੂੰ ਸਾਲ 2015 ਵਿੱਚ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਨ ਵੇਲੇ ਸਬੰਧਿਤ ਨਕਸ਼ੇ ਵਿੱਚ ਜਾਅਲਸ਼ਾਜੀ ਕੀਤੀ ਗਈ ਹੈ। ਪਰ ਏਨਾ ਲੰਮਾ ਸਮਾਂ ਬੀਤ ਜਾਣ ਤੇ ਵੀ ਇਸ ਸਬੰਧੀ ਕੋਈ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਗਈ। ਆਗੂਆਂ ਨੇ ਇਹ ਵੀ ਦੱਸਿਆ ਕਿ ਗਮਾਡਾ ਵੱਲੋਂ ਜੋ ਪਾਰਸ਼ੀਅਲ ਕੰਪਲੀਸ਼ਨ ਟੀ.ਡੀ.ਆਈ ਬਿਲਡਰ ਨੂੰ ਜਾਰੀ ਕੀਤਾ ਗਿਆ ਹੈ। ਉਸ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਵਿਰੱੁਧ ਸਾਲ 2019 ਵਿੱਚ ਇਤਰਾਜ਼ ਕੀਤੇ ਗਏ ਸਨ। ਜਿਸ ਦੀ ਜਾਂਚ ਅਜੇ ਵੀ ਜਾਰੀ ਹੈ। ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਨ ਸਮੇਂ ਜ਼ਮੀਨੀ ਸਥਿਤੀ ਨੂੰ ਅੱਖੋ-ਪਰੋਖੇ ਕਰਕੇ ਬਹੁਤ ਸਾਰੇ ਗਲਤ ਤੱਥ ਪੇਸ਼ ਕੀਤੇ ਗਏ ਸਨ। ਜਿਸ ਵਿੱਚ ਨਕਸ਼ੇ ਸਬੰਧੀ ਜਾਅਲਸ਼ਾਜੀ ਵਾਲੀ ਮੱਦ ਵੀ ਸ਼ਾਮਿਲ ਸੀ। ਪਰ ਹੁਣ ਕੁੱਝ ਸਮਾਂ ਪਹਿਲਾਂ ਸੋਸਾਇਟੀ ਦੇ ਧਿਆਨ ਵਿੱਚ ਆਇਆਂ ਹੈ ਕਿ ਗਮਾਡਾ ਦੇ ਕਰਮਚਾਰੀਆਂ ਨੇ ਆਪਣੇ ਵਿਰੁੱਧ ਕਾਰਵਾਈ ਦੇ ਡਰ ਤੋਂ ਇਸ ਕੇਸ ਨਾਲ ਸਬੰਧਿਤ ਮੁੱਖ ਮਿਸਲ ਹੀ ਰਿਕਾਰਡ ਵਿੱਚੋਂ ਗਾਇਬ ਕਰ ਦਿੱਤੀ ਗਈ ਹੈ। ਫਾਇਲ ਗੁੰਮ ਹੋਣ ਦੀ ਪੁਸ਼ਟੀ ਗਮਾਡਾ ਨੇ ਆਪਣੇ ਮੀਮੋ ਨੰ: ਗਮਾਡਾ/ਡੀ.ਟੀ.ਪੀ/ਅ-2/22857 ਰਾਹੀ ਮਿਤੀ 4/8/25 ਨੂੰ ਸੀਨੀਅਰ ਪੁਲਿਸ ਕਪਤਾਨ ਐੱਸ.ਏ.ਐੱਸ ਨਗਰ ਨੂੰ ਪੱਤਰ ਲਿੱਖ ਕੇ ਕਰ ਦਿੱਤੀ ਹੈ।ਪਰ ਦੋ ਮਹੀਨੇ ਦਾ ਸਮਾ ਬੀਤ ਜਾਣ ਤੇ ਪੁਲਿਸ ਵੱਲੌ ਵੀ ਕੋਈ ਵਿਭਾਗੀ ਅਮਲ ਵਿੱਚ ਨਹੀ ਲਿਆਂਦੀ ਗਈ ਅਤੇ ਕਰਮਚਾਰੀਆ ਅਤੇ ਅਧਿਕਾਰੀਆ ਵਿਰੁੱਧ ਕੋਈ ਵੀ ਵਿਭਾਗੀ ਕਾਰਵਾਈ ਨਹੀ ਕੀਤੀ ਗਈ।ਇੱਥੇ ਇਹ ਵੀ ਦੱਸਣਯੋਗ ਹੈ ਕਿ ਗਮਾਡਾ ਦੇ ਅਧਿਕਾਰੀ ਫਾਇਲ ਗੁੰਮ ਹੋਣ ਦੇ ਬਾਵਜੂਦ ਵੀ ਰੈਜੀਡੈਂਸ ਵੈਲਫੇਅਰ ਸੋਸਾਇਟੀ ਤੌ ਨਿਜੀ ਪੇਸ਼ ਹੋ ਕੇ ਸੁਣਵਾਈ ਵੀ ਕਰਦੇ ਰਹੇ, ਇਸ ਲਈ ਫਾਇਲ ਗੁੰਮ ਹੋਣ ਤੇ ਪਰਦਾ ਪਾਊਣ ਵਾਲੇ ਕਰਮਚਾਰੀਆ ਤੇ ਵੀ ਕਾਰਵਾਈ ਹੋਣੀ ਬਣਦੀ ਹੈ।
ਆਗੂਆਂ ਨੂੰ ਸ਼ੰਕਾ ਹੈ ਕਿ ਇਸ ਬਿਲਡਰ ਨਾਲ ਸਬੰਧਿਤ ਹੋਰ ਫਾਈਲਾਂ ਵੀ ਗਾਇਬ ਹੋ ਸਕਦੀਆਂ ਹਨ।
ਆਗੂਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਮੁੱਖ ਸਕੱਤਰ ਪੰਜਾਬ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਜਾਅਲਸ਼ਾਜੀ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਅਤੇ ਮੁੱਖ ਮਿਸਲ ਗਾਇਬ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਵਿਰੁੱਧ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਥੋਂ ਦੇ ਵਸਨੀਕਾਂ ਨੂੰ ਇਨਸਾਫ ਮਿਲ ਸਕੇ।












