ਡਾਕਟਰ ਦੀ ਅਣਗਿਹਲੀ ਖਿਲਾਫ ਸਿਵਲ ਹਸਪਤਾਲ ਮਾਨਸਾ ਵਿਚ ਧਰਨਾ ਦੇਣ ਦਾ ਐਲਾਨ
ਮਾਨਸਾ 14 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਸਿਵਲ ਹਸਪਤਾਲ ਮਾਨਸਾ ਵਿਖੇ ਸੁਖਵਿੰਦਰ ਕੌਰ ਪਤਨੀ ਲਵਪ੍ਰੀਤ ਰਮਦਿੱਤੇਵਾਲਾ ਚੌਕ ਆਪਣੇ ਪਿੱਤੇ ਦਾ ਅਪਰੇਸ਼ਨ ਕਰਵਾਉਣ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਹੋਈ ਸਿਵਲ ਹਸਪਤਾਲ ਵਿੱਚ ਤਾਇਨਾਤ ਡਾਕਟਰ ਪ੍ਰਵੀਨ ਕੁਮਾਰ ਨੇ ਸੁਖਵਿੰਦਰ ਕੌਰ ਦੇ ਪਿੱਤੇ ਦਾ ਅਪ੍ਰੇਸ਼ਨ ਕਰ ਦਿੱਤਾ ਅਤੇ ਤਿੰਨ ਦਿਨਾਂ ਬਾਅਦ ਛੁੱਟੀ ਦੇ ਦਿੱਤੀ ਪਰ ਘਰ ਜਾ ਕੇ ਵੀ ਸੁਖਵਿੰਦਰ ਕੌਰ ਦੇ ਦਰਦ ਹੋਣੋਂ ਨਹੀਂ ਹੱਟਿਆਂ ਤਾਂ ਦੁਬਾਰਾ ਚੈੱਕ ਕਰਵਾਇਆ ਗਿਆ ਡਾਕਟਰ ਨੇ ਕਿਹਾ ਕੁੱਝ ਦਿਨ ਦਵਾਈ ਲੈ ਲਵੋ ਠੀਕ ਹੋ ਜਾਵੇਗਾ ਪਰ ਦਰਦ ਜਦੋਂ ਜਿ਼ਿਆਦਾ ਵੱਧ ਗਿਆ ਤਾਂ ਬਠਿੰਡੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਚੈਕ ਕਰਨ ਅਤੇ ਟੈਸਟਾਂ ਤੋਂ ਬਾਅਦ ਦੱਸਿਆ ਕਿ ਮਾਨਸਾ ਸਿਵਲ ਹਸਪਤਾਲ ਵਿੱਚ ਅਪ੍ਰੇਸ਼ਨ ਦੌਰਾਨ ਪਿੱਤੇ ਤੋਂ ਲਿਵਰ ਨੂੰ ਜਾਂਦੀ ਸੀ ਬੀ ਡੀ ਪਾਈਪ ਕੱਟੀ ਗਈ ਹੈ ਜਿਸ ਕਾਰਨ ਦਰਦ ਹੁੰਦਾ ਹੈ। ਅਤੇ ਇਸਦਾ ਅਪ੍ਰੇਸ਼ਨ ਕਰਨਾ ਪਵੇਗਾ ਤੁਸੀਂ ਮਾਨਸਾ ਵਾਲੇ ਡਾਕਟਰ ਨਾਲ ਗੱਲ ਕਰ ਲਵੋ ਜਦੋਂ ਦੁਬਾਰਾ ਮਰੀਜ਼ ਨੂੰ ਲੈਕੇ ਸਿਵਲ ਹਸਪਤਾਲ ਮਾਨਸਾ ਆਏ ਤਾਂ ਡਾਕਟਰ ਅਤੇ ਐਸ ਐਮ ਓ ਨੇ ਕਹਿ ਦਿੱਤਾ ਕਿ ਤੁਸੀਂ ਬਾਹਰੋਂ ਇਲਾਜ਼ ਕਰਵਾ ਲਵੋ
ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੀਪੀਆਈਐਮਐਲ ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਘਰਾਗਣਾ ਨੇ ਕਿਹਾ ਕਿ ਅੱਜ ਜਦੋਂ ਇਸ ਮਾਮਲੇ ਸਬੰਧੀ ਪੀੜਤ ਧਿਰ ਨੂੰ ਨਾਲ ਲੈ ਕੇ ਜਿਲ੍ੇ ਦੇ ਸੀਐਮਓ ਅਤੇ ਹਸਪਤਾਲ ਦੇ ਐਸਐਮਓ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਇਹ ਦੋਵੇਂ ਜਿੰਮੇਵਾਰ ਅਫਸਰ ਗੈਰ ਹਾਜ਼ਰ ਸਨ ਤਾਂ ਇਸ ਸਬੰਧੀ ਜਦ ਆਪਰੇਸ਼ਨ ਕਰਨ ਵਾਲੇ ਉਕਤ ਡਾਕਟਰ ਜਿਸ ਨੇ ਆਪਰੇਸ਼ਨ ਗਲਤ ਕੀਤਾ ਹੈ ਤਾਂ ਉਹ ਵੀ ਹਸਪਤਾਲ ਦੇ ਵਿੱਚ ਹਾਜ਼ਰ ਨਹੀਂ ਸੀ ਜਦ ਉਸ ਨਾਲ ਫੋਨ ਤੇ ਗੱਲ ਕੀਤੀ ਤਾਂ ਉਸ ਨੇ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਸਗੋਂ ਟਾਲ ਮਟੋਲ ਦੀ ਨੀਤੀ ਹੀ ਅਪਣਾਈ ਤਾਂ ਅੱਜ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਅਤੇ ਦੋਸ਼ੀ ਡਾਕਟਰ ਤੇ ਕਾਰਵਾਈ ਕਰਵਾਉਣ ਲਈ ਅਤੇ ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਦੀ ਪੋਲਰ ਪੋਲ ਖੋਲਣ ਲਈ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਸੀਪੀਆਈਐਮਐਲ ਲਬਰੇਸ਼ਨ ਵੱਲੋਂ ਜਿਲੇ ਦੀਆਂ ਸੰਘਰਸ਼ੀਲ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਲ ਨੂੰ ਜਾਨੀ 15 10 25 ਨੂੰ ਧਰਨਾ ਦਿੱਤਾ ਜਾਵੇਗਾ ਇਸ ਸਮੇਂ ਹਸਪਤਾਲ ਸੁਧਾਰ ਸੰਘਰਸ਼ ਕਮੇਟੀ ਦੇ ਸ਼ਮਸ਼ੇਰ ਸਿੰਘ ਰਾਹੁਲ ਗੁਪਤਾ ,ਆਟੋ ਯੂਨੀਅਨ ਦੇ ਆਗੂ ਨਿਰਮਲ ਸਿੰਘ ਪੈਨਸ਼ਨ ਯੂਨੀਅਨ ਦੇ ਆਗੂ ਹਰਮੀਤ ਸਿੰਘ ਜੇਈ ਫਰੀਡਮ ਫੈਕਟਰ ਦੇ ਚਤਿੰਨ ਸਿੰਘ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਬੂਟਾ ਸਿੰਘ ਘਰਾਗਣਾ ਹਾਜ਼ਰ ਸਨ















