ਅਜੀਤ ਪ੍ਰਦੇਸੀ ਨੂੰ ਪ੍ਰਧਾਨ , ਮਨਮੋਹਨ ਸਿੰਘ ਨੂੰ ਜਨਰਲ ਸਕੱਤਰ ਚੁਣਿਆ ਗਿਆ
ਰੋਪੜ,14, ਅਕਤੂਬਰ (ਮਲਾਗਰ ਖਮਾਣੋਂ);
ਦੀ ਪੰਜਾਬ ਇੰਪਰੂਵਮੈਂਟ ਟਰੱਸਟ ਪੈਨਸ਼ਨਰਜ਼ ਐਸੋਸੀਏਸ਼ਨ ਬ੍ਰਾਂਚ ਰੋਪੜ ਦੀ ਮੀਟਿੰਗ ਗਿਆਨੀ ਜ਼ੈਲ ਸਿੰਘ ਨਗਰ ਦੇ ਮੇਨ ਪਾਰਕ ਵਿੱਚ ਅਜੀਤ ਪ੍ਰਦੇਸੀ ਦੀ ਰਹਿਨੁਮਾਈ ਹੇਠ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪਾਲ ਨੇ ਦੱਸਿਆ ਕਿ
ਮੀਟਿੰਗ ਵਿੱਚ ਸਰਬਸੰਮਤੀ ਨਾਲ ਅਜੀਤ ਪ੍ਰਦੇਸੀ ਪ੍ਰਧਾਨ, ਮੈਡਮ ਦਲਜੀਤ ਕੌਰ ਮੀਤ ਪ੍ਰਧਾਨ,ਰਮਾ ਰਾਣੀ ਕੈਸ਼ੀਅਰ,ਧਰਮ ਪਾਲ ਪ੍ਰੈਸ ਸਕੱਤਰ ਤੇ ਮਨਮੋਹਨ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ। ਮੈਡਮ ਦਲਜੀਤ ਕੌਰ ਨੇ ਬੋਲਦਿਆਂ ਕਿਹਾ ਕਿ ਪੈਨਸ਼ਨਰਜ਼ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਉਣ ਲਈ ਏ.ਡੀ.ਸੀ.ਮੈਡਮ ਪੂਜਾ ਸਿਆਲ ਗਰੇਵਾਲ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਨ੍ਹਾਂ ਆਗੂਆਂ ਨੇ ਇਹ ਵੀ ਦੱਸਿਆ ਕਿ ਰੋਪੜ ਟਰਸਟ ਪੈਨਸ਼ਨਰਜ਼ ਐਸੋਸੀਏਸ਼ਨ ਟਰੱਸਟਾਂ ਦੀ ਸੂਬਾ ਪੱਧਰੀ ਪੈਂਨਸ਼ਨਜ਼ਰ ਐਸੋ.ਤੇ ਹੋਰ ਪੈਨਸ਼ਨਰਜ਼ ਐਸੋਸੀਏਸ਼ਨਾਂ ਨੂੰ ਪੂਰਨ ਸਹਿਯੋਗ ਦੇਵੇਗੀ। ਮੀਟਿੰਗ ਵਿੱਚ ਉਕਤ ਆਗੂਆਂ ਤੋਂ ਇਲਾਵਾ ਗੁਰਮੇਲ ਕੌਰ, ਮਹਿੰਦਰ ਕੌਰ,ਰਮਾ ਰਾਣੀ, ਬਖਸ਼ੀਸ਼ ਸਿੰਘ,ਕ੍ਰਿਸ਼ਨ ਕੁਮਾਰ ਤੇ ਮਨਮੋਹਨ ਸਿੰਘ ਵੀ ਹਾਜ਼ਰ ਸਨ।












