ਆਪ ਸਰਕਾਰ ਵੱਲੋਂ ਜਲਦੀ ਹੀ ਪੁਰਾਣੀ ਪੈਨਸ਼ਨ ਦਾ ਕੀਤਾ ਨੋਟੀਫ਼ਿਕੇਸ਼ਨ ਲਾਗੂ ਕੀਤਾ ਜਾਵੇਗਾ – ਮੈਡਮ ਨੀਨਾ ਮਿੱਤਲ ਐਮ.ਐਲ.ਏ ਰਾਜਪੁਰਾ
ਰਾਜਪੁਰਾ 16 ਅਕਤੂਬਰ ,ਬੋਲੇ ਪੰਜਾਬ ਬਿਉਰੋ;
ਅੱਜ ਈ.ਟੀ.ਟੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਅਤੇ ਸਟੇਟ ਮੀਤ-ਪ੍ਰਧਾਨ ਅਨੂਪ ਸ਼ਰਮਾ ਦੀ ਅਗਵਾਈ ਵਿੱਚ ਮੈਡਮ ਨੀਨਾ ਮਿੱਤਲ ਐੱਮ ਐਲ ਏ ਰਾਜਪੁਰਾ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਪੁਰਾਣੀ ਪੈਨਸ਼ਨ ਦੇ ਕੀਤੇ ਨੋਟੀਫਿਕੇਸ਼ਨ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਲਈ ਕਿਹਾ ਗਿਆ।
ਜਿਕਰਯੋਗ ਹੈ ਕਿ ਆਪ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸੰਬੰਧੀ ਨੋਟੀਫ਼ਿਕੇਸ਼ਨ ਨੂੰ ਜਾਰੀ ਹੋਏ ਚੌਥੀ ਦੀਵਾਲੀ ਹੋਣ ਜਾ ਰਹੀ ਹੈ। ਜਿਸ ਕਾਰਨ 2 ਲੱਖ ਮੁਲਾਜ਼ਮਾਂ ਨੂੰ ਬਹੁਤ ਰੋਸ਼ ਹੈ ਕਿਉਂਕਿ ਮੁਲਾਜ਼ਮਾਂ ਨੇ ਆਪ ਜੀ ਦੀ ਸਰਕਾਰ ਬਨਾਉਣ ਵਿੱਚ ਪੂਰਾ ਯੋਗਦਾਨ ਦਿੱਤਾ ਹੈ।
ਮੌਕੇ ਤੇ ਦੱਸਿਆ ਗਿਆ ਕਿ ਈ.ਟੀ.ਟੀ ਅਧਿਆਪਕ ਯੂਨੀਅਨ, ਪੰਜਾਬ ਵੱਲੋਂ ਚੋਣਾਂ ਤੋਂ ਪਹਿਲਾਂ ਐਲਾਨੇ ਹਲਕਾ ਉਮੀਦਵਾਰ ਮੈਡਮ ਨੀਨਾ ਮਿੱਤਲ ਰਾਹੀਂ ਸੰਗਰੂਰ ਮੁੱਖ ਮੰਤਰੀ ਦੀ ਰਿਹਾਇਸ ਵਿਖੇ ਸਰਕਾਰ ਬਨਾਉਣ ਤੋਂ ਬਾਅਦ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਵਾਅਦਾ ਲਿਆ ਸੀ। ਜਿਸ ਵਿੱਚ ਮੁੱਖ ਮੰਤਰੀ ਵੱਲੋਂ ‘ਆਪ’ ਸਰਕਾਰ ਬਣਨ ਦੇ ਤੁਰੰਤ ਬਾਅਦ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਭਰੋਸ਼ਾ ਦਿੱਤਾ ਸੀ।
ਇਸ ਮੌਕੇ ਮੌਜੂਦਾ ਅਵਕੇਸ਼ ਗੁਪਤਾ ਐਸ.ਡੀ.ਐਮ ਰਾਜਪੁਰਾ ਵੱਲੋਂ ਵੀ ਐਮ.ਐਲ.ਏ ਨੀਨਾ ਮਿੱਤਲ ਜੀ ਨੂੰ ਸਾਰੇ ਮੁਲਾਜ਼ਮਾਂ ਦੀ ਪੈਨਸ਼ਨ ਲਗਾਉਣ ਲਈ ਕਿਹਾ, ਜਿਸ ਦੀ ਹਰੇਕ ਮੁਲਾਜ਼ਮ ਨੂੰ ਬਹੁਤ ਜਰੂਰਤ ਹੈ।

ਸੋ ਸਾਰੇ ਮੁਲਾਜ਼ਮਾਂ ਵੱਲੋਂ ਐਮ.ਐਲ.ਏ ਨੀਨਾ ਮਿੱਤਲ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਪੁਰਜੋਰ ਮੰਗ ਕੀਤੀ ਜਾਂਦੀ ਹੈ ਕਿ ਪੁਰਾਣੀ ਪੈਨਸ਼ਨ ਦਾ ਨੋਟੀਫ਼ਿਕੇਸ਼ਨ ਲਾਗੂ ਕਰ ਕੇ ਇਸ ਦੀਵਾਲੀ ਲੱਗਭਗ 2 ਲੱਖ ਮੁਲਾਜ਼ਮਾਂ ਨੂੰ ਇਹ ਅਨਮੋਲ ਤੌਹਫਾ ਦਿਓ, ਤਾਂ ਜੋ ਸਾਰੇ ਮੁਲਾਜ਼ਮਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਇਸ ਮੌਕੇ ਪਿਆਰਾ ਸਿੰਘ, ਕਪਤਾਨ ਸਿੰਘ, ਧੰਨ ਰਾਜ, ਗੁਰਜੀਤ ਸਿੰਘ, ਵਿਸ਼ਾਲ ਕੁਮਾਰ, ਗੁਰਮੀਤ ਸਿੰਘ ,ਪ੍ਰਸ਼ਾਂਤ ਤੰਵਰ ,ਰਿੰਕੂ ਸਿੰਘ,ਗੁਰਪ੍ਰੀਤ ਸਿੰਘ,ਜਸਵੰਤ ਸਿੰਘ,ਵਿਵੇਕ ਬਾਲੀ,ਪਰਵਿੰਦਰ ਸਿੰਘ, ਹੇਮੰਤ, ਅਸ਼ਵਨੀ ਕੁਮਾਰ, ਮਨਪ੍ਰੀਤ ਕੌਰ ਇੰਦਰਜੀਤ ਕੌਰ,ਹਰਪ੍ਰੀਤ ਕੌਰ,ਸਰਵਜੀਤ ਕੌਰ, ਹਰਮਨਦੀਪ ਕੌਰ,ਸ਼ਸ਼ੀ ਬਾਲਾ ਹਾਜ਼ਰ ਸਨ।















