ਰੂਪਨਗਰ 23 ਅਗਸਤ ,ਬੋਲੇ ਪੰਜਾਬ ਬਿਊਰੋ;
ਗੁਲਨੀਤ ਸਿੰਘ ਖੁਰਾਣਾ, SSP ਰੂਪਨਗਰ ਵਲੋਂ ਅੱਜ ਮਿਤੀ 23.08.2025 ਨੂੰ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ, ਕਿ ਜਿਲ੍ਹਾ ਰੂਪਨਗਰ ਅੰਦਰ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਮਿਤੀ 13.08.2025 ਨੂੰ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਝਿੰਜੜੀ ਵਿਖੇ 4 ਵਿਅਕਤੀਆ ਜਿੰਨ੍ਹਾ ਨੇ ਨਿਹੰਗ ਬਾਣਾ ਪਾਇਆ ਹੋਇਆ ਸੀ ਵਲੋ ਸ਼ਾਮ ਸੁੰਦਰ ਪੁੱਤਰ ਤਾਰਾ ਚੰਦ ਅਤੇ ਰਾਜ ਕੁਮਾਰ ਪੁੱਤਰ ਰਾਮੇਸ਼ਵਰ ਵਾਸੀਆਨ ਪਿੰਡ ਝਿੰਜੜੀ ਤੇ ਜਾਨਲੇਵਾ ਹਮਲਾ ਕਰਕੇ ਰਾਜ ਕੁਮਾਰ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਸੀ।ਜਿਸਤੇ ਸ਼ਾਮ ਸੁੰਦਰ ਦੇ ਬਿਆਨ ਤੇ ਮੁਕੱਦਮਾ ਨੰਬਰ 126 ਮਿਤੀ 14.08.2025 ਅ/ਧ 109 ,115 (2),351(2), 3(5) ਬੀ.ਐਨ.ਐਸ. ਥਾਣਾ ਸ਼੍ਰੀ ਅਨੰਦਪੁਰ ਸਾਹਿਬ ਬਰਖਿਲਾਫ ਗੋਰਾ ਸਿੰਘ,ਮਨੀ ਸਿੰਘ, ਮਾਨ ਸਿੰਘ ਵਾਸੀਆਨ ਸ਼੍ਰੀ ਅਨੰਦਪੁਰ ਸਾਹਿਬ ਅਤੇ ਜਤਿੰਦਰ ਸਿੰਘ ਵਾਸੀ ਪਿੰਡ ਅਟਾਰੀ ਥਾਣਾ ਕੀਰਤਪੁਰ ਸਾਹਿਬ ਦੇ ਦਰਜ ਰਜਿਸਟਰ ਕੀਤਾ ਗਿਆ ਸੀ ਮੋਕਾ ਪਰ ਜਤਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਟਾਰੀ ਥਾਣਾ ਕੀਰਤਪੁਰ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਬਾਕੀ ਦੋਸ਼ੀ ਫਰਾਰ ਚੱਲੇ ਆ ਰਹੇ ਸਨ। ਮਿਤੀ 22.08.2025 ਨੂੰ ਇੰਸ. ਦਾਨਿਸ਼ਵੀਰ ਸਿੰਘ ਮੁੱਖ ਅਫਸਰ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਸ਼੍ਰੀ ਅਜੈ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਬ ਡਵੀਜਨ ਸ਼੍ਰੀ ਅਨੰਦਪੁਰ ਸਾਹਿਬ ਦੀ ਨਿਗਰਾਨੀ ਹੇਠ ਇਸ ਵਾਰਦਾਤ ਦੇ ਮੁੱਖ ਦੋਸ਼ੀ ਗਗਨਦੀਪ ਸਿੰਘ ਉਰਫ ਗੋਰਾ ਸਿੰਘ ਪੁੱਤਰ ਛੋਟੇ ਸਿੰਘ ਵਾਸੀ ਪਿੰਡ ਝਾਡੀਆਂ ਕਲਾਂ ਥਾਣਾ ਨੂਰਪੁਰ ਬੇਦੀ ਜਿਲਾ ਰੂਪਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਅੱਜ ਮਿਤੀ 23.08.2025 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਜਿਸਤੋ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਬਾਕੀ ਰਹਿੰਦੇ ਦੋਸ਼ੀਆ ਦੀ ਗ੍ਰਿਫਤਾਰੀ ਲਈ ਜਿਲ੍ਹਾ ਪੁਲਿਸ ਵਲੋ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸ.ਐਸ.ਪੀ. ਰੂਪਨਗਰ ਜੀ ਵਲੋ ਕਾਨੂੰਨ ਦੀ ਉਲੰਘਣਾ ਕਰਨ ਵਾਲਿਆ ਨੂੰ ਤਾੜਨਾ ਕੀਤੀ ਗਈ ਹੈ ਕਿ ਜੋ ਵੀ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਗਾ ਜਾਂ ਅਮਨ ਸ਼ਾਤੀ ਨੂੰ ਭੰਗ ਕਰ ੇਗਾ ਉਸ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਗੀ।ਜਿਲ੍ਹਾ ਪੁਲਿਸ ਲੋਕਾ ਦੀ ਜਾਨ ਮਾਲ ਦੀ ਹਿਫਾਜਤ ਲਈ ਪੂਰੀ ਤਰ੍ਹਾ ਵਚਨਬੱਧ ਹੈ।












